ਦੋਦਾ, 27 ਅਗਸਤ (ਲਖਵੀਰ ਸਿੰਘ ਧੂਲਕੋਟੀਆ)-ਪੰਜਾਬੀ ਲੋਕ ਗਾਇਕ ਕਲਾ ਮੰਚ ਇੰਟਰਨੈਸ਼ਨਲ ਰਜਿ. ਦੇ ਵੱਲੋਂ ਆਪਣੀ ਸ੍ਰੀ ਮੁਕਤਸਰ ਟੀਮ ਦੇ ਲੋਕ ਗਾਇਕ ਜਗਸੀਰ ਸਿੰਘ ਜੱਗਾ ਦਾ ਚੇਅਰਮੈਨ ਲਗਾਇਆ ਗਿਆ ਹੈ ਜਿਸ ਮੰਚ ਦੇ ਕੌਮੀ ਪ੍ਰਧਾਨ ਹਾਕਮ ਬਖਤੜੀਵਾਲਾ ਹਨ ਉਨ੍ਹਾਂ ਦੱਸਿਆ ਕਿ ਜਗਸੀਰ ਸਿੰਘ ਇੱਕ ਬਹੁਤ ਹੀ ਹੋਣਹਾਰ ਗਾਇਕ ਹਨ ਜਿਨ੍ਹਾਂ ਨੇ ਗਾਇਕੀ ਵਿੱਚ ਆਪਣਾ ਖੂਬ ਨਾਮ ਕਮਾਇਆ ਹੋਇਆ ਇਹ ਬਹੁਤ ਪ੍ਰਸਿੱਧ ਲੇਖਕ ਵੀ ਹਨ ਅਤੇ ਲੋਕ ਇਨ੍ਹਾਂ ਨੂੰ ਸੁਣਨ ਦੀ ਸਮਰੱਥਾ ਵੀ ਰੱਖਦੇ ਹਨ ਇਨ੍ਹਾਂ ਦਾ ਜਨਮ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਅਕਾਲਗੜ੍ਹ ਵਿੱਚ ਹੋਇਆ ਸਕੂਲੀ ਪੜ੍ਹਾਈ ਤੋਂ ਬਾਅਦ ਆਪਣੇ ਘਰੇਲੂ ਕੰਮਾਂ ਕਾਂਰਾ ਵਿਚ ਰਹਿੰਦੇ ਹੋਏ ਇਨ੍ਹਾਂ ਦੇ ਅੰਦਰ ਗਾਇਕੀ ਦੀ ਕਲਾ ਉਤਪੰਨ ਹੋਈ ਇਨ੍ਹਾਂ ਦੀ ਬਹੁਤ ਵਧੀਆ ਪ੍ਰਸਿੱਧ ਗਾਇਕੀ ਹੈ। ਉਹਨਾਂ ਦੀਆਂ ਅਨੇਕਾਂ ਕੈਸਟਾਂ,ਸੀਡੀਜ ਮਾਰਕੀਟ ਵਿੱਚ ਆਈਆਂ ਹੋਈਆਂ ਹੈ। ਜਿੱਥੇ ਸਰੋਤਿਆਂ ਨੇ ਉਹਨਾਂ ਨੂੰ ਮਨੀ ਮੂੰਹੀਂ ਪਿਆਰ ਸਤਿਕਾਰ ਦਿੱਤਾ ਹੈ। ਅੱਜ ਉਹਨਾਂ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਅਤੇ ਤਨਦੇਹੀ ਨਾਲ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਲੋਕ ਗਾਇਕਾ ਦੀਆਂ ਸਮੱਸਿਆਂਵਾਂ ਨੂੰ ਸ਼ਾਸਨ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਕੇ ਉਹਨਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ ਇਸ ਦੇ ਨਾਲ ਉਹਨਾਂ ਕੌਮੀ ਪ੍ਰਧਾਨ ਪ੍ਰਸਿੱਧ ਗਾਇਕ ਸ੍ਰ ਹਾਕਮ ਬਖਤੜੀਵਾਲਾ ਜੀ, ਅਤੇ ਸਾਧੂ ਵਿਰਕ ਜੀ ਦਾ ਧੰਨਵਾਦ ਸਹਿਤ ਸ਼ੁਕਰਾਨਾ ਕੀਤਾ ਜਿਨ੍ਹਾਂ ਇਹਨਾਂ ਮਾਣ ਦੇਕੇ ਨਿਵਾਜਿਆ ਹੈ।






