ਕਪੂਰਥਲਾ, 27 ਅਗਸਤ ( ਕੌੜਾ )- ਅੱਖਰ ਮੰਚ ਕਪੂਰਥਲਾ ਵੱਲੋਂ ਡਾਕਟਰ ਨਵਨੀਤ ਕੌਰ ਔਜਲਾ ਤੇ ਡਾਕਟਰ ਗਗਨਗੀਤ ਸਿੰਘ ਔਜਲਾ ਦੇ ਸਨਮਾਨ ਵਿੱਚ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ ਅੱਖਰ ਮੰਚ ਦੇ ਪ੍ਰਧਾਨ ਸਰਵਣ ਸਿੰਘ ਔਜਲਾ ਦੀ ਰਹਿਨੁਮਾਈ ਹੇਠ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਸਾਬਕਾ ਮੁੱਖ ਅਧਿਆਪਕ ਸੁਰਜੀਤ ਕੌਰ ਨੇ ਕੀਤੀ। ਇਸ ਮੌਕੇ ਬੋਲਦਿਆਂ ਪ੍ਰਸਿੱਧ ਕਵੀ ਤੇ ਵਿਦਵਾਨ ਡਾਕਟਰ ਸਰਦੂਲ ਸਿੰਘ ਔਜਲਾ ਨੇ ਦੋਹਾਂ ਸ਼ਖਸ਼ੀਅਤਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਨਵਨੀਤ ਕੌਰ ਔਜਲਾ ਨੇ ਬਾਇਓ ਕਮਿਸਟਰੀ ਵਿਸ਼ੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਤੋਂ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਡਾਕਟਰ ਗਗਨਗੀਤ ਸਿੰਘ ਔਜਲਾ ਬਾਬਾ ਫਰੀਦ ਯੂਨੀਵਰਸਿਟੀ ਤੋਂ ਡਾਕਟਰੇਟ ਕਰਨ ਉਪਰੰਤ ਇੰਗਲੈਂਡ ਦੀ ਪ੍ਰਸਿੱਧ ਸੰਸਥਾ ਡ੍ਰਾਹਮ ਯੂਨੀਵਰਸਿਟੀ ਵਿਖੇ ਕੰਪਿਊਟਰ ਸਾਇੰਸ ਦੇ ਐਸ ਐਸ ਏ ਪ੍ਰੋਫੈਸਰ ਵਜੋਂ ਪਦਉਨਤ ਹੋਏ ਹਨ । ਡਾਕਟਰ ਗਗਨਗੀਤ ਸਿੰਘ ਔਜਲਾ ਅਮਰੀਕਾ, ਕਨੇਡਾ ਚੀਨ, ਸਿੰਗਾਪੁਰ, ਇਟਲੀ ,ਆਸਟਰੀਆ ਸਮੇਤ ਕਈ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿੱਚ ਖੋਜ ਪੱਤਰ ਪੜ੍ਹੇ ਹਨ ਅਤੇ ਉਹਨਾਂ ਵੱਲੋਂ ਕੰਪਿਊਟਰ ਸਾਇੰਸ ਸਬੰਧੀ ਲਿਖੀਆਂ ਚਾਰ ਕਿਤਾਬਾਂ ਇੰਗਲੈਂਡ ਵਿਖੇ ਪ੍ਰਕਾਸ਼ਿਤ ਹੋਈਆਂ ਹਨ। ਇਸ ਮੌਕੇ ਬੋਲਦਿਆਂ ਹੋਇਆਂ ਗੁਰਭਜਨ ਸਿੰਘ ਲਾਸਾਨੀ ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੋਵੇਂ ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਔਜਲਾ ਪਰਿਵਾਰ ਦਾ ਮਾਣ ਆਖਿਆ। ਸ਼੍ਰੀਮਤੀ ਨਵਦੀਪ ਕੌਰ , ਮੰਗਲ ਸਿੰਘ ਭੰਡਾਲ ਨੇ ਦੋਹਾਂ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ। ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਨੇ ਆਪਣੇ ਬੱਚਿਆਂ ਦੀ ਲਗਾਤਾਰ ਮਿਹਨਤ ਬਾਰੇ ਦੱਸਿਆ ਤੇ ਆਖਿਆ ਕਿ ਬੱਚਿਆਂ ਦੀ ਇੰਨਾ ਪੜ੍ਹਨ ਨਾਲ ਮੇਰੇ ਪਿੰਡ ਜਾਤੀਕੇ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਹੋਇਆ ਹੈ।






