ਜਗਰਾਉਂ 27 ਅਗਸਤ (ਜਸਵਿੰਦਰ ਸਿੰਘ ਡਾਂਗੀਆ)ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਬਰਸੀ ਮੌਕੇ ਨਾਨਕਸਰ ਬਰਸੀ ਸਮਾਗਮ ਵਿੱਚ ਪਹੁੰਚ ਰਹੀਆਂ ਸੰਗਤਾਂ ਲਈ ਠੰਢੇ ਖਸ ਖਸ ਵਾਲੇ ਦੁੱਧ ਦੀਆਂ ਬੋਤਲਾਂ ਦਾ ਫ੍ਰੀ ਲੰਗਰ ਲਗਾਇਆ ਗਿਆ | ਇਸ ਮੌਕੇ ਨੋਜਵਾਨਾ ਵਿੱਚ ਇਸ ਹਰਬਲ ਡਰਿੰਕ ਦਾ ਉਤਸ਼ਾਹ ਦੇਖਣ ਯੋਗ ਸੀ|ਪੱਤਰਕਾਰ ਨਾਲ ਗੱਲਬਾਤ ਕਰਦਿਆਂ ਖਸਖਸ ਵਾਲਾ ਮੇਵਾ ਮਿਲਕ ਦੇ ਪ੍ਰਬੰਧਕ ਲਵਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਖ਼ਸਖ਼ਸ ਵਾਲਾ ਮੇਵਾ ਮਿਲਕ ਬਿਨਾਂ ਕੈਮੀਕਲ ਤੋਂ ਤਿਆਰ ਕੀਤਾ ਜਾਂਦਾ ਹੈ |ਉਹਨਾਂ ਕਿਹਾ ਕਿ ਇਸ ਵਿਚ ਖਸਖਸ,ਕਾਜੂ ਤੋ ਇਲਾਵਾ ਅਸ਼ਵਗੰਧਾ ਵਰਗੀਆ ਵਡਮੁੱਲ ਜੜੀ ਬੂਟੀਆਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ|ਉਹਨਾਂ ਕਿਹਾ ਕਿ ਨੋਜਵਾਨਾ ਨੂੰ ਅਜਿਹੇ ਹਰਬਲ ਡਰਿੰਕ ਨੂੰ ਤਰਜੀਹ ਦੇਣ ਦੀ ਲੋੜ ਹੈ| ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਬਰਸੀ ਮੌਕੇ ਨੋਜਵਾਨ ਸੇਵਾਦਾਰਾਂ ਨੇ ਖ਼ਸਖ਼ਸ ਵਾਲਾ ਮੇਵਾ ਮਿਲਕ ਦੀ ਟੀਮ ਦਾ ਭਰਪੂਰ ਸਹਿਯੋਗ ਦਿੱਤਾ| ਇਸ ਮੌਕੇ ਸੰਗਤਾਂ ਨੇ ਵੀ ਇਸ ਹੁੰਮਸ ਭਰੀ ਗਰਮੀ ਵਿਚ ਠੰਡਾ ਖਸਖਸ ਵਾਲਾ ਦੁੱਧ ਪੀ ਕੇ ਰਾਹਤ ਮਹਿਸੂਸ ਕੀਤੀ| ਇਸ ਮੌਕੇ ਖਸਖਸ ਵਾਲਾ ਮੇਵਾ ਮਿਲਕ ਦੇ ਪ੍ਰਬੰਧਕਾਂ ਨੇ ਨੋਜਵਾਨ ਸੇਵਾਦਾਰਾਂ ਦਾ ਧੰਨਵਾਦ ਕੀਤਾ






