ਸੂਚਨਾ ਦੇਣ ਨਾ ਕਰਕੇ ਪੰਜਾਬ ਨਰਸਿੰਗ ਕਾਲਜ ਕਟਾਰ ਸਿੰਘ ਵਾਲਾ ਅਤੇ ਖਾਲਸਾ ਸਕੂਲ ਬਠਿੰਡਾ ਸੂਚਨਾ ਕਮਿਸ਼ਨ ਵੱਲੋਂ ਤਲਬ 

Spread the love
 ਬਠਿੰਡਾ 2 ਅਪ੍ਰੈਲ(ਸੁਰਿੰਦਰਪਾਲ ਸਿੰਘ): ਫਾਈਲਾਂ ਵਿੱਚ ਦੱਬਿਆ ਝੂਠ ਬਾਹਰ ਨਾ ਆ ਜਾਵੇ, ਇਸ ਕਰਕੇ ਬਹੁਤਾਤ ਸੰਸਥਾਵਾਂ ਆਰਟੀਆਈ ਕਾਨੂੰਨ ਨੂੰ ਅਣਦੇਖਾ ਕਰਦੀਆਂ ਹਨ ਤੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸੂਚਨਾ ਨੂੰ ਵੱਧ ਤੋਂ ਵੱਧ ਟਾਲਿਆ ਜਾ ਸਕੇ। ਇਸ ਤਰ੍ਹਾਂ ਦਾ ਹੀ ਮਾਮਲਾ ਸ਼ਹਿਰ ਬਠਿੰਡਾ ਵਿੱਚ ਸਾਹਮਣੇ ਆਇਆ, ਜਿੱਥੇ ਨਾਗਪਾਲ ਹਸਪਤਾਲ ਵੱਲੋਂ ਚਲਾਈ ਜਾਂਦੇ ਪੰਜਾਬ ਨਰਸਿੰਗ ਕਾਲਜ ਕਟਾਰ ਸਿੰਘ ਵਾਲਾ ਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਨੇ ਆਰਟੀਆਈ ਕਾਨੂੰਨ ਦੇ ਤਹਿਤ ਸੂਚਨਾ ਮੁਹਈਆ ਨਹੀਂ ਕਰਵਾਈ ਤੇ ਇਸ ਤੋਂ ਬਾਅਦ ਜਦੋਂ ਪਹਿਲੀ ਅਪੀਲ ਪਾਈ ਗਈ ਤਾਂ ਇਹਨਾਂ ਦੋਨਾਂ ਸੰਸਥਾਵਾਂ ਦੇ ਕੰਨ ‘ਤੇ ਕੋਈ ਜੂਨ ਨਹੀਂ ਸਰਕੀ ਕਿਉਂਕਿ ਇਹਨਾਂ ਵੱਲੋਂ ਆਰਟੀਆਈ ਕਾਨੂੰਨ ਨੂੰ ਟਿੱਚ ਜਾਣਦੇ ਹੋਏ ਸੂਚਨਾ ਮੁਹਈਆ ਨਹੀਂ ਕਰਵਾਈ।ਅਖੀਰ ਆਰਟੀਆਈ ਕਾਰਕੁੰਨ ਨੂੰ ਪੰਜਾਬ ਰਾਜ ਸੂਚਨਾ ਕਮਿਸ਼ਨ ਦਾ ਦਰਵਾਜ਼ਾ ਖੜਕਾਉਣਾ ਪਿਆ ਤਾਂ ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਦੋਨੋਂ ਸੰਸਥਾਵਾਂ ਪ੍ਰਿੰਸੀਪਲ ,ਪੰਜਾਬ ਨਰਸਿੰਗ ਕਾਲਜ ਕਟਾਰ ਸਿੰਘ  ਵਾਲਾ ਅਤੇ ਪ੍ਰਿੰਸੀਪਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਨੂੰ 9 ਜੂਨ 2026 ਨੂੰ ਸਵੇਰੇ 11 ਵਜੇ ਕਮਿਸ਼ਨ ਦੇ ਮੁੱਖ ਦਫਤਰ ਵਿਖੇ ਤਲਬ ਕਰ ਲਿਆ ਹੈ।
  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *