ਆਦਰਸ਼ ਸਕੂਲ ਦੇ ਅਧਿਆਪਕਾਂ ਵੱਲੋਂ 3 ਅਪ੍ਰੈਲ ਨੂੰ ਚਾਉਕੇ ਪਿੰਡ ਚ ਰੋਸ ਮਾਰਚ ਕਰਨ ਦਾ ਐਲਾਨ  

Spread the love
ਮਸਲਾ ਤਨਖਾਹ ਸਮੇਤ ਰਹਿੰਦੀਆਂ ਮੰਗਾਂ ਲਾਗੂ ਕਰਵਾਉਣ ਅਤੇ ਸਟਾਫ ਦੇ ਆਹੁਦੇ ਬਦਲਕੇ ਅਯੋਗ ਕਰਾਰ ਦੇਣ ਦਾ
ਬਠਿੰਡਾ, 2 ਅਪ੍ਰੈਲ ( ਸੁਰਿੰਦਰਪਾਲ ਸਿੰਘ ): ਪ੍ਰੈੱਸ ਨੋਟ ਜਾਰੀ ਕਰਦਿਆਂ ਆਦਰਸ਼ ਸ਼ਕੂਲ ਦੇ ਸੰਘਰਸ਼ੀ ਅਧਿਆਪਕਾਂ ਨੇ ਦੱਸਿਆਂ ਕਿ ਪਿੰਡ ਚਾਉਕੇ ਦੇ ਗੁਰੂਦੁਆਰਾ ਗੁਰ ਸਾਗਰ (ਕੈਲਿਆ ਵਾਲਾ ਖੂਹ) ਵਿਖੇ ਮੀਟਿੰਗ ਕਰਕੇ ਤਿੰਨ ਅਪ੍ਰੈੱਲ ਨੂੰ ਮਾਪਿਆਂ ਸਮੇਤ ਪਿੰਡ ਵਿੱਚ ਰੋਸ ਮਾਰਚ ਕੱਢਣ ਦਾ ਫੈਸਲਾ ਲਿਆ। 16 ਜੂਨ ਨੂੰ ਬਠਿੰਡਾ ਪ੍ਰਸਾਸਨ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਵਾਉਣ ਲਈ ਜਿਸ ਵਿੱਚ ਭ੍ਰਿਸ਼ਟਾਚਾਰ ਕਰਨ ਦੇ ਮਾਮਲੇ ‘ਚ ਸ਼ਾਮਲ ਸਾਬਕਾ ਪ੍ਰਿੰਸੀਪਲ ਬਘੇਲ ਸਿੰਘ ਦੇ ਨਿੱਜੀ ਜਾਇਦਾਦ ,ਖਾਤਿਆ ਦੀ ਵਿਜੀਲੈਂਸ ਜਾਂਚ ਕਰਕੇ ਪਰਚਾ ਦਰਜ ਕਰਵਾਉਣ , ਮੈਨਜਮੈਂਟ ਸੋਸਾਇਟੀ ਸ੍ਰੀ ਰਾਧੇ ਕ੍ਰਿਸ਼ਨਾ ਸੰਮਤੀ ਦੇ ਮਾਲਵਾ ਕਾਲਜ ਦੇ ਖਾਤਿਆਂ ਦੀ ਵਿਜੀਲੈਂਸ ਜਾਂਚ ਕਰਕੇ ਪਰਚਾ ਦਰਜ ਕਰਵਾਉਣ, ਅਤੇ ਮੌਜੂਦਾ ਪ੍ਰਿੰਸੀਪਲ ਗੁਰਜੀਤ ਕੌਰ ਵਾਲੀਆ ਤੇ ਵੱਲੋਂ ਮਾਪਿਆਂ ਤੋਂ ਗੈਰ ਕਨੂੰਨੀ ਵਸੂਲੀਆਂ ਫੀਸਾਂ ‘ ਤੇ ਕਾਰਵਾਈ ਕਰਵਾਉਣ, ਸਟਾਫ ਦੇ ਆਹੁਦੇ ਬਦਲ ਕੇ ਸਟਾਫ ਨੂੰ ਅਯੋਗ ਕਰਾਰ ਦੇਣ,ਬੱਚੇ ਦੀ ਕੁੱਟਮਾਰ ਦੀ ਸਕਾਇਤ ਤੇ ਕਾਰਵਾਈ ਕਰਵਾਉਣ ,ਆਰਜ਼ੀ ਤੌਰ ਤੇ ਭਰਤੀ ਕੀਤੇ ਸਰਪਲਸ ਵਲੰਟੀਅਰਜ ਨੂੰ ਫ਼ਾਰਗ ਕਰਵਾਉਣ,ਇੱਕ ਸਾਲ ਤੋ ਰਹਿੰਦੀਆਂ ਤਨਖਾਹਾਂ ਜਾਰੀ ਕਰਵਾਉਣ , ਗਲਤ ਢੰਗ ਨਾਲ ਬੱਚਿਆਂ ਦੀ ਭਰਾਈ ਫੀਸ਼ ਵਾਪਸ ਕਰਵਾਉਣ ਆਦਿ ਮੁੱਦੇ ਵਿਚਾਰੇ ਗਏ। ਦੱਸਣ ਯੋਗ ਹੈ ਕਿ ਤਿੰਨ ਚਾਰ ਸੌ ਮਾਪਿਆਂ ਵੱਲੋਂ ਬਠਿੰਡਾ ਏ ਡੀ ਸੀ ਨੂੰ ਮਿਲਕੇ ਭ੍ਰਸਿਟਾਚਾਰ ਦੇ ਵਿਰੁੱਧ ਸਿਕਾਇਕ ਦਿੱਤੀ ਹੋਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀ ਹੋਈ। ਸਾਡੀ ਇਨਸਾਫ ਪਸੰਦ ਕਿਸਾਨ ,ਮਜ਼ਦੂਰ ,ਮੁਲਾਜ਼ਮ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਤਿੰਨ ਅਪ੍ਰੈਲ ਦੀ ਰੋਸ ਰੈਲੀ ਵਿੱਚ ਸ਼ਮੂਲੀਅਤ ਕੀਤੀ ਜਾਵੇ ਤਾਂ ਜੋ ਸਾਨੂੰ ਇਨਸਾਫ ਮਿਲ ਸਕੇ । ਮੀਟਿੰਗ ਦੌਰਾਨ ਕਰਮਜੀਤ ਕੌਰ , ਕਮਲਦੀਪ ਕੌਰ ,ਸੰਦੀਪ ਸਿੰਘ , ਬਲਵਿੰਦਰ ਸਿੰਘ , ਬਲਜੀਤ ਸਿੰਘ , ਗੁਰਤੇਜ ਸਿੰਘ , ਮਨਪ੍ਰੀਤ ਸਿੰਘ ਆਦਿ ਅਧਿਆਪਕ ਆਗੂ ਸ਼ਾਮਲ ਹੋਏ ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *