ਡਡਵਿੰਡੀ ਦੀ ਦਾਣਾ ਮੰਡੀ ਪਈ ਸੁੰਨੀ, ਕਿਸਾਨਾਂ ਵੱਲੋਂ ਵੱਡੇ ਪੱਧਰ ‘ਤੇ ਆਲੂਆਂ ਦੀ ਕਾਸ਼ਤ ਕਰਨ ਕਰਕੇ ਕਣਕ ਦੀ ਆਮਦ ਘੱਟ

Spread the love
ਸੁਲਤਾਨਪੁਰ ਲੋਧੀ/ਡਡਵਿੰਡੀ, 03 ਅਪ੍ਰੈਲ ( ਪਰਮਜੀਤ ਸਿੰਘ ) — ਪਿੰਡ ਡਡਵਿੰਡੀ ਦੀ ਦਾਣਾ ਮੰਡੀ ਇਸ ਵਾਰ ਵੀ ਪਿਛਲੇ ਸਾਲ ਦੀ ਤਰ੍ਹਾਂ ਸੁੰਨੀ ਨਜ਼ਰ ਆ ਰਹੀ ਹੈ। ਮੰਡੀ ਵਿੱਚ ਕਣਕ ਦੀ ਆਮਦ ਨਾ ਦੇ ਬਰਾਬਰ ਹੋਣ ਕਾਰਨ ਸੁੰਨਾਟਾ ਛਾਇਆ ਹੋਇਆ ਹੈ, ਜਿਸ ਨਾਲ ਮੰਡੀ ਦਾ ਰੌਣਕਮਈ ਮਾਹੌਲ ਇਸ ਵਾਰ ਵੀ ਗਾਇਬ ਨਜ਼ਰ ਆ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਟ੍ਰੇਡਿੰਗ ਕੰਪਨੀ ਡਡਵਿੰਡੀ ਦੇ ਮਾਲਕ ਵਰੁਣ ਸ਼ਰਮਾ ਵਾਸੀ ਕਪੂਰਥਲਾ ਨੇ ਦੱਸਿਆ ਕਿ ਪਿੰਡ ਦੇ ਕਿਸਾਨਾਂ ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਡੇ ਪੱਧਰ ‘ਤੇ ਆਲੂਆਂ ਦੀ ਕਾਸ਼ਤ ਕੀਤੀ ਗਈ ਹੈ। ਉਨ੍ਹਾਂ ਮੁਤਾਬਕ ਕਰੀਬ 90-95 ਫੀਸਦੀ ਰਕਬੇ ‘ਚ ਆਲੂਆਂ ਦੀ ਫ਼ਸਲ ਬੀਜੀ ਗਈ ਹੈ, ਜਦਕਿ ਕਣਕ ਸਿਰਫ਼ 5-10 ਫੀਸਦੀ ਰਕਬੇ ‘ਚ ਹੀ ਬੀਜੀ ਗਈ ਹੈ।
ਉਨ੍ਹਾਂ ਕਿਹਾ ਕਿ ਕਣਕ ਦੀ ਕਾਸ਼ਤ ਘੱਟ ਹੋਣ ਕਾਰਨ ਮੰਡੀ ਵਿੱਚ ਅਨਾਜ ਦੀ ਆਮਦ ਨਾ ਦੇ ਬਰਾਬਰ ਹੈ, ਜਿਸ ਨਾਲ ਵਪਾਰ ‘ਤੇ ਵੀ ਅਸਰ ਪਿਆ ਹੈ। ਮੰਡੀ ਵਿੱਚ ਕਣਕ ਦੀ ਫ਼ਸਲ ਦੀ ਆਮਦ ਨਾ ਹੋਣ ਕਾਰਨ ਵਪਾਰੀ ਅਤੇ ਮਜ਼ਦੂਰ ਵੀ ਆਰਥਿਕ ਤੰਗੀਆਂ ਵਿੱਚੋ ਗੁਜਰ ਰਹੇ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇ ਇਹ ਰੁਝਾਨ ਲਗਾਤਾਰ ਜਾਰੀ ਰਿਹਾ ਤਾਂ ਭਵਿੱਖ ਵਿੱਚ ਮੰਡੀਆਂ ਦਾ ਪਰੰਪਰਾਗਤ ਰੂਪ ਬਦਲ ਸਕਦਾ ਹੈ ਅਤੇ ਕਿਸਾਨਾਂ ਦੀ ਫਸਲ ਦੀ ਚੋਣ ਵੀ ਮੰਡੀ ਪ੍ਰਣਾਲੀ ‘ਤੇ ਬਹੁਤ ਡੂੰਘਾ ਅਸਰ ਪਾਏਗੀ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *