ਆਦਰਸ਼ ਸਕੂਲ ਦੇ ਅਧਿਆਪਕਾਂ ਤੇ ਮਾਪਿਆਂ ਨੇ ਚਾਉਕੇ ਪਿੰਡ ਚ ਕੱਢਿਆ ਰੋਸ ਮਾਰਚ 

Spread the love
ਬਠਿੰਡਾ 3 ਅਪ੍ਰੈਲ(ਸੁਰਿੰਦਰਪਾਲ ਸਿੰਘ ): ਪ੍ਰੈੱਸ ਨੋਟ ਜਾਰੀ ਕਰਦਿਆਂ ਅਧਿਆਪਕਾਂ ਨੇ ਦੱਸਿਆਂ ਕਿ ਪਿੰਡ ਚਾਉਕੇ ਦੇ ਗੁਰੂਦੁਆਰਾ ਗੁਰ ਸਾਗਰ (ਕੈਲਿਆ ਵਾਲਾ ਖੂਹ) ਵਿਖੇ ਮਾਪਿਆਂ ਸਮੇਤ ਪਿੰਡ ਵਿੱਚ ਰੋਸ ਮਾਰਚ ਕੱਢਿਆ ਗਿਆ ਜਿਸ ਵਿੱਚ 16 ਜੂਨ ਨੂੰ ਬਠਿੰਡਾ ਪ੍ਰਸਾਸਨ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ , ਭ੍ਰਿਸ਼ਟਾਚਾਰ ਦੀ ਦੋਸ਼ੀ ਮੈਨਜਮੈਂਟ ਅਤੇ ਉਸਦੇ ਅਧਿਕਾਰੀਆਂ ਸਮੇਤ ਮੌਜੂਦਾ ਪ੍ਰਿੰਸੀਪਲ ਗੁਰਜੀਤ ਕੌਰ ਵਾਲੀਆ “ਜਿਸਨੇ ਸਟਾਫ ਦੇ ਆਹੁਦੇ ਬਦਲ ਕੇ ਝੂਠੀ ਰਿਪੋਰਟ ਤਿਆਰ ਕਰਕੇ 22 ਸਟਾਫ ਮੈਂਬਰਾਂ ਨੂੰ ਅਯੋਗ ਕਰਾਰ ਦਿੱਤਾ ਤੇ ਬੱਚੇ ਦੀ ਕੁੱਟਮਾਰ ਦੀ ਸਕਾਇਤ ਤੇ ਕਾਰਵਾਈ ਕਰਵਾਉਣ ,ਆਰਜ਼ੀ ਤੌਰ ਤੇ ਭਰਤੀ ਕੀਤੇ ਸਰਪਲਸ ਵਲੰਟੀਅਰਜ ਨੂੰ ਫ਼ਾਰਗ ਕਰਵਾਉਣ,ਇੱਕ ਸਾਲ ਤੋ ਰਹਿੰਦੀਆਂ ਤਨਖਾਹਾਂ ਜਾਰੀ ਕਰਵਾਉਣ , ਗਲਤ ਢੰਗ ਨਾਲ ਬੱਚਿਆਂ ਦੀ ਭਰਾਈ ਫੀਸ ਵਾਪਸ ਕਰਵਾਉਣ ਆਦਿ ਮੁੱਦਿਆ ਨੂੰ ਹੱਲ ਕਰਵਾਉਣ ਲਈ ਪਿੰਡ ਚਾਉਕੇ ਵਿੱਚ ਰੋਸ ਮਾਰਚ ਕੱਢਿਆ ਗਿਆ।ਭਰਾਤਰੀ ਜਥੇਬੰਦੀਆਂ ਨੂੰ ਦਿੱਤੇ ਸੱਦੇ ਤੋਂ ਬਾਅਦ ਬੀ ਕੇ ਯੂ ਉਗਰਾਹਾਂ ਦੇ ਆਗੂ ਮਾਸਟਰ ਸੁਖਦੇਵ ਸਿੰਘ ਜਵੰਧਾ ਨੇ ਸਾਥੀਆਂ ਸਮੇਤ ਸਾਮਲ ਹੋ ਕੇ ਬੋਲਦਿਆਂ ਕਿਹਾ ਕਿ ਪੜ੍ਹ ਰਹੇ ਤੇ ਪੜ੍ਹਾ ਰਹੇ ਅਧਿਆਪਕ ਸਾਡੇ ਬੱਚੇ ਹਨ ਜਿੰਨਾ ਸਮਾਂ ਇਹ ਲੜਦੇ ਰਹਿਣਗੇ ਜਥੇਬੰਦੀ ਇਹਨਾ ਨੂੰ ਵੱਧ ਚੜ ਕੇ ਹਮਾਇਤ ਦੇਵੇਗੀ । ਮੌਕੇ ਤੇ ਹਾਜ਼ਰ ਅਧਿਆਪਕ ਆਗੂ ਕਰਮਜੀਤ ਕੌਰ , ਕਮਲਦੀਪ ਕੌਰ , ਪਵਨਦੀਪ ਕੌਰ ,ਸੰਦੀਪ ਸਿੰਘ , ਬਲਵਿੰਦਰ ਸਿੰਘ , , ਜਥੇਬੰਦੀ ਦੇ ਬੂਟਾ ਬੱਲੋ, ਮਾਸਟਰ ਢੱਡੇ, ਗੁਲਾਬ ਜਿਊਦ, ਬਲਦੇਵ ਚਾਉਕੇ , ਸਗਨਦੀਪ ਚਾਉਕੇ, ਮਾਪਿਆ ਚੋ ਪਰਮਜੀਤ ਕੌਰ, ਗੁਰਮੇਲ ਕੌਰ , ਗੁਰਪ੍ਰੀਤ ਸਿੰਘ ਖੋਖਰ , ਕੁਲਦੀਪ ਚਾਉਕੇ, ਮਲਕੀਤ ਸਿੰਘ ਚਾਉਕੇ , ਭੋਲ਼ਾ ਸਿੰਘ ਬਦਿਆਲਾ ਆਦਿ ਹਾਜ਼ਰ ਰਹੇ ।
  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *