ਸ਼੍ਰੀਮਦ ਭਾਗਵਤ ਕਥਾ ਚ ਵਿੱਕੀ ਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ

Spread the love
 ਹਿੰਦੂ ਧਰਮ ‘ਚ ਸ਼੍ਰੀਮਦ ਭਾਗਵਤ ਕਥਾ ਦਾ ਬਹੁਤ ਮਹੱਤਵ ਹੈ- ਵਿੱਕੀ ਰਾਏ
ਬੱਸੀ ਪਠਾਣਾ, 09 ਅਪ੍ਰੈਲ (ਉਦੇ ਧੀਮਾਨ): ਭਾਰਤੀਯ ਜਨਤਾ ਪਾਰਟੀ ਐਸੀ ਮੋਰਚਾ ਦੇ ਜਿਲ੍ਹਾ ਜਨਰਲ ਸਕੱਤਰ ਵਿੱਕੀ ਰਾਏ ਨੇ ਅਗਰਵਾਲ ਧਰਮਸ਼ਾਲਾ ਚ ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਵੱਲੋਂ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਤੀਜੇ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਆਸ਼ੀਰਵਾਦ ਲਿਆ। ਅਤੇ ਸਮੁੱਚੇ ਵਿਸ਼ਵ ਦੇ ਕਲਿਆਣ ਲਈ ਪ੍ਰਾਰਥਨਾ ਕੀਤੀ ਗਈ। ਇਸ ਦੌਰਾਨ ਵਿੱਕੀ ਰਾਏ ਨੇ ਭਾਗਵਤ ਕਥਾ ਸੁਣੀ। ਉਨ੍ਹਾਂ ਕਿਹਾ ਕਿ ਹਿੰਦੂ ਧਰਮ ਵਿਚ ਸ਼੍ਰੀ ਭਾਗਵਤ ਕਥਾ ਦਾ ਬਹੁਤ ਮਹੱਤਵ ਹੈ।ਮਨੁੱਖ ਦੇ ਹਰ ਸਵਾਲ ਦਾ ਅਰਥ ਭਾਗਵਤ ਕਥਾ ਵਿਚ ਮਿਲਦਾ ਹੈ ਅਤੇ ਹਰ ਕਿਸੇ ਨੂੰ ਇਸ ਦੇ ਸਾਰ ਨੂੰ ਆਪਣੇ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀਮਦ ਭਾਗਵਤ ਕਥਾ ਵਿਚ ਇਹ ਵਿਸ਼ੇਸ਼ ਤੌਰ ਤੇ ਕਿਹਾ ਗਿਆ ਹੈ ਕਿ ਮਨੁੱਖ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਅਤੇ ਫਲ ਦੀ ਇੱਛਾ ਨਹੀਂ ਕਰਨੀ ਚਾਹੀਦੀ। ਇਸ ਲਈ ਸਾਰਿਆਂ ਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ। ਉਨਾਂ ਪ੍ਰਸਿੱਧ ਕਥਾ ਵਾਚਕ ਅਤੇ ਧਰਮ ਪ੍ਰਚਾਰਕ ਮਹਾਰਾਜ ਸੰਜੀਵ ਗੁਰੂ ਜੀ ਵੱਲੋ ਸੁਣਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੇ ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮੈਨੂੰ ਇਸ ਧਾਰਮਿਕ ਸਮਾਗਮ ‘ਚ ਬੁਲਾਕੇ ਮਾਣ ਬਖਸ਼ਿਆ। ਕਥਾ ਦੌਰਾਨ ਸੰਸਕਾਰ ਜਾਗ੍ਰਤੀ ਸੁਸਾਇਟੀ ਬੱਸੀ ਪਠਾਣਾਂ ਦੇ ਪ੍ਰਧਾਨ ਕਰਮ ਚੰਦ ਬੱਤਰਾ ਤੇ ਚੈਅਰਮੈਨ ਰਾਮ ਕ੍ਰਿਸ਼ਨ ਚੁੱਘ ਵੱਲੋ ਪ੍ਰਸ਼ਾਦ ਦੀ ਸੇਵਾ ਨਿਭਾਈ। ਕਥਾ ਵਾਚਕ ਸੰਜੀਵ ਗੁਰੂ ਜੀ ਤੇ ਮੰਦਰ ਪ੍ਰਬਧੰਕ ਕਮੇਟੀ ਦੇ ਪ੍ਰਧਾਨ ਰਜਿੰਦਰ ਭਨੋਟ ਵੱਲੋ ਮੁੱਖ ਮਹਿਮਾਨ ਵਿੱਕੀ ਰਾਏ ਅਤੇ ਕਰਮ ਚੰਦ ਬੱਤਰਾ ਤੇ ਰਾਮ ਕ੍ਰਿਸ਼ਨ ਚੁੱਘ ਨੂੰ ਯਾਦਗਾਰੀ ਬਾਂਕੇ ਬਿਹਾਰੀ ਜੀ ਦਾ ਚਿੱਤਰ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਰਜਿੰਦਰ ਭਨੋਟ,ਪੰਡਿਤ ਹੇਮੰਤ ਪਾਠਕ,ਸ਼੍ਰੀ ਬਾਂਕੇ ਬਾਬਾ ਸ਼੍ਰੀ ਧਾਮ ਵਰਿੰਦਾਵਨ ਵਾਲ਼ੇ,ਸ਼੍ਰੀ ਸੱਚਿਦਾਨੰਦ ਚੇਤਨ ਸਰਸਵਤੀ ਜੀ ਮਹਾਰਾਜ, ਕਥਾ ਦੇ ਮੁੱਖ ਯਜਮਾਨ ਵਿਸ਼ਾਲ ਸਿੰਗਲਾ,ਪੰਡਿਤ ਕ੍ਰਿਸ਼ਨ ਗੋਪਾਲ ਮੋਦਗਿਲ,ਮੋਹਿਤ ਝੰਜੀ,ਵਿਜੈ ਸ਼ਰਮਾ,ਮਨੀਸ਼ ਸ਼ਰਮਾ,ਉਦੈ ਧੀਮਾਨ, ਰਾਜਨ ਭੱਲਾ, ਪ੍ਰਦੀਪ ਸੱਪਲ ਸੋਨੂੰ,ਸੁਰਿੰਦਰ ਕੁਮਾਰ ਰਿੰਕੂ, ਸੰਜੀਵ ਸ਼ਰਮਾ ਸੰਜੂ,ਸੁਧੀਰ ਖੰਨਾ, ਸਤਪਾਲ ਭਨੋਟ,ਤਿਲਕ ਰਾਜ ਸ਼ਰਮਾ,ਸਮਾਜ ਸੇਵੀ ਅਨੂਪ ਸਿੰਗਲਾ,ਵਿਨੋਦ ਸ਼ਰਮਾ,ਪਵਨ ਸ਼ਰਮਾ,ਰਮੇਸ਼ ਕੁਮਾਰ ਸੀ.ਆਰ,ਸੰਨੀ ਝੰਜੀ,ਭੁਸ਼ਨ ਕਾਲਰਾ, ਭਾਰਤ ਭੁਸ਼ਨ ਸ਼ਰਮਾ ਭਰਤੀ,ਨਰਵੀਰ ਧੀਮਾਨ ਜੋਨੀ, ਵਿਕਾਸ ਧੀਮਾਨ, ਨਿਰਜਨ ਕੁਮਾਰ,ਰਾਕੇਸ਼ ਗੁਪਤਾ,ਰਾਜ ਕੁਮਾਰ ਵਧਵਾ ਆਦਿ ਹਾਜਰ ਸਨ।
  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *