ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

Spread the love
 ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਕੁੱਝ ਦਿਨ ਪਹਿਲਾਂ ਪੁਰਾਣੇ ਗਰਾਊਂਡ ਬੋਲੀ ਕਰਵਾ ਦਿੱਤੀ ਗਈ ਹੈ। ਜੋ ਕਿ ਪਹਿਲਾਂ ਵਾਲੀ ਪੰਚਾਇਤ ਅਤੇ ਪ੍ਰਬੰਧਕਾਂ ਦੁਆਰਾ ਇਹ ਗਰਾਊਂਡ ਨੂੰ ਜ਼ਮੀਨੀ ਖ਼ੇਤਰ ਅਤੇ ਨਵਾਂ ਗਰਾਉਂਡ ਨੈਸ਼ਨਲ ਹਾਈਵੇ ਤੇ ਬਣਾ ਦਿੱਤਾ ਗਿਆ ਸੀ ਜੋ ਕਿ ਪਿੰਡ ਦੇ ਬਿਲਕੁਲ ਨੇੜੇ ਹੈ। ਹੁਣ ਮੌਕੇ ਤੇ ਕਾਗਜ਼ ਪੱਤਰ ਅਨੁਸਾਰ ਨਵੇਂ ਗਰਾਊਂਡ ਨੂੰ ਲੱਖਾਂ ਰੁਪਇਆਂ ਦੀ ਲਾਗਤ ਨਾਲ ਬਣਾ ਕੇ ਤਿਆਰ ਗਿਆ ਹੈ। ਗਰਾਊਂਡ ਦੀ ਹੁਣ ਮੌਕੇ ਤੇ ਚਾਰ ਦੁਆਰੀ, ਪਾਣੀ ਪਾਈਪ ਲਾਈਨ, ਬਿਜਲੀ ਲਾਈਟ, ਲੈਟਰਿੰਗ ਬਾਥਰੂਮ, ਚੇਂਜਿੰਗ ਰੂਮ, ਗਰਾਊਂਡ ਵਿੱਚ ਘਾਹ, ਪੇੜ ਪੌਦੇ ਅਤੇ ਪਿੱਚ, ਬੈਠਣ ਵਾਲੀਆਂ ਸੀਟਾਂ, ਵੱਡਾ ਸਟੇਜ, ਵੱਡਾ ਗੇਟ ਆਦਿ ਬਣ ਚੁੱਕਿਆਂ ਹੈ‌। ਵੱਡੀ ਗੱਲ ਇਹ ਗਰਾਊਂਡ ਨੈਸ਼ਨਲ ਹਾਈਵੇ ਤੇ ਸਥਿਤ ਹੈ ਅਤੇ ਨਾਲ ਪਾਰਕਿੰਗ ਅਤੇ ਹੋਸਪਿਟਲ ਵੀ ਬਣਿਆਂ ਹੋਇਆਂ ਹੈ। ਪਰ ਕੁਝ ਨੌਜਵਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕਿ ਸਾਨੂੰ ਪੁਰਾਣਾ ਗਰਾਉਂਡ ਹੀ ਦਿੱਤਾ ਜਾਵੇ। ਜੋ ਕਿ ਇਥੋਂ ਲਗਭਗ 5-6 ਕਿਲੋਮੀਟਰ ਦੂਰ ਹੈ। ਜਿੱਥੇ ਲੜਕੀਆਂ ਖੇਡਣ ਲਈ ਨਹੀਂ ਜਾ ਸਕਦੀਆਂ ਜੋ ਕਿ ਬਿਲਕੁਲ ਸੁਨਸਾਨ ਜਗ੍ਹਾ ਦੇ ਵਿੱਚ ਹੈ। ਇਹ ਗਰਾਊਂਡ ਨਾਲ ਲੱਗਦੇ ਪਿੰਡ ਪੱਕੀ ਕੋਲ ਜਾ ਲੱਗਦਾ ਹੈ। ਜਿੱਥੇ ਸੇਮ ਨਾਲਾ ਦੇ ਹੋਣ ਕਾਰਨ ਗਰਾਉਡ ਪਾਣੀ ਖੜੇ ਦੀ ਸਮੱਸਿਆ ਰਹਿੰਦੀ ਹੈ। ਗਰਾਊਂਡ ਵਿੱਚ ਨਾ ਕੋਈ ਪੀਣ ਵਾਲਾ ਪਾਣੀ, ਲੈਟਰੀਨ ਬਾਥਰੂਮ, ਬਿਜਲੀ ਲਾਈਟ, ਚੇਂਜਿੰਗ ਰੂਮ ਆਦਿ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਹੁਣ ਕੁਝ ਨੌਜਵਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਸਾਨੂੰ ਗਰਾਉਂਡ ਉਹੀ ਦਿੱਤਾ ਜਾਵੇ। ਜੋ ਕਿ ਗਰਾਉਂਡ ਦੀ ਪੰਚਾਇਤੀ ਬੋਲੀ ਲੱਗ ਚੁੱਕੀ ਹੈ। ਕੁਝ ਨੌਜਵਾਨਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਹੁਣ ਉਸ ਗਰਾਊਂਡ ਦੇ ਵਿੱਚ ਕੋਈ ਵੜ੍ਹ ਕੇ ਵਿਖਾਵੇ। ਦੂਜੇ ਪਾਸੇ ਵਿਰੋਧੀ ਧਿਰ ਦੇ ਦੇ ਨੌਜਵਾਨ ਅਤੇ ਸੰਤ ਬਾਬਾ ਕਰਤਾਰ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਮਨਦੀਪ ਸਿੰਘ ਨੇ ਆਪਣਾ ਬਿਆਨ ਦਿੰਦੇ ਹੋਏ ਦੱਸਿਆਂ ਕਿ ਦੂਸਰਾ ਗਰਾਊਂਡ ਉਹ ਕਿਸੇ ਹੋਰ ਪੰਚਾਇਤ ਢਾਣੀ ਠਾਕੁਰ ਸਿੰਘ ਦੀ ਜ਼ਮੀਨ ਵਿੱਚ ਹੈ। ਜੋ ਨੌਜਵਾਨ ਖੇਡਣਾ ਚਾਹੁੰਦੇ ਹਨ ਓ ਪੁਰਾਣੇ
ਗਰਾਊਂਡ ਦੇ ਚ ਖੇਡਣਾ ਚਾਹੁੰਦੇ ਹਨ। ਜਿਨ੍ਹਾਂ ਨੌਜਵਾਨਾਂ ਰੋਜ਼ਾਨਾ ਖੇਡਣਾ ਹੁੰਦਾ ਹੈ। ਉਨ੍ਹਾਂ ਨੌਜਵਾਨਾਂ ਦੀਆਂ ਇਸ ਗਰਾਊਂਡ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਹਨ। ਅਸੀਂ ਇਸ ਗਰਾਊਂਡ ਵਿੱਚ ਕਾਫ਼ੀ ਲੰਬੇ ਸਮੇਂ ਤੋਂ ਟੂਰਨਾਮੈਂਟ ਵੀ ਕਰਵਾਉਂਦੇ ਆਏ ਹਾਂ। ਉਨਾਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਸਾਨੂੰ ਪੁਰਾਣਾ ਗਰਾਊਂਡ ਹੀ ਦਿੱਤਾ ਜਾਵੇ। ਅਸੀਂ ਇਸ ਗਰਾਊਂਡ ਦੇ ਲਈ ਹੱਕ ਲੜਾਂਗੇ। ਇਸ ਮੌਕੇ ਤੇ ਪੰਚਾਇਤ ਸੈਕਟਰੀ ਅਤੇ ਬੀਡੀਪੀਓ ਅੰਤਰਪ੍ਰੀਤ ਨੇ ਵੀ ਕਿਹਾ ਕਿ ਇਹ ਗਰਾਊਂਡ ਪਹਿਲਾਂ ਹੀ ਪ੍ਰਬੰਧਕਾਂ ਦੁਆਰਾ ਤਬਦੀਲ ਕਰ ਦਿੱਤਾ ਗਿਆ ਸੀ ਤੇ ਹੁਣ ਇਸ ਗਰਾਊਂਡ ਦੀ ਬੋਲੀ ਲਗਾ ਦਿੱਤੀ ਗਈ ਹੈ। ਹੁਣ ਇਹ ਗਰਾਉਂਡ ਪੱਕਾ ਰਹੇਗਾ। ਜੇਕਰ ਵਿਰੋਧੀ ਧਿਰ ਨੂੰ ਕੋਈ ਇਤਰਾਜ਼ ਹੈ ਤਾਂ ਉਹ ਆਪਣੀ ਪੰਚਾਇਤ ਤੋਂ ਆਪਣੇ ਵੱਖਰੇ ਗਰਾਊਂਡ ਦੀ ਮੰਗ ਰੱਖ ਸਕਦੇ ਹਨ।
  • Related Posts

    ਪੀਐਚਡੀ ਦੀ ਵਿਦਿਆਰਥਣ ਨੇ ਲਾਏ ਪੰਜਾਬ ਕੇਂਦਰੀ ਯੂਨੀਵਰਸਿਟੀ ਘੁੱਦਾ ਦੇ ਹੈੱਡ ਪ੍ਰੋਫੈਸਰ ‘ਤੇ ਮਾਨਸਿਕ ਪਰੇਸ਼ਾਨ ਕਰਨ ਦੇ ਦੋਸ਼ 

    Spread the love

    Spread the love ਬਠਿੰਡਾ 26 ਜੁਲਾਈ(ਸੁਰਿੰਦਰਪਾਲ ਸਿੰਘ):ਪ੍ਰੈੱਸ ਕਲੱਬ ਬਠਿੰਡਾ ਵਿਖੇ ਪੱਤਰਕਾਰਵਾਰਤਾ ਮੌਕੇ ਪੀਐਚਡੀ ਬੋਟਨੀ ਦੀ ਵਿਦਿਆਰਥਣ ਸਾਕਸ਼ੀ ਯਾਦਵ ਨੇ ਆਪਣੇ ਡਿਪਾਰਟਮੈਂਟ ਦੇ ਹੈਡ ਅਤੇ ਸੁਪਰਵਾਈਜ਼ਰ ਡਾਕਟਰ ਵਿਨੇ ਕੁਮਾਰ ‘ਤੇ ਸੰਗੀਨ…

    ਸਿਟੀ ਇੰਚਾਰਜ ਕੁਲਵੰਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਕੀਤੀ ਸਾਂਝੀਆਂ ਥਾਵਾਂ ’ਤੇ ਵਿਸ਼ੇਸ਼ ਚੈਕਿੰਗ

    Spread the love

    Spread the loveਤਪਾ ਮੰਡੀ, 26 ਜੁਲਾਈ (ਗੋਲਡੀ ਵਿਆਸ)-ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਮਕਸਦ ਨਾਲ ਪੁਲਿਸ ਵੱਲੋਂ ਸਕੂਲਾਂ,…

    Leave a Reply

    Your email address will not be published. Required fields are marked *