ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਦਾ ਇੱਕ ਵਫਦ BOCW ਪੰਜਾਬ ਦੇ ਡਿਪਟੀ ਸੈਕਟਰੀ ਨੂੰ ਮਿਲਿਆ

Spread the love

 ਨੂਰਪੁਰ ਬੇਦੀ, 12 ਦਸੰਬਰ ( ਦਲਜੀਤ ਚਨੌਲੀ ) ਨਿਰਮਾਣ ਮਜ਼ਦੂਰਾਂ ਦੀਆਂ ਕਾਫੀ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਅਤੇ ਮੁਸ਼ਕਲਾਂ ਨੂੰ ਲੈ ਕੇ| ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੀਟੂ ਦਾ ਇੱਕ ਵਫਦ  ਸੂਬਾ ਪ੍ਰਧਾਨ ਕਾਮਰੇਡ ਦਲਜੀਤ ਸਿੰਘ ਗੋਰਾ ਦੀ ਅਗਵਾਈ ਹੇਠ  B O C W ਪੰਜਾਬ ਦੇ ਡੀਪਟੀ ਸੈਕਟਰੀ ਜਸ਼ਨਦੀਪ ਸਿੰਘ ਕੰਗ ਨੂੰ ਮਿਲਿਆ| ਮਜਦੂਰਾ ਨੂੰ ਸਕੀਮਾ ਵਿੱਚ ਲਾਭ ਲੈਣ ਲਈ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ| ਜਿਵੇਂ ਕੀ ਸੇਵਾ ਕੇਂਦਰਾਂ ਵਿੱਚ  ਮਜਦੂਰਾਂ ਦੀ ਵਾਈਬਸਾਈਟ ਦਾ|ਬੰਦ ਹੋਣਾ| ਮਜ਼ਦੂਰਾਂ ਵੱਲੋਂ ਲੜਕੀ ਦੀ ਸ਼ਗਨ ਸਕੀਮ ਅਪਲਾਈ ਕਰਨ ਤੇ ਮੈਰਿਜ ਸਰਟੀਫਿਕੇਟ ਮੰਗਣਾ| ਕੋਈ ਵੀ ਸਕੀਮ ਅਪਲਾਈ ਕਰਨ ਤੇ 27 ਨੰਬਰ ਫਾਰਮ ਲੈਣਾ| ਇਹਨਾਂ ਮੰਗਾਂ ਤੇ ਡਿਪਟੀ ਸੈਕਟਰੀ ਵੱਲੋਂ ਸੀਟੂ ਦੇ ਵਫਦ ਨੂੰ ਭਰੋਸਾ ਦਵਾਇਆ ਗਿਆ ਹੈ ਕਿ ਅਸੀਂ| ਸ਼ਗਨ ਸਕੀਮ ਤੇ ਜੋ ਮੈਰਿਜ ਸਰਟੀਫਿਕੇਟ ਦੀ ਸ਼ਰਤ ਲਗਾਈ ਸੀ ਉਹ ਹਟਾ ਦਿੱਤੀ ਗਈ ਹੈ। ਅਗਰ ਜੇ ਕਿਸੇ ਕੋਲ ਮੈਰਿਜ ਸਰਟੀਫਿਕੇਟ ਬਣਿਆ ਹੈ ਤਾਂ ਉਹ ਅਪਲੋਡ ਕਰਾ ਸਕਦਾ ਨਹੀਂ ਤਾਂ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਦਾ ਸਰਟੀਫਿਕੇਟ ਲਾ ਸਕਦਾ ਹੈ| ਅੱਗੇ ਉਹਨਾਂ ਕਿਹਾ ਕਿ ਕਿਸੇ ਵੀ ਸਕੀਮ ਦੇ ਨਾਲ 27 ਨੰਬਰ ਫਾਰਮ ਨਹੀਂ ਲਿਆ ਜਾਵੇਗਾ 27 ਨੰਬਰ ਫਾਰਮ ਸਿਰਫ ਕਾਪੀ ਨਿਊ ਕੁਰਾਨ ਅਤੇ ਨਵੀਂ ਬਣਾਉਣ ਸਮੇਂ ਹੀ ਮੰਗਿਆ ਜਾਵੇਗਾ। ਵਫਦ ਵੱਲੋਂ ਮਜ਼ਦੂਰਾਂ ਦੀ ਇੱਕ ਹੋਰ ਮੰਗ ਰੱਖੀ ਗਈ ਕਿ ਮਜ਼ਦੂਰਾਂ ਦੀ ਰਜਿਸਟਰੇਸ਼ਨ ਦਾ ਸਮਾਂ ਤਿੰਨ ਸਾਲ ਤੋਂ ਘਟਾ ਕੇ ਇੱਕ ਸਾਲ ਕੀਤਾ ਗਿਆ ਹੈ। ਪਰ ਜਦੋਂ ਮਜ਼ਦੂਰ ਕਾਪੀ ਨਿਊ ਕਰਾਉਣ ਜਾ ਨਵੀਂ ਬਣਾਉਣ ਲਈ ਅਪਲਾਈ ਕਰਦਾ ਹੈ ਤਾਂ ਲੇਬਰ ਇੰਸਪੈਕਟਰ ਵੱਲੋਂ ਦੋ  ਤਿੰਨ ਮਹੀਨੇ  ਉਸ ਵੱਲ ਵੇਖਿਆ ਹੀ ਨਹੀਂ ਜਾਂਦਾ ਹੈ| ਅਤੇ ਨਾ ਉਸ ਨੂੰ ਵੈਰੀਫਾਈ ਕੀਤਾ ਜਾਂਦਾ ਹੈ| ਇਸ ਮੰਗ ਤੇ ਵੀ ਡਿਪਟੀ ਸੈਕਟਰੀ ਵੱਲੋਂ ਭਰੋਸਾ ਦਵਾਇਆ ਗਿਆ ਹੈ ਕਿ ਅਸੀਂ ਲੇਬਰ ਇੰਸਪੈਕਟਰਾਂ ਨੂੰ ਚਿੱਠੀ ਕੱਢ ਦਿੱਤੀ ਗਈ ਹੈ ਕਾਪੀ ਅਪਲਾਈ ਕਰਨ ਦੀ ਤਰੀਕ ਤੋਂ 14 ਦਿਨ ਦੇ ਅੰਦਰ ਅੰਦਰ ਲੇਬਰ ਇੰਸਪੈਕਟਰ ਕਾਪੀ ਨੂੰ ਵੈਰੀਫਾਈ ਕਰੇਗਾ| ਅੱਗੇ ਉਹਨਾਂ ਕਿਹਾ ਕਿ ਜੋ ਮਜ਼ਦੂਰਾਂ ਵੱਲੋਂ ਅਪਲਾਈ ਕੀਤੀਆ

ਸਕੀਮਾਂ  ਦੇ ਬਣਦੇ ਬੈਨੀਫਿਟ ਇਸ ਮਹੀਨੇ ਵਿੱਚ ਮਜ਼ਦੂਰਾਂ ਦੇ ਖਾਤਿਆਂ ਵਿੱਚ ਪਾ ਦਿੱਤੇ ਜਾਣਗੇ|  ਅੱਗੇ ਡਿਪਟੀ ਸੈਕਟਰੀ ਵੱਲੋਂ ਵਫਦ ਨੂੰ ਜਾਣਕਾਰੀ ਦਿੱਤੀ  ਹੈ ਕੀ ਐਕਸ ਗ੍ਰੇਸ਼ੀਆ ਸਗਨ ਸਕੀਮ| ਵਰਗੀਆਂ ਵੱਡੀਆਂ ਸਕੀਮਾਂ ਨੂੰ ਛੱਡ ਕੇ| ਬਾਕੀ ਸਕੀਮਾਂ A LC ਤੋਂ ਪਾਸ ਹੋਣ ਤੇ ਸਿੱਧੇ ਹੈਡ ਆਫਸ ਭੇਜਣ ਦੀ ਪ੍ਰਕਿਰਿਆ ਚੱਲ ਰਹੀ ਹੈ ਇਸ ਨਾਲ ਸਕੀਮਾਂ ਦਾ ਲਾਭ ਲੈਣ ਵਿੱਚ ਤੇਜ਼ੀ ਆਵੇਗੀ| ਵਫਦ ਵਿੱਚ ਜਥੇਬੰਦੀ ਦੇ ਆਗੂ| ਸੂਬਾ ਜਨਰਲ ਸਕੱਤਰ ਕਾਮਰੇਡ ਨੈਬ ਸਿੰਘ ਲੋਚਮਾ ਸੂਬਾ ਆਗੂ ਪ੍ਰੇਮ ਚੰਦ ਜੱਟਪੁਰ| ਪ੍ਰਿਤਪਾਲ ਸਿੰਘ ਬਿੱਟਾ਼ ਰਾਜਵੰਤ ਜੋਗਾ| ਜੋਤੀ਼ ਸਰਬਜੀਤ ਕੌਰ ਕਸ਼ਮੀਰ ਸਿੰਘ|

  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *