ਨੂਰਪੁਰਬੇਦੀ ਪੁਲਸ ਨੇ ਭਗੌੜੇ ਐਲਾਨੇ 2 ਮੁਲਜ਼ਮਾਂ ਨੂੰ  ਕੀਤਾ ਕਾਬੂ 

Spread the love

 ਨੂਰਪੁਰਬੇਦੀ, 13 ਦਸੰਬਰ (ਦਲਜੀਤ ਚਨੌਲੀ)-ਨੂਰਪੁਰਬੇਦੀ ਪੁਲਸ ਨੇ ਅਲੱਗ-ਅਲੱਗ ਮਾਮਲਿਆਂ ‘ਚ ਭਗੌੜਾ ਐਲਾਨੇ ਗਏ 2 ਵਿਅਕਤੀਆਂ ਨੂੰ  ਕਾਬੂ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ | ਇਸ ਸਬੰਧੀ ਥਾਨਾ ਮੁੱਖੀ ਨੂਰਪੁਰਬੇਦੀ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਹਿਲੇ ਮਾਮਲੇ ਅਨੁਸਾਰ ਧਾਰਾ 406 ਅਤੇ 420 ਆਈ.ਪੀ.ਸੀ. ਤਹਿਤ ਸਾਲ 2017 ‘ਚ 66 ਨੰਬਰ ਮੁਕੱਦਮੇ ਤਹਿਤ ਨਾਮਜ਼ਦ ਹੋਏ ਰਾਜੇਸ਼ ਕੁਮਾਰ ਅਰੋੜਾ ਪੁੱਤਰ ਜਗਦੀਸ਼ ਕੁਮਾਰ ਨਿਵਾਸੀ ਪਿੰਡ ਫੂਲ ਚੱਕਰ ਮੁਹੱਲਾ, ਰੂਪਨਗਰ ਨੂੰ  ਮਾਨਯੋਗ ਕੋਰਟ ਵੱਲੋਂ ਭਗੌੜਾ ਘੋਸ਼ਿਤ ਕੀਤਾ ਹੋਇਆ ਸੀ |ਇਸੀ ਪ੍ਰਕਾਰ ਦੂਜੇ ਮਾਮਲੇ ਅਨੁਸਾਰ ਧਾਰਾ 283, 304ਏ, 337 ਅਤੇ 427 ਆਈ.ਪੀ.ਸੀ. ਤਹਿਤ ਸਾਲ 2020 ‘ਚ ਮੁਕੱਦਮਾ ਨੰਬਰ 189 ਤਹਿਤ ਨਾਮਜ਼ਦ ਹੋਏ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਨਰਿੰਦਰ ਸਿੰਘ ਨਿਵਾਸੀ ਪਿੰਡ ਰੈਲਮਾਜਰਾ, ਥਾਨਾ ਕਾਠਗੜ੍ਹ ਨੂੰ  ਵੀ ਮਾਨਯੋਗ ਕੋਰਟ ਵੱਲੋਂ ਭਗੌੜਾ ਘੋਸ਼ਿਤ ਕੀਤਾ ਹੋਇਆ ਸੀ | ਜਿਸਨੂੰ ਵੀ ਨੂਰਪੁਰਬੇਦੀ ਪੁਲਸ ਦੀ ਪਾਰਟੀ ਨੇ ਗਿ੍ਫਤਾਰ ਕਰਕੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੀ ਕੋਰਟ ‘ਚ ਪੇਸ਼ ਕੀਤਾ ਗਿਆ ਹੈ | ਜਿੱਥੇ ਮਾਨਯੋਗ ਜੱਜ ਨੇ ਉਕਤ ਦੋਵੇਂ ਮੁਲਜ਼ਮਾਂ ਨੂੰ  14 ਦਿਨ ਲਈ ਨਿਆਇਕ ਹਿਰਾਸਤ ‘ਚ ਭੇਜਣ ਦਾ ਆਦੇਸ਼ ਦਿੱਤਾ | ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਮੁਲਜ਼ਮਾਂ ਨੂੰ  ਪੁਲਸ ਚੌਕੀ ਕਲਵਾਂ ਦੇ ਇੰਚਾਰਜ ਸਬ-ਇੰਸਪੈਕਟਰ ਹਰਮੇਸ਼ ਕੁਮਾਰ

ਅਤੇ ਬਲਵੀਰ ਚੰਦ ਦੀ ਅਗਵਾਈ ਹੇਠ ਕਾਬੂ ਕੀਤਾ ਹੈ |  ਪੁਲਸ ਵੱਲੋਂ ਕਾਬੂ ਕੀਤੇ ਗਏ ਦੋਵੇਂ ਭਗੌੜੇ |

  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *