ਤੀਜੇ ਬੈਚ ਤਹਿਤ 11 ਗ੍ਰਾਮ ਪੰਚਾਇਤਾਂ ਦੇ 68 ਨੁਮਾਇੰਦਿਆਂ ਲਈ 3 ਰੋਜ਼ਾ ਟੇ੍ਰਨਿੰਗ ਸ਼ੁਰੂ 

Spread the love

 ਨੂਰਪੁਰਬੇਦੀ, 13 ਦਸੰਬਰ (ਦਲਜੀਤ ਚਨੌਲੀ)-ਪੰਚਾਇਤੀ ਰਾਜ ਵਿਭਾਗ ਵੱਲੋਂ ਬਲਾਕ ਨੂਰਪੁਰਬੇਦੀ ਦੀਆਂ ਸਮੁੱਚੀਆਂ ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ  ਵਿਸ਼ੇਸ਼ ਸਿਖਲਾਈ ਦੇਣ ਲਈ ਆਰੰਭ ਕੀਤੇ ਗਏ ਪ੍ਰੋਗਰਾਮ ਤਹਿਤ ਅੱਜ ਸੰਮਤੀ ਰੈਸਟ ਵਿਖੇ ਸਥਿਤ ਕਮਿਊਨਿਟੀ ਸੈਂਟਰ ਵਿਖੇ ਤੀਜੇ ਬੈਚ ਦੌਰਾਨ 11 ਪੰਚਾਇਤਾਂ ਦੇ ਸਰਪੰਚਾਂ-ਪੰਚਾਂ ਨੂੰ  ਸਿਖਲਾਈ ਦੇਣ ਲਈ 3 ਰੋਜ਼ਾ ਟੇ੍ਰਨਿੰਗ ਕੈਂਪ ਆਰੰਭ ਹੋਇਆ | ਜ਼ਿਕਰਯੋਗ ਹੈ ਕਿ ਬਲਾਕ ਦੇ ਚੁਣੇ ਹੋਏ ਕੁੱਲ੍ਹ 138 ਸਰਪੰਚਾਂ ਅਤੇ 756 ਪੰਚਾਇਤ ਮੈਂਬਰਾਂ ਨੂੰ  ਉਕਤ ਸਿਖਲਾਈ ਦਿੱਤੀ ਜਾਵੇਗੀ ਅਤੇ ਹਰ ਬੈਚ ‘ਚ ਕਰੀਬ ਇਕ ਦਰਜਨ ਪੰਚਾਇਤਾਂ ਦੇ ਪ੍ਰਤਿਨਿਧ ਸ਼ਾਮਲ ਹੋਣਗੇ | ਅੱਜ ਤੀਜੇ ਬੈਚ ਤਹਿਤ ਆਰੰਭ ਹੋਏ 3 ਰੋਜ਼ਾ ਟੇ੍ਰਨਿੰਗ ਪ੍ਰੋਗਰਾਮ ਦੇ ਪਹਿਲੇ ਦਿਨ ਪ੍ਰਾਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਮੋਹਾਲੀ ਤੋਂ ਪਹੁੰਚੇ ਮਾਸਟਰ ਟੇ੍ਰਨਰ ਐਡਵੋਕੇਟ ਮਨਦੀਪ ਸਿੰਘ ਨੇ ਸਰਪੰਚਾਂ-ਪੰਚਾਂ ਨੂੰ  ਸਭ ਤੋਂ ਪਹਿਲਾਂ ਪੰਚਾਇਤੀ ਰਾਜ ਬਾਰੇ ਜਾਣਕਾਰੀ ਮੁਹੱਈਆ ਕਰਵਾਈ | ਇਸਤੋਂ ਉਪਰੰਤ ਉਨ੍ਹਾਂ 73ਵੀਂ ਸੋਧ ਦੀਆਂ ਵਿਸ਼ੇਸ਼ਤਾਵਾਂ, ਗ੍ਰਾਮ ਪੰਚਾਇਤ ਦੇ ਪ੍ਰਬੰਧਕੀ ਸਥਾਨ, ਗ੍ਰਾਮ ਸਭਾ ਤੇ ਗ੍ਰਾਮ ਪੰਚਾਇਤ ਦੀ ਬਣਤਰ, ਮੀਟਿੰਗ, ਕੋਰਮ, ਮਤਾ, ਬਜਟ, ਸਾਲਾਨਾ ਰਿਪੋਰਟ, ਸਰਪੰਚ ਦੇ ਕੰਮ, ਸ਼ਕਤੀਆਂ, ਜਿੰਮੇਵਾਰੀਆਂ, ਪੰਚਾਇਤ ਸਕੱਤਰ, ਪੰਚਾਇਤ ਅਫਸਰ, ਵੀ.ਡੀ.ਓ. ਤੇ ਹੋਰਨਾਂ ਕਰਮਚਾਰੀਆਂ ਦੀ ਭੂਮਿਕਾ, ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਸਕੀਮਾਂ, ਮਹਿਲਾਵਾਂ ਤੇ ਬੱਚਿਆਂ ਸਬੰਧੀ ਕਾਨੂੰਨਾਂ, ਪੰਚਾਇਤ ਦੀਆਂ ਜਾਇਦਾਦਾਂ, ਫੰਡ, ਆਮਦਨ ਦੇ ਸਾਧਨ, ਖਰਚ, ਖਾਤਿਆਂ ਦੇ ਲੇਖਾ-ਜੋਖਾ ਅਤੇ ਐੱਸ.ਆਰ.ਐੱਲ.ਐੱਮ. ਸਕੀਮ ਤੇ ਪੰਚਾਇਤਾਂ ਦੀ ਭੂਮਿਕਾ ਸਬੰਧੀ ਦੱਸਿਆ | ਜਦਕਿ ਮਾਸਟਰ ਟੇ੍ਰਨਰ ਰਮਨਦੀਪ ਕੌਰ ਨੇ ਮਗਨਰੇਗਾ ਸਕੀਮ, 17 ਟਿਕਾਊ ਵਿਕਾਸ ਟੀਚਿਆਂ ਦੀਆਂ 9 ਥੀਮਾਂ, ਗਰੀਬੀ ਮੁਕਤ ਤੇ ਉੱਨਤ ਆਜੀਵਿਕਾ ਵਾਲਾ ਪਿੰਡ, ਵਿਲੇਜ਼ ਕਾਮਨ ਲੈਂਡ ਐਕਟ 1961, ਪੰਚਾਇਤੀ ਐਕਟ ਤਹਿਤ ਨਾਜਾਇਜ਼ ਕਬਜ਼ੇ ਹਟਾਉਣ ਅਤੇ ਸਿਹਤ ਸਕੀਮਾਂ ਸਬੰਧੀ ਅਹਿਮ ਜਾਣਕਾਰੀ ਦਿੱਤੀ |  ਇਸ ਮੌਕੇ ਬੀ.ਡੀ.ਪੀ.ਓ. ਨੂਰਪੁਰਬੇਦੀ ਰਾਜਵਿੰਦਰ ਸਿੰਘ ਨੇ

ਪੰਚਾਇਤਾਂ ਦੇ ਨੁਮਾਇੰਦਿਆਂ ਨੂੰ  ਉਕਤ ਟੇ੍ਰਨਿੰਗ ਦਾ ਲਾਭ ਉਠਾ ਕੇ ਪੰਚਾਇਤੀ ਕਾਰਜਾਂ ‘ਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸਾਹਿਤ ਕੀਤਾ | ਜਦਕਿ ਸੁਪਰਿੰਟੈਂਡੈਂਟ ਰਮਾਂਕਾਂਤ, ਜੂਨੀਅਰ ਸਹਾਇਕ ਨਿਰਮਲ ਚੰਦਰ ਤੇ ਪੰਚਾਇਤ ਅਫਸਰ ਸੋਮਨਾਥ ਨੇ ਵੀ ਅਹਿਮ ਵਿਸ਼ਿਆਂ ਦੀ ਜਾਣਕਾਰੀ ਦਿੱਤੀ |  ਇਸ ਟੇ੍ਰਨਿੰਗ ਪ੍ਰੋਗਰਾਮ ਦੌਰਾਨ 11 ਪੰਚਾਇਤਾਂ ‘ਚ ਸ਼ਾਮਲ ਭਨੂੰਹਾਂ, ਭਾਓਵਾਲ, ਹੇਠਲਾ ਖੱਡ ਬਠਲੌਰ, ਅੱਪਰ ਖੱਡ ਬਠਲੌਰ, ਬਸੀ, ਭੰਗਲ, ਬਟਾਰਲਾ, ਫੂਕਾਪੁਰ, ਰੋੜੂਆਣਾ, ਬਸਾਲੀ ਅਤੇ ਭੈਣੀ ਤੋਂ ਕੁੱਲ੍ਹ 68 ਪੰਚਾਇਤੀ ਨੁਮਾਇੰਦਿਆਂ ਨੇ ਭਾਗ ਲਿਆ |

  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *