ਕੁਰਾਲੀ 18 ਜੁਲਾਈ (ਜਗਦੇਵ ਸਿੰਘ )ਨੱਚਦਾ ਪੰਜਾਬ ਯੂਥ ਕਲੱਬ ਕੁਰਾਲੀ ਪੰਜਾਬ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਸ ਮੇਲੇ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਆ ਰਿਹਾ ਹੈ! ਇਸ ਸਾਲ ਵੀ ਨਰੋਤਮ ਸਿੰਘ ਨੇਤਰ ਦੀ ਅਗਵਾਈ ਹੇਠ ਪੰਜਾਬ ਤੋਂ ਟੀਮ ਛੋਟੇ ਬੱਚਿਆਂ ਦਾ ਭੰਗੜਾ, ਸੂਫੀਆਨਾ ਨਾਚ, ਮੁੰਡੇ ਕੁੜੀਆਂ ਦੀ ਲੁੱਡੀ ਦਾ ਨਾਚ ਲੈ ਕੇ ਗਏ! ਜਿੱਥੇ ਕਿ ਸੰਸਾਰ ਭਰ ਤੋਂ ਆਪਣੇ ਸੱਭਿਆਚਾਰ ਨੂੰ ਉਤਸਾਹਿਤ ਕਰਨ ਲਈ ਟੀਮਾਂ ਆਉਂਦੀਆਂ ਹਨ! ਉੱਥੇ ਨੱਚਦਾ ਪੰਜਾਬ ਯੂਥ ਕਲੱਬ ਕੁਰਾਲੀ ਨਰੋਤਮ ਸਿੰਘ ਨੇਤਰ ਨੇ ਵੀ ਆਪਣੇ ਪੰਜਾਬ ਦੇ ਸੱਭਿਆਚਾਰ ਦੀ ਪੇਸ਼ਕਾਰੀ ਕਰਕੇ ਭਰਪੂਰ ਨਾਮਣਾ ਖੱਟਿਆ! ਪੰਜ ਦਿਨ ਦੇ ਇਸ ਫੈਸਟੀਵਲ ਵਿੱਚ ਹਰ ਰੋਜ਼ ਮੁਕਾਬਲੇ ਚੱਲਦੇ ਹਨ ਜਿਹਦੇ ਵਿੱਚ ਅਲੱਗ ਅਲੱਗ ਵੰਨਗੀਆਂ ਹੁੰਦੀਆਂ ਹਨ ਤੇ ਜੇਤੂ ਟੀਮਾਂ ਨੂੰ ਉੱਚ ਇਨਾਮਾਂ ਨਾਲ ਨਿਵਾਜਿਆ ਜਾਂਦਾ ਹੈ! ਪਿੱਛਲੇ ਸਾਲ ਇਸ ਮੇਲੇ ਵਿੱਚ ਨਰੋਤਮ ਸਿੰਘ ਨੇਤਰ ਦੀ ਟੀਮ ਨੇ ਆਈਆਂ ਹੋਈਆਂ ਸਾਰੀਆਂ ਸੰਸਾਰ ਭਰ ਦੀਆਂ ਟੀਮਾਂ ਵਿੱਚੋ ਪਹਿਲਾ ਸਥਾਨ ਹਾਸਿਲ ਕੀਤਾ ਸੀ! ਇਸ ਵਾਰ ਵੀ ਲੈਂਗੋਲੇਨ ਦੇ ਮੇਲੇ ‘ਚ ਨੱਚਦਾ ਪੰਜਾਬ ਯੂਥ ਕਲੱਬ ਨੇ ਆਈਆਂ ਹੋਈਆਂ ਸਾਰੀਆਂ ਟੀਮਾਂ ਵਿੱਚੋ ਤੀਸਰਾ ਸਥਾਨ ਹਾਸਿਲ ਕੀਤਾ! ਟੀਮ ਪ੍ਰਬੰਧਕ : ਰਵਿੰਦਰ ਸ਼ਰਮਾ, ਹਰਮਨ, ਮਲਕੀਤ ਮਲੰਗਾ ਕਲਾਕਾਰ -ਤੇਜਿੰਦਰਪਾਲ ਸਿੰਘ ਤਿ੍ਪਤ, ਕਮਲਪ੍ਰੀਤ ਕੌਰ, ਦਿ੍ਸ਼ਟੀ ਅਜਾਦ, ਮਨਕਰਣ ਸਿੰਘ ਕਲਸੀ, ਸਿਦਕਜੀਤ ਸਿੰਘ, ਸੂਰਜ ਵਿਰਦੀ, ਸੱਚਦੀਪ ਕੌਰ, ਭੂਮਿਕਾ, ਰਮਨ, ਸਹਿਜਪ੍ਰੀਤ ਕੌਰ, ਰਾਜਦੀਪ ਸਿੰਘ ਸੈਣੀ, ਜਸਕੀਰਤ ਸਿੰਘ, ਹਰਕੀਰਤ ਸਿੰਘ, ਜੋਰਾਵਰ ਸਿੰਘ, ਰੋਨਾਲਡੋ ਰਾਜ ਸ਼ਰਮਾ, ਅਮਨ ਕੁਮਾਰ, ਹਰਪ੍ਰੀਤ ਕੌਰ