ਲੈਂਗੋਲੇਨ ਫੈਸਟੀਵਲ ਵੇਲਜ਼ ਇੰਗਲੈਂਡ ਦੇ ਵਿੱਚ 8 ਜੁਲਾਈ ਤੋਂ ਲੈ ਕੇ 12 ਜੁਲਾਈ 2026 ਤੱਕ   ਨੱਚਦਾ ਪੰਜਾਬ ਯੂਥ ਕਲੱਬ ਕੁਰਾਲੀ ਪੰਜਾਬ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਸ ਮੇਲੇ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ 

Spread the love
ਕੁਰਾਲੀ 18 ਜੁਲਾਈ (ਜਗਦੇਵ ਸਿੰਘ )ਨੱਚਦਾ ਪੰਜਾਬ ਯੂਥ ਕਲੱਬ ਕੁਰਾਲੀ ਪੰਜਾਬ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਸ ਮੇਲੇ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਆ ਰਿਹਾ ਹੈ! ਇਸ ਸਾਲ ਵੀ ਨਰੋਤਮ ਸਿੰਘ ਨੇਤਰ ਦੀ ਅਗਵਾਈ ਹੇਠ ਪੰਜਾਬ ਤੋਂ ਟੀਮ ਛੋਟੇ ਬੱਚਿਆਂ ਦਾ ਭੰਗੜਾ, ਸੂਫੀਆਨਾ ਨਾਚ, ਮੁੰਡੇ ਕੁੜੀਆਂ ਦੀ ਲੁੱਡੀ ਦਾ ਨਾਚ ਲੈ ਕੇ ਗਏ! ਜਿੱਥੇ ਕਿ ਸੰਸਾਰ ਭਰ ਤੋਂ ਆਪਣੇ ਸੱਭਿਆਚਾਰ ਨੂੰ ਉਤਸਾਹਿਤ ਕਰਨ ਲਈ ਟੀਮਾਂ ਆਉਂਦੀਆਂ ਹਨ! ਉੱਥੇ ਨੱਚਦਾ ਪੰਜਾਬ ਯੂਥ  ਕਲੱਬ ਕੁਰਾਲੀ ਨਰੋਤਮ ਸਿੰਘ ਨੇਤਰ ਨੇ ਵੀ ਆਪਣੇ ਪੰਜਾਬ ਦੇ ਸੱਭਿਆਚਾਰ ਦੀ ਪੇਸ਼ਕਾਰੀ ਕਰਕੇ ਭਰਪੂਰ  ਨਾਮਣਾ ਖੱਟਿਆ! ਪੰਜ ਦਿਨ ਦੇ ਇਸ ਫੈਸਟੀਵਲ ਵਿੱਚ ਹਰ ਰੋਜ਼ ਮੁਕਾਬਲੇ ਚੱਲਦੇ ਹਨ ਜਿਹਦੇ ਵਿੱਚ ਅਲੱਗ ਅਲੱਗ ਵੰਨਗੀਆਂ ਹੁੰਦੀਆਂ ਹਨ ਤੇ ਜੇਤੂ ਟੀਮਾਂ ਨੂੰ ਉੱਚ ਇਨਾਮਾਂ ਨਾਲ ਨਿਵਾਜਿਆ ਜਾਂਦਾ ਹੈ!  ਪਿੱਛਲੇ ਸਾਲ ਇਸ ਮੇਲੇ ਵਿੱਚ ਨਰੋਤਮ ਸਿੰਘ ਨੇਤਰ ਦੀ ਟੀਮ ਨੇ ਆਈਆਂ ਹੋਈਆਂ ਸਾਰੀਆਂ ਸੰਸਾਰ ਭਰ ਦੀਆਂ ਟੀਮਾਂ ਵਿੱਚੋ ਪਹਿਲਾ ਸਥਾਨ ਹਾਸਿਲ ਕੀਤਾ ਸੀ! ਇਸ ਵਾਰ ਵੀ ਲੈਂਗੋਲੇਨ ਦੇ ਮੇਲੇ ‘ਚ ਨੱਚਦਾ ਪੰਜਾਬ ਯੂਥ ਕਲੱਬ ਨੇ ਆਈਆਂ ਹੋਈਆਂ ਸਾਰੀਆਂ ਟੀਮਾਂ ਵਿੱਚੋ ਤੀਸਰਾ ਸਥਾਨ ਹਾਸਿਲ ਕੀਤਾ! ਟੀਮ ਪ੍ਰਬੰਧਕ : ਰਵਿੰਦਰ ਸ਼ਰਮਾ, ਹਰਮਨ, ਮਲਕੀਤ ਮਲੰਗਾ ਕਲਾਕਾਰ -ਤੇਜਿੰਦਰਪਾਲ ਸਿੰਘ ਤਿ੍ਪਤ, ਕਮਲਪ੍ਰੀਤ ਕੌਰ, ਦਿ੍ਸ਼ਟੀ ਅਜਾਦ, ਮਨਕਰਣ ਸਿੰਘ ਕਲਸੀ, ਸਿਦਕਜੀਤ ਸਿੰਘ, ਸੂਰਜ ਵਿਰਦੀ, ਸੱਚਦੀਪ ਕੌਰ, ਭੂਮਿਕਾ, ਰਮਨ, ਸਹਿਜਪ੍ਰੀਤ ਕੌਰ, ਰਾਜਦੀਪ ਸਿੰਘ ਸੈਣੀ, ਜਸਕੀਰਤ ਸਿੰਘ, ਹਰਕੀਰਤ ਸਿੰਘ, ਜੋਰਾਵਰ ਸਿੰਘ, ਰੋਨਾਲਡੋ ਰਾਜ ਸ਼ਰਮਾ, ਅਮਨ ਕੁਮਾਰ, ਹਰਪ੍ਰੀਤ ਕੌਰ
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *