ਕੁਰਾਲੀ 18ਜੁਲਾਈ (ਜਗਦੇਵ ਸਿੰਘ )ਸਰਕਾਰ ਦੇ ਢੀਠ ਰਵਈਏ ਕਾਰਨ ਸਫਾਈ ਕਰਮੀ ਅੱਤ ਦੀ ਪੈ ਰਹੀ ਗਰਮੀ ਚ ਵੀ ਆਪਣੇ ਹੱਕਾਂ ਲਈ ਧਰਨੇ ਲਾਉਣ ਲਈ ਮਜਬੂਰ ਹਨ ਪਰ ਏਸ ਤਾਨਾਸ਼ਾਹ ਸਰਕਾਰ ਦੇ ਕੰਨੀ ਜੂ ਨਹੀਂ ਸਰਕ ਰਹੀ ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤੇਂ ਸਮਾਜ ਸੇਵਕ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋ ਅੱਜ ਸਫਾਈ ਸੇਵਕ ਕਾਮਿਆਂ ਵੱਲੋ ਕੁਰਾਲੀ ਵਿਖ਼ੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਸਮੂਲੀਅਤ ਦੌਰਾਨ ਕੀਤਾ,ਉਹਨਾਂ ਕਿਹਾ ਕਿ ਸਫਾਈ ਸੇਵਕ ਸਾਥੀ ਹਰ ਮੌਸਮ ਹਰ ਹਾਲਾਤ ਚ ਸ਼ਹਿਰ ਨੂੰ ਸਾਫ ਸੁਥਰਾ ਰੱਖਦੇ ਹਨ,ਇਹ ਵਰਗੇ ਸਾਡੇ ਲਈ ਬਹੁਤ ਹੀ ਸਤਿਕਾਰਯੋਗ ਹੈ ਜੋ ਸਾਡੇ ਸਮਾਜ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ,ਜੋ ਕਿ ਪਿਛਲੇ ਲੰਬੇ ਸਮੇ ਤੋਂ ਵੱਖ ਵੱਖ ਸ਼ਹਿਰਾ ਵਿੱਚ ਆਪਣੇ ਹੱਕਾਂ ਲਈ ਤਪਦੀ ਗਰਮੀ ਵਿੱਚ ਵੀ ਧਰਨੇ ਲਾਉਣ ਲਈ ਮਜਬੂਰ ਹਨ,ਪਰ ਸ਼ਹਿਰਾ ਵਿੱਚ ਲੱਗੇ ਕੂੜੇ ਦੇ ਢੇਰ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਤੇਂ ਏਸ ਸਭ ਤੋਂ ਬੇਫਿਕਰ ਘੂਕ ਸੁੱਤੀ ਸਰਕਾਰ ਇਹਨਾਂ ਦੀ ਸਾਰ ਲੈਣ ਦੀ ਥਾਂ ਸਟੇਜਾਂ ਤੇਂ ਚੁਟਕੁਲੇ ਸੁਣਾਉਣ ਵਿਚ ਮਸ਼ਰੂਫ ਹੈ,ਸਫਾਈ ਸੇਵਕ ਯੂਨੀਅਨ ਵੱਲੋ ਸਰਕਾਰ ਨੂੰ ਚੇਤਾਵਨੀ ਵਿਚ ਦਿੱਤੀ ਗਈ ਕਿ ਜ਼ੇਕਰ ਉਹਨਾਂ ਦੀਆਂ ਮੰਗਾ ਜਲਦ ਨਾਂ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ,ਗੁਰਪ੍ਰਤਾਪ ਪਡਿਆਲਾ ਵੱਲੋ ਧਰਨਾਕਾਰੀਆਂ ਨੂੰ ਸੰਘਰਸ਼ ਮੌਕੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਗਿਆ,ਇਸ ਮੌਕੇ ਯੂਨੀਅਨ ਵੱਲੋਂ ਸਰਦਾਰ ਗੁਰਪ੍ਰਤਾਪ ਪਡਿਆਲਾ ਜੀ ਦਾ ਸਨਮਾਨ ਵੀ ਕੀਤਾ ਗਿਆ!