ਡੇਰਾ ਬੱਲਾਂ ‘ਚੋਂ ਸੰਤ ਮਨਦੀਪ ਦਾਸ ਨੂੰ ਬਾਹਰ ਕੱਢਣ ਦੇ ਹੁਕਮਾਂ ‘ਤੇ ਰਵਿਦਾਸੀਆ ਸਮਾਜ ‘ਚ ਰੋਸ   ਅਚਾਨਕ ਫੈਸਲੇ ਨੂੰ ਸਾਜਿਸ਼ ਕਰਾਰ ਦਿੱਤਾ ਤੇ ਸਮਾਜ ਦੇ ਆਗੂ ਸੰਤਾਂ ਦੇ ਹੱਕ ‘ਚ ਡਟੇ  

Spread the love
ਮਾਛੀਵਾੜਾ ਸਾਹਿਬ, 20 ਜੁਲਾਈ (ਸੁੱਚਾ ਬੰਗੜ) ਨਿਸ਼ਕਾਮ ਸੇਵਾ ਭਾਵਨਾ ਨਾਲ ਪਿਛਲੇ 22 ਸਾਲਾਂ ਤੋਂ ਡੇਰਾ ਸੱਚਖੰਡ ਬੱਲਾਂ ਵਿਖੇ ਧਰਮ ਪ੍ਰਚਾਰ ਕਰ ਰਹੇ ਰਵਿਦਾਸੀਆ ਸਮਾਜ ਦੇ  ਪ੍ਰਚਾਰਕ ਸੰਤ ਮਨਦੀਪ ਦਾਸ ਨੂੰ ਡੇਰੇ ‘ਚੋਂ ਬਾਹਰ ਭੇਜਣ ਦੇ ਫੈਸਲੇ ਨੇ ਪੂਰੇ ਰਵਿਦਾਸੀਆ ਸਮਾਜ ‘ਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਸਮਾਜ ਦੇ ਆਗੂਆਂ ਨੇ ਇਸ ਫੈਸਲੇ ਨੂੰ ਬਿਨਾਂ ਕਾਰਨ, ਅਨਿਆਂਪੂਰਨ ਅਤੇ ਕਿਸੇ ਵੱਡੀ ਸਾਜਿਸ਼ ਦਾ ਹਿੱਸਾ ਦੱਸਿਆ ਹੈ।  ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤਲ੍ਹਣ ਅਤੇ ਸ੍ਰੀ ਗੁਰੂ ਰਵਿਦਾਸ ਮੰਦਰ ਕਮੇਟੀ ਮਾਛੀਵਾੜਾ ਸਾਹਿਬ ਦੇ ਪ੍ਰਧਾਨ ਸੁਖਦੇਵ ਸਿੰਘ ਬਿੱਟੂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਸੰਤ ਮਨਦੀਪ ਦਾਸ ਪਿਛਲੇ 22 ਸਾਲਾਂ ਤੋਂ ਡੇਰੇ ਦੀ ਨਿਸ਼ਕਾਮ ਸੇਵਾ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਜਦੋਂ ਸੰਤ ਮਨਦੀਪ ਦਾਸ ਨੂੰ ਡੇਰੇ ‘ਚ ਲਿਆਂਦਾ ਗਿਆ ਸੀ ਤਾਂ ਉਨ੍ਹਾਂ ਨੂੰ ਪੂਰੇ ਮਾਣ-ਸਨਮਾਨ ਨਾਲ, ਘਰੋਂ ਵਾਜਿਆਂ-ਗਾਜਿਆਂ ਦੇ ਨਾਲ ਡੇਰੇ ‘ਚ ਲਿਆਂਦਾ ਗਿਆ ਸੀ। ਅੱਜ ਉਸੇ ਵਿਅਕਤੀ ਨੂੰ ਬਿਨਾਂ ਕੋਈ ਠੋਸ ਕਾਰਨ ਦੱਸੇ ਡੇਰੇ ‘ਚੋਂ ਜਾਣ ਦਾ ਹੁਕਮ ਦੇ ਦੇਣਾ ਸਮਾਜ ਦੇ ਦਿਲਾਂ ‘ਤੇ ਸੱਟ ਹੈ।  ਆਗੂਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕੁਝ ਹੋਰ ਪ੍ਰਚਾਰਕਾਂ ਨੂੰ ਇਸੇ ਤਰ੍ਹਾਂ ਅਚਾਨਕ ਡੇਰੇ ਤੋਂ ਬਾਹਰ ਦਾ ਰਾਹ ਦਿਖਾਇਆ ਗਿਆ ਸੀ। ਇਸ ਨਾਲ ਸਾਫ਼ ਜਾਪਦਾ ਹੈ ਕਿ ਡੇਰੇ ਅੰਦਰ ਕੁਝ ਲੋਕ ਆਪਣੀ ਮਨਮਰਜ਼ੀ ਚਲਾਉਣਾ ਚਾਹੁੰਦੇ ਹਨ।  ਜੱਸੀ ਤਲ੍ਹਣ ਅਤੇ ਸੁਖਦੇਵ ਸਿੰਘ ਬਿੱਟੂ ਨੇ ਕਿਹਾ ਕਿ ਸੰਤ ਮਨਦੀਪ ਦਾਸ ਨੂੰ ਡੇਰੇ ਤੋਂ ਬਾਹਰ ਕਰਨ ਦਾ ਇਹ ਫੈਸਲਾ ਸ਼ਾਇਦ ਹੀ ਡੇਰਾ ਮੁਖੀ ਸੰਤ ਨਿਰੰਜਣ ਦਾਸ ਜੀ ਦਾ ਆਪਣਾ  ਫੈਸਲਾ ਨਾ ਹੋਵੇ। ਉਨ੍ਹਾਂ ਕਿਹਾ ਕਿ ਇਹ ਫੈਸਲਾ ਕੁਝ ਪ੍ਰਭਾਵਸ਼ਾਲੀ ਟਰੱਸਟੀਆਂ ਦੀ ਸਾਜਿਸ਼ ਜਾਪਦਾ ਹੈ ਜੋ ਆਪਣੇ ਨਿੱਜੀ ਸਵਾਰਥਾਂ ਲਈ ਸੰਤ ਮਨਦੀਪ ਦਾਸ ਵਰਗੇ ਨਿਸ਼ਕਾਮ ਸੇਵਕ ਨੂੰ ਰਾਹ ‘ਚੋਂ ਹਟਾਉਣਾ ਚਾਹੁੰਦੇ ਹਨ।  ਉਨ੍ਹਾਂ ਕਿਹਾ ਕਿ ਸੰਤ ਮਨਦੀਪ ਦਾਸ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਰਵਿਦਾਸ ਜੀ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ‘ਚ ਲਗਾ ਦਿੱਤੀ। ਅਜਿਹੇ ਸੇਵਕ ਨਾਲ ਇਹ ਸਲੂਕ ਕਰਨਾ ਸਮੁੱਚੇ ਸਮਾਜ ਦਾ ਅਪਮਾਨ ਹੈ।  ਦੋਵਾਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਰਵਿਦਾਸੀਆ ਸਮਾਜ ਇਸ ਘਟਨਾ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪੂਰਾ ਸਮਾਜ ਸੰਤ ਮਨਦੀਪ ਦਾਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।  ਉਨ੍ਹਾਂ ਰਵਿਦਾਸੀਆ ਸਮਾਜ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਤਭੇਦ ਭੁੱਲ ਕੇ ਇੱਕਜੁੱਟ ਹੋਣ ਅਤੇ ਡੇਰਾ ਬੱਲਾਂ ਵਿਖੇ ਟਰੱਸਟੀਆਂ ਵੱਲੋਂ ਚਲਾਈ ਜਾ ਰਹੀ ਇਸ ਮਨਮਾਨੀ ‘ਤੇ ਰੋਕ ਲਗਾਉਣ ਲਈ ਤਿਆਰ ਰਹਿਣ। ਜੇਕਰ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਸਮਾਜ ਵੱਲੋਂ ਵੱਡੇ ਪੱਧਰ ‘ਤੇ ਪ੍ਰਦਰਸ਼ਨ ਅਤੇ ਰੋਸ ਮਾਰਚ ਕੀਤੇ ਜਾਣਗੇ।  ਉਨ੍ਹਾਂ ਮੰਗ ਕੀਤੀ ਕਿ ਡੇਰਾ ਪ੍ਰਬੰਧਕ ਤੁਰੰਤ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਸੰਤ ਮਨਦੀਪ ਦਾਸ ਨੂੰ ਮਾਣ-ਸਨਮਾਨ ਨਾਲ ਡੇਰੇ ‘ਚ ਬਹਾਲ ਕੀਤਾ ਜਾਵੇ।
  • Related Posts

    ਪੱਤਰਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਐਸੋਸੀਏਸ਼ਨ ਵਲੋਂ ਹਲਕਾ ਵਿਧਾਇਕ ਕਾਕਾ ਬਰਾੜ ਨੂੰ ਦਿੱਤਾ ਗਿਆ ਮੰਗ ਪੱਤਰ- ਪੱਤਰਕਾਰਾਂ ਨੇ ‘ਡਿਮਾਂਡ ਡੇ’ ਮੌਕੇ ਚੁੱਕੀਆਂ ਅਹਿਮ ਮੰਗਾਂ; ਸੁਰੱਖਿਆ ਐਕਟ ਅਤੇ ਮੀਡੀਆ ਕਮਿਸ਼ਨ ਬਣਾਉਣ ‘ਤੇ ਦਿੱਤਾ ਜ਼ੋਰ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 03 ਅਕਤੂਬਰ (ਮਨਜੀਤ ਸਿੱਧੂ):- ਇੰਡੀਅਨ ਜਰਨਲਿਸਟਸ ਯੂਨੀਅਨ ਦੇ ਦੇਸ਼-ਵਿਆਪੀ ਸੱਦੇ ‘ਤੇ ਅੱਜ ਸਾਂਝੇ ਤੌਰ ‘ਤੇ ਪੱਤਰਕਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ ਕੰਮਕਾਜ ਦੌਰਾਨ ਆ…

    ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ਤੇ ਦਵਿੰਦਰ ਸਿੰਘ ਲਾਲੀ ਢਾਲਾ ਅਤੇ ਯੋਧਾ ਹਵੇਲੀਆਂ ਨੇ ਦਿੱਤੀ ਵਧਾਈ 

    Spread the love

    Spread the love ਸਰਾਏ ਅਮਾਨਤ ਖਾਂ, 3  ਅਕਤੂਬਰ (ਗੁਰਸ਼ਰਨ ਸਿੰਘ ਔਲਖ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਲਾਲੀ ਢਾਲਾ ਅਤੇ ਮਨਜੋਤ ਸਿੰਘ ਯੋਧਾ ਹਵੇਲੀਆਂ ਨੇ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼…

    Leave a Reply

    Your email address will not be published. Required fields are marked *