ਡੂਮੇਲੀ ਵਾਲੇ ਸੰਤਾਂ ਵੱਲੋਂ ਬਣਾਏ ਜਾ ਰਹੇ ਹਸਪਤਾਲ ‘ਚ ਭਰਤ ਪਾਉਣ ਦਾ ਵਿਧਾਇਕ ਚੱਢਾ ਨੇ ਕੰਮ ਕਰਵਾਇਆ ਸ਼ੁਰੂ

Spread the love

 ਨੂਰਪੁਰਬੇਦੀ, 18 ਦਸੰਬਰ ( ਦਲਜੀਤ ਚਨੌਲੀ ) – ਡੂਮੇਲੀ ਵਾਲੇ ਸੰਤਾਂ ਅਤੇ ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਖੇਤਰ ਦੇ ਪਿੰਡ ਡੂਮੇਵਾਲ ਵਿਖੇ ਬਣਾਏ ਜਾ ਰਹੇ ਮਲਟੀਸਪੈਸ਼ਲਿਟੀ ਹਸਪਤਾਲ ਦੇ ਕੰਪਲੈਕਸ ‘ਚ ਅੱਜ ਵਿਧਾਇਕ ਦਿਨੇਸ਼ ਚੱਢਾ ਵੱਲੋਂ ਨਿਜੀ ਤÏਰ ‘ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਭਰਤ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ | ਦੱਸਣਯੋਗ ਹੈ ਬੀਤੇ ਦਿਨੀਂ ਵਿਧਾਇਕ ਚੱਢਾ ਨਾਲ ਸੰਤ ਜੋਗਿੰਦਰ ਸਿੰਘ ਡੂਮੇਲੀ ਵਾਲਿਆਂ ਦੀ ਤਰਫ਼ੋਂ ਬਾਬਾ ਤਿ੍ਲੋਚਨ ਸਿੰਘ, ਬਾਬਾ ਸਤਨਾਮ ਸਿੰਘ ਅਤੇ ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਡਾਕਟਰ ਢਿੱਲੋਂ ਨੇ ਪਿੰਡ ਡੂਮੇਵਾਲ ਵਿਖੇ ਬਣਾਏ ਜਾ ਰਹੇ ਹਸਪਤਾਲ ਸਬੰਧੀ ਵਿਧਾਇਕ ਚੱਢਾ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ  ਜਾਣੂ ਕਰਵਾਇਆ ਸੀ | ਜਿਸ ‘ਤੇ ਵਿਧਾਇਕ ਚੱਢਾ ਵੱਲੋਂ ਸੰਤਾਂ ਤੇ ਸੰਸਥਾ ਨੂੰ  ਜਿੱਥੇ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਉੱਥੇ ਹੀ ਹਸਪਤਾਲ ਦੇ ਕੰਪਲੈਕਸ ‘ਚ ਪੈਣ ਵਾਲੀ ਭਰਤ ਦੇ ਕੰਮ ਨੂੰ  ਨਿੱਜੀ ਤÏਰ ‘ਤੇ ਕਰਵਾਉਣ ਦਾ ਵਾਅਦਾ ਕੀਤਾ ਸੀ | ਜਿਸਦੇ ਚੱਲਦਿਆਂ ਉਨ੍ਹਾਂ ਵੱਲੋਂ ਅੱਜ ਇਹ ਕੰਮ ਸ਼ੁਰੂ ਕਰਵਾਇਆ ਗਿਆ | ਵਿਧਾਇਕ ਚੱਢਾ ਨੇ ਕਿਹਾ ਕਿ ਬੀਤੇ ਕੁਝ ਸਾਲ ਪਹਿਲਾਂ ਸੰਤ ਬਾਬਾ ਜੋਗਿੰਦਰ ਸਿੰਘ ਡੂਮੇਲੀ ਵਾਲਿਆਂ ਵੱਲੋਂ ਹਸਪਤਾਲ ਬਣਾਉਣ ਲਈ ਇਮਾਰਤ ਤਿਆਰ ਕਰਵਾਈ ਗਈ ਸੀ | ਜਿਸਦਾ ਕਿਸੀ ਕਾਰਨ ਕੰਮ ਰੁੱਕ ਗਿਆ ਸੀ | ਜਿਸਨੂੰ ਮੁੜ ਤੋਂ ਸ਼ੁਰੂ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦਾ ਨਿਰਮਾਣ ਹੋਣ ‘ਤੇ ਖੇਤਰ ਦੇ ਲੋਕ ਕੈਂਸਰ ਸਹਿਤ ਹੋਰਨਾਂ ਬਿਮਾਰੀਆਂ ਦਾ ਇਲਾਜ ਕਰਵਾ ਸਕਣਗੇ | ਉਨ੍ਹਾਂ ਕਿਹਾ ਕਿ ਇਸ ਕੰਮ ਲਈ ਸੰਤਾਂ ਨੂੰ  ਹਰ ਪੱਖੋਂ

ਸਹਿਯੋਗ ਦਿੱਤਾ ਜਾਵੇਗਾ | ਇਸ ਮÏਕੇ ਬਾਬਾ ਤਰਲੋਚਨ ਸਿੰਘ, ਬਾਬਾ ਸਤਨਾਮ ਸਿੰਘ, ਡਾਕਟਰ ਢਿੱਲੋਂ, ਸਰਪੰਚ ਪਰਮਿੰਦਰ ਡੂਮੇਵਾਲ, ਅਜਵਿੰਦਰ ਬੇਈਾਹਾਰਾ, ਕਸ਼ਮੀਰ ਸਿੰਘ, ਮਨਜੀਤ ਰਿੰਕਾ ਤੇ ਭਜਨ ਡੂਮੇਵਾਲ ਭਾਗ ਸਿੰਘ ਮੈਦਾਨ ਆਦਿ ਹਾਜ਼ਰ ਸਨ |

  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *