ਸ਼ਹਿਰ ਵਾਸੀਆਂ ਦੀ ਸਹੂਲਤ ਲਈ ਮਹਿਲਾ ਮੰਡਲ ਨੂਰਪੁਰ ਬੇਦੀ ਵੱਲੋਂ ਵੱਖ-ਵੱਖ ਮਤੇ ਪਾਸ

Spread the love

 ਇਲਾਕੇ ਦੇ ਸਭ ਤੋਂ ਵੱਡੇ ਕਸਬੇ ਦੇ ਹਰ ਘਰ ਤਕ ਸੂਚਨਾ ਪਹੁੰਚਾਉਣ ਲਈ ਅੱਜ ਤੋਂ ਅਨਾਉਂਸਮੈਂਟ ਸਿਸਟਮ ਕੀਤਾ ਸ਼ੁਰੂ,,

ਨੂਰਪੁਰ ਬੇਦੀ,18 ਦਸੰਬਰ ( ਦਲਜੀਤ ਚਨੌਲੀ ) ਸਿਰਫ 15 ਦਿਨ ਪਹਿਲਾਂ ਗਠਤ ਕੀਤੇ ਗਏ ਨਿਊ ਮਹਿਲਾ ਮੰਡਲ ਨੂਰਪੁਰ ਬੇਦੀ ਵੱਲੋਂ ਅੱਜ ਵੱਖ-ਵੱਖ ਮਤੇ ਪਾਸ ਕਰਕੇ ਇਲਾਕੇ ਦੇ ਸਭ ਤੋਂ ਵੱਡੇ ਪਿੰਡ ਨੂਰਪੁਰ ਬੇਦੀ ਦੇ ਲੋਕਾਂ ਦੀ ਸਹੂਲਤ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਦੇ ਤਹਿਤ ਅੱਜ ਪ੍ਰਧਾਨ ਜਸਵਿੰਦਰ ਕੌਰ ਜਨਰਲ ਸਕੱਤਰ ਨੀਨਾ ਰਾਣੀ ਦੀ ਅਗਵਾਈ ਸ਼ਹਿਰ ਵਾਸੀਆਂ ਦੇ ਹਿੱਤ ਲਈ ਵੱਖ-ਵੱਖ ਮਤੇ ਪਾਸ ਕੀਤੇ ਗਏ। ਮਤਿਆਂ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਅੱਜ ਤੋਂ ਨੂਰਪੁਰ ਬੇਦੀ ਸ਼ਹਿਰ ਦੇ ਵੱਡੇ ਹੋਏ ਆਕਾਰ ਨੂੰ ਦੇਖਦਿਆਂ ਹਰ ਘਰ ਤੱਕ ਲੋਕ ਹਿੱਤ ਦੀਆਂ ਸੂਚਨਾਵਾਂ, ਸੁੱਖ ਦੁੱਖ ਦੀ ਜਾਣਕਾਰੀ ਧਾਰਮਿਕ ਸਮਾਗਮਾਂ ਤੇ ਮੈਡੀਕਲ ਸਹੂਲਤਾਂ ਦੀ ਜਾਣਕਾਰੀ ਦੇਣ ਲਈ ਅਨਾਊਂਂਸ ਮੈਂਟ ਸਿਸਟਮ ਪੱਕੇ ਤੌਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ।  ਇਸ ਤੋਂ ਇਲਾਵਾ ਨਗਰ ਨਿਵਾਸੀਆਂ ਲਈ ਬਰਤਨ ਸੇਵਾ ਸੁਖ ਦੁਖ ਦੇ ਕਾਰਜਾਂ ਲਈ ਬਿਸਤਰਿਆਂ ਦੇ ਪ੍ਰਬੰਧ ਦੁੱਖ ਦੀ ਘੜੀ ਵਿੱਚ ਮਹਿਲਾ ਮੰਡਲ ਵੱਲੋਂ ਪਹਿਲੀ ਕੜੀ ਤਹਿਤ ਮਹੱਲੇ ਦੇ ਘਰ ਵਿੱਚ ਭੋਜਨ ਪਹੁੰਚਾਉਣ ਸਮੇਤ ਹੋਰ ਜਰੂਰੀ ਸਮਾਨ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ।  ਅੱਜ ਇਸ ਕੜੀ ਦੀ ਸ਼ੁਰੂਆਤ ਮੌਕੇ ਸਮਾਜ ਸੇਵੀ ਗੋਰਵ ਰਾਣਾ ਬਲਜੀਤ ਧੀਮਾਨ ਵਿਸ਼ੇਸ਼ ਰੂਪ ਵਿੱਚ ਮਹਿਲਾ ਮੰਡਲ ਦੀ ਨਵੀਂ ਟੀਮ ਦਾ ਹੌਸਲਾ ਵਧਾਉਣ ਲਈ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਸਮਾਜ ਨੂੰ ਸੇਧ ਦੇਣ ਤੇ ਤਰੱਕੀ ਦੇ ਰਾਹ ਦੇ ਲਿਆਉਣ ਲਈ ਮਹਿਲਾਵਾਂ ਵੱਡਾ ਯੋਗਦਾਨ ਪਾ ਰਹੀਆਂ ਹਨ। ਮਹਿਲਾ ਮੰਡਲ ਨੇ ਜਾਣਕਾਰੀ ਦਿੰਦੀਆਂ ਦੱਸਿਆ ਇਹ ਸਾਰਾ ਸਮਾਨ ਪਿੰਡ ਦੀਆਂ ਬੀਬੀਆਂ ਵੱਲੋਂ ਆਪਣੇ ਪੱਧਰ ਉੱਤੇ ਫੰਡ ਇਕੱਠਾ ਕਰਕੇ ਜਾਰੀ ਕੀਤਾ ਗਿਆ ਹੈ। ਇਸ ਮੌਕੇ ਮਹਿਲਾ ਮੰਡਲ ਦੀ ਪ੍ਰਧਾਨ ਜਸਵਿੰਦਰ ਕੌਰ ਤੇ ਜਨਰਲ ਸਕੱਤਰ ਨੀਨਾ ਧੀਮਾਨ ਤੇ ਹੋਰ ਅਹੁਦੇਦਾਰਾਂ ਵੱਲੋਂ ਇਸ ਸਮਾਜ ਸੇਵੀ ਕਾਰਜਾਂ ਵਿੱਚ ਯੋਗਦਾਨ ਪਾਉਣ ਵਾਲੇ ਸ਼ਾਮ ਲਾਲ ਸ਼ਾਮਾ ਸਾਊਂਡ ਤੇ ਨੀਲਮ ਰਾਣੀ ਪਤਨੀ ਹਰਦੀਪ ਧੀਮਾਨ ਨੂੰ ਸਿਰੋਪਾ ਭੇਟ ਕਰਕੇ ਧੰਨਵਾਦ ਕੀਤਾ ਗਿਆ। ਇਸ ਮੌਕੇ ਉੱਥੇ ਠੇਕੇਦਾਰ ਹਰਨੇਕ ਸਿੰਘ ਕਾਲੂ ਧੀਮਾਨ,ਸਰਪਰਸਤ ਇੰਦੂ ਬਾਲਾ, ਪ੍ਰਧਾਨ

ਜਸਵਿੰਦਰ ਕੌਰ, ਜਨਰਲ ਸੈਕਟਰੀ ਨੀਨਾ ਧੀਮਾਨ, ਕੈਸ਼ੀਅਰ ਨੀਲਮ ਰਾਣੀ, ਵਾਈਸ ਪ੍ਰਧਾਨ ਵੀਨਾ ਕੁਮਾਰੀ ਜੁਆਇੰਟ ਸੈਕਟਰੀ ਰਜਨੀ ਰਾਣੀ ਸਲਾਹਕਾਰ ਕਾਜਲ ਧੀਮਾਨ, ਪ੍ਰੈਸ ਸਕੱਤਰ ਸੰਤੋਸ਼ ਕੁਮਾਰੀ, ਜੁਆਇੰਟ ਸੈਕਟਰੀ ਰੰਜਨਾ ਰਾਣੀ ਜਵਾਇੰਟ ਸਲਾਹਕਾਰ ਮਨਪ੍ਰੀਤ ਕੌਰ,ਕਨਿਸ਼ਕਾ ਰਾਜਪੂਤ, ਬਲਜੀਤ ਕੌਰ, ਮਨਜੀਤ ਕੌਰ, ਕ੍ਰਿਸ਼ਨਾ ਦੇਵੀ,ਨਿਰਮਲਾ ਦੇਵੀ, ਸੁਨੀਤਾ ਰਾਣੀ, ਰੂਪਾਲੀ ਵਰਮਾ ਸ਼ਿਵਾਨੀ ਵਰਮਾ,ਸੁਨੀਤਾ ਵਰਮਾ, ਕੁਲਵਿੰਦਰ ਕੌਰ, ਅਮਨਦੀਪ ਕੌਰ, ਦਰਸ਼ਨਾ ਦੇਵੀ, ਕਿਰਨਦੀਪ ਕੌਰ ਤੇ ਸਾਰੇ ਮੈਂਬਰ ਹਾਜ਼ਰ ਸਨ।

  • Related Posts

    ਸਹਿਕਾਰੀ ਸਭਾ ਮਾਨੂੰਪੁਰ ਤੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਰਿਹਾ ਕਾਬਜ

    Spread the love

    Spread the loveਸਮਰਾਲਾ 14 ਸਤੰਬਰ (ਮੁਕੇਸ਼ ਵਰਮਾ)=ਨਜਦੀਕੀ ਪਿੰਡ ਮਾਨੂੰਪੁਰ ਵਿਖੇ ਸਹਿਕਾਰੀ ਸਭਾ ਲਿਮ: ਮਾਨੂੰਪੁਰ ਜਿੱਥੇ ਲਗਾਤਾਰ ਚੌਥੀ ਵਾਰ ਸ਼੍ਰੋਮਣੀ ਅਕਾਲੀ ਦਲ ਕਾਬਜ ਹੋਇਆ ਹੈ। ਇਹ ਸਹਿਕਾਰੀ ਸਭਾ ਜਿਸਦੇ ਕੁੱਲ 11…

    ਕਿਸਾਨ ਆਗੂ ਗੋਰਾ ਸਿੰਘ ਢਿੱਲਵਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਹੋਏ ਸਾਮਿਲ ,ਬਾਪੂ ਤਰਸੇਮ ਸਿੰਘ ਵੱਲੋਂ ਕੀਤਾ ਸਵਾਗਤ 

    Spread the love

    Spread the loveਤਪਾ ਮੰਡੀ,14 ਸਤੰਬਰ( ਗੋਲਡੀ ਵਿਆਸ) ਵਿਧਾਨ ਸਭਾ 2027 ਦੀਆਂ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵੱਖ ਵੱਖ ਪਾਰਟੀਆਂ ਵੱਲੋਂ ਸਰਗਰਮੀਆਂ ਨੂੰ ਤੇਜ ਕਰ ਦਿੱਤਾ ਗਿਆ ਹੈ ਇਸੇ…

    Leave a Reply

    Your email address will not be published. Required fields are marked *