ਜਥੇਦਾਰ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਪਿੱਛੇ ਬਾਦਲ ਪਰਿਵਾਰ ਦਾ ਆਈਟੀ ਸੈਲ ਤੇ ਕੁਝ ਅਖੌਤੀ ਲੀਡਰ ਹਨ: ਬਾਬਾ ਮਹਿਰਾਜ

Spread the love

 ਬਠਿੰਡਾ, 18 ਦਸੰਬਰ ( ਸੁਰਿੰਦਰਪਾਲ ਸਿੰਘ ) : ਪਿਛਲੇ 15-20 ਦਿਨਾ ਤੋ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੋਸਲ ਮੀਡੀਆ ਤੇ ਵੀਡੀਓ ਪਾ ਕੇ ਬਦਨਾਮ ਕਰਨ ਦੀਆ ਕੋਝੀਆ ਚਾਲਾ ਚੱਲੀਆ ਜਾ ਰਹੀਆ ਹਨ। ਇਹਨਾਂ ਚਾਲਾਂ  ਪਿੱਛੇ ਅਕਾਲੀ ਦੇ ਧਨਾਢ ਪਰਿਵਾਰ (ਬਾਦਲ ਪਰਿਵਾਰ) ਦਾ ਆਈ ਟੀ ਸੈਲ ਅਤੇ ਕੁੱਝ ਅਖੌਤੀ ਲੀਡਰ ਹਨ । ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਭਾਵੇ ਸਾਡੇ ਲੱਖ ਸਿਧਾਂਤਿਕ ਵਖਰੇਵੇਂ ਹਨ, ਪਰ ਇਹਨਾਂ ਆਹੁਦਿਆ ਦੀ ਕਿਰਦਾਰਕੁਸੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਇਹਨਾ ਅਖੌਤੀ ਲੀਡਰਾ ਵੱਲੋ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਲਈ ਉਹਨਾ ਦੇ ਇੱਕ ਰਿਸਤੇਦਾਰ ਨੂੰ ਇਸਤੇਮਾਲ ਕੀਤਾ| ਉਸ ਨੇ ਕਰੀਬ 12 ਸਾਲ ਪਹਿਲਾ ਹੋਏ ਤਲਾਕ ਅਤੇ ਘਰ ਉਜਾੜਣ ਵਰਗੇ ਨੀਵੇ ਪੱਧਰ ਦੇ ਇਲਜਾਮ ਪੱਤਰਕਾਰਾ ਦੇ ਸਾਹਮਣੇ ਲਗਾਏ ਅਤੇ ਇਹਨਾ ਪੱਤਰਕਾਰਾ ਨੇ ਇੱਕ ਵੀਡੀਓ ਰਿਕਾਰਡ ਕਰਕੇ ਸੋਸਲ ਮੀਡੀਆ ਤੇ ਪਾ ਦਿੱਤੀ| ਇਹ ਵੀਡੀਓ ਲੀਗਲ ਨੋਟਿਸ ਜਾਣ ਤੋ ਬਾਅਦ ਪੱਤਰਕਾਰਾ ਨੇ ਇਹ ਵੀਡੀਓ ਸੋਸਲ ਮੀਡੀਆ ਤੋ ਹਟਾ ਦਿੱਤੀ ਗਈ ਹੈ| ਸਿੱਖ ਕੌਮ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਉਦੋ ਤੱਕ ਚਟਾਣ ਵਾਂਗ ਖੜੀ ਹੈ ਜਦੋ ਤੱਕ ਇਹ ਤਖਤ ਸਾਹਿਬ ਦੇ ਜੱਥੇਦਾਰ ਹੈ।ਅਸੀ ਇਲਜਾਮ ਲਗਾਉਣ ਵਾਲੇ ਵਿਅਕਤੀ ਨੂੰ

ਚੇਤਾਵਨੀ ਦਿੰਦੇ ਹਾਂ ਕਿ ਉਹ ਜੱਥੇਦਾਰ ਸਾਹਿਬ ਤੇ ਲਗਾਏ ਗਏ ਇਲਜਾਮਾ ਨੂੰ ਵਾਪਿਸ ਲਵੇ ਨਹੀ ਤਾਂ ਸਿੱਖ ਕੌਮ ਆਪਣੇ ਹਿਸਾਬ ਨਾਲ ਸਜਾ ਦੇਵੇਗੀ|

  • Related Posts

    ਤਿੰਨ ਘੰਟੇ ਲਈ ਹੋਇਆ ਟੋਲ ਫਰੀ,  ਲੋਕਾਂ ਨੇ ਲਿਆ ਸੁੱਖ ਦਾ ਸਾਹ

    Spread the love

    Spread the love   ਕੈਸ਼ ਲੈਸ ਤੇ  ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15  ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…

    ਜੇ ਵੀ ਟੀ ਟਰੈਵਲ ਏਜੰਟ ਵੱਲੋਂ ਪ੍ਰੈਸ ਕਲੱਬ ਦੇ ਪ੍ਰਧਾਨ ਨੂੰ ਭੇਜੇ ਲੀਗਲ ਨੋਟਿਸ ਦੀ ਦਿ ਡਿਸਟ੍ਰਿਕਟ ਪ੍ਰੈੱਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ

    Spread the love

    Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…

    Leave a Reply

    Your email address will not be published. Required fields are marked *