ਕਾਹਨਪੁਰ ਖੂਹੀ ਸਕੂਲ ਦੇ 180 ਬੱਚਿਆਂ ਦਾ ਲਗਾਇਆ ‘ਇੰਡਸਟਰੀ ਟੂਰ’

Spread the love

 ਨੂਰਪੁਰਬੇਦੀ, 18 ਦਸੰਬਰ (ਦਲਜੀਤ ਚਨੌਲੀ)-ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਦੇ ਹੈੱਲਥ ਤੇ ਸਕਿਊਰਿਟੀ ਟੇ੍ਰਡ ਨਾਲ ਸਬੰਧਿਤ ਕਰੀਬ 180 ਵਿਦਿਆਰਥੀਆਂ ਦਾ ਐੱਨ.ਐੱਸ.ਕਿਊ.ਐੱਫ. ਅਧੀਨ ਅਲੱਗ-ਅਲੱਗ ਸਥਾਨਾਂ ਦਾ ਇੰਡਸਟਰੀ ਟੂਰ ਲਗਾਇਆ ਗਿਆ | ਜਿਸਨੂੰ ਸਕੂਲ ਦੇ ਪਿੰ੍ਰਸੀਪਲ ਅਨਿਲ ਕੁਮਾਰ ਜੋਸ਼ੀ ਵੱਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਇੰਡਸਟਰੀ ਟੂਰ ਦੌਰਾਨ ਹੈੱਲਥ ਕੇਅਰ ਅਤੇ ਸਕਿਊਰਿਟੀ ਟੇ੍ਰਡ ਵਿਸ਼ਿਆਂ ਨਾਲ ਸਬੰਧਤ 90-90 ਵਿਦਿਆਰਥੀ ਸ਼ਾਮਲ ਹੋਏ |  ਸਕੂਲ ਦੇ ਪਿੰ੍ਰਸੀਪਲ ਜੋਸ਼ੀ ਨੇ ਦੱਸਿਆ ਕਿ ਟੂਰ ਦੌਰਾਨ ਸਕਿਊਰਿਟੀ ਟ੍ਰੇਡ ਦੇ ਇੰਚਾਰਜ ਜਸਵਿੰਦਰ ਸਿੰਘ ਵੱਲੋਂ ਬੱਚਿਆਂ ਨੂੰ  ਸਕਿਊਰਿਟੀ ਵਿਸ਼ੇ ਨਾਲ ਸਬੰਧਤ ਜਦਕਿ ਹੈੱਲਥ ਕੇਅਰ ਦੇ ਇੰਚਾਰਜ ਮੈਡਮ ਗੁਰਪ੍ਰੀਤ ਕੌਰ ਵੱਲੋਂ ਹੈੱਲਥ ਕੇਅਰ ਵਿਸ਼ੇ ਨਾਲ ਸਬੰਧਤ ਬੱਚਿਆਂ ਨੂੰ  ਪਰਮਾਰ ਹਸਪਤਾਲ ਰੂਪਨਗਰ ਵਿਖੇ ਪਹੁੰਚ ਕੇ ਅਹਿਮ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਯਕੀਨਨ ਉਕਤ ਵਿੱਦਿਅਕ ਟੂਰ ਬੱਚਿਆਂ ਨੂੰ  ਭਵਿੱਖ ‘ਚ ਪੜ੍ਹਾਈ ਤੇ ਨਿਜੀ ਜੀਵਨ ਲਈ ਲਾਭਾਦਾਇਕ ਸਾਬਿਤ ਹੋਣਗੇ | ਇਸ ਟੂਰ ਦੌਰਾਨ ਵੋਕੇਸ਼ਨਲ ਟੇ੍ਰਨਰ ਜਸਵਿੰਦਰ ਸਿੰਘ, ਵੋਕੇਸ਼ਨਲ ਟੇ੍ਰਨਰ ਗੁਰਪ੍ਰੀਤ ਕੌਰ ਅਤੇ ਮੈਡਮ ਬਲਜੀਤ ਕੌਰ ਆਦਿ ਸਟਾਫ ਮੈਂਬਰ ਸ਼ਾਮਲ ਸਨ |

  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *