ਇੱਕ ਵਿਅਕਤੀ ਦੇ ਤਿੰਨ ਕਾਤਲਾਂ ਨੂੰ ਟਰੇਸ ਕਰਕੇ ਪੁਲਿਸ ਨੇ ਜੇਲ ਭੇਜਿਆ 

Spread the love

      ਕਰੀਬ ਦੋ ਹਫਤੇ ਪਹਿਲਾਂ ਨਸ਼ੇ ਦੀ ਓਵਰਡੋਜ ਦੇਕੇ  ਮੌਤ ਦੇ ਘਾਟ ਉਤਾਰਿਆ ਗਿਆ ਸੀ ਮ੍ਰਿਤਕ

 ਬਠਿੰਡਾ, 18  ਦਸੰਬਰ  (ਰਾਮ ਸਿੰਘ ਕਲਿਆਣ) ਪਿਛਲੇ ਦਿਨੀ ਭੁੱਚੋ ਮੰਡੀ ਵਿਖੇ ਹੋਏ ਇੱਕ ਵਿਅਕਤੀ ਦੇ ਅੰਨ੍ਹੇ ਕਤਲ ਦੀ  ਵਾਰਦਾਤ ਨੂੰ ਟਰੇਸ ਕਰਦਿਆਂ ਬਠਿੰਡਾ ਪੁਲਿਸ ਵੱਲੋਂ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਮਿਰਤਕ ਅਤੇ ਤਿੰਨੋਂ ਕਾਤਲ ਚਿੱਟੇ ਨਸ਼ੇ ਦੇ ਆਦੀ ਦੱਸੇ ਜਾ ਰਹੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਥਾਣਾ ਨਥਾਣਾ ਦੇ ਐਸਐਚਓ ਐਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਆਈਪੀਐਸ ਅਮਨੀਤ ਕੌਂਡਲ ਦੇ ਦਿਸਾ ਨਿਰਦੇਸ਼ ਹੇਠ, ਨਰਿੰਦਰ ਸਿੰਘ ਪੀਪੀਐਸ ਐਸਪੀ ਸਿਟੀ ਬਠਿੰਡਾ ਦੀ ਰਹਿਨੁਮਾਈ ਹੇਠ, ਰਵਿੰਦਰ ਸਿੰਘ ਪੀਪੀਐਸ ਡੀਐਸਪੀ ਭੁੱਚੋ ਦੀ ਅਗਵਾਹੀ ਵਿੱਚ ਥਾਣਾ ਨਥਾਣਾ ਦੀ ਪੁਲਿਸ ਪਾਰਟੀ ਵੱਲੋਂ ਪੁਲਿਸ ਚੌਂਕੀ ਭੁੱਚੋ ਦੇ ਇੰਚਾਰਜ ਨਿਰਮਲਜੀਤ ਸਿੰਘ ਦੇ ਸਹਿਯੋਗ ਨਾਲ ਇਹ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਮੇਲਾ ਸਿੰਘ ਵਾਸੀ ਗਿੱਲ ਖੁਰਦ ਨੇ ਬੀਤੀ 15 ਦਸੰਬਰ ਨੂੰ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਸ ਦਾ ਲੜਕਾ ਬਲਜਿੰਦਰ ਸਿੰਘ ਉਰਫ ਲੱਭੀ ਜੋ 2 ਦਸੰਬਰ ਨੂੰ ਘਰੋਂ ਨਾਨਕੇ  ਜਾਣ ਦਾ ਕਹਿ ਕੇ ਘਰ ਵਾਪਸ ਨਹੀਂ ਆਇਆ। ਜਿਸ ਦੀ ਉਹਨਾਂ ਵੱਲੋਂ ਕਾਫੀ ਭਾਲ ਕਰਨ ਤੇ ਪਤਾ ਲੱਗਾ ਹੈ ਕਿ ਉਸ ਦਾ ਭੁੱਚੋ ਮੰਡੀ ਵਿਖੇ ਮੀਨਾਕਸ਼ੀ ਭੱਟੀ ਦੇ ਘਰ ਜਾਣ ਆਉਣ ਸੀ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੀਨਾਕਸ਼ੀ ਭੱਟੀ ਦੀ ਭਾਲ ਕਰਕੇ ਕਤਲ ਵਿੱਚ ਦੋ ਹੋਰ ਦੋਸ਼ੀਆਂ ਨੂੰ ਕਾਬੂ ਕੀਤਾ। ਉਹਨਾਂ ਦੱਸਿਆ ਕਿ ਗ੍ਰਿਫਤਾਰ ਮੀਨਾਕਸ਼ੀ ਭੱਟੀ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ 2 ਦਸੰਬਰ ਦੀ ਸ਼ਾਮ ਨੂੰ ਬਲਜਿੰਦਰ ਸਿੰਘ ਉਰਫ ਲੱਭੀ ਉਸ ਦੇ ਘਰ ਆਇਆ ਜੋ ਪਹਿਲਾਂ ਦੀ ਤਰ੍ਹਾਂ ਉਸ ਦਿਨ ਵੀ ਘਰ ਆ ਕੇ ਝਗੜਾ ਕੀਤਾ। ਇਸ ਗੱਲ ਤੋਂ ਖਫਾ ਹੋ ਕੇ ਉਸ ਵੱਲੋਂ ਬਲਜਿੰਦਰ ਸਿੰਘ ਲੱਭੀ ਦੇ ਹੈਰੋਇਨ ਚਿੱਟੇ ਦੀ ਓਵਰਡੋਜ ਦਾ ਟੀਕਾ ਲਾ ਕੇ ਉਸ ਦਾ ਕਤਲ ਕਰ ਦਿੱਤਾ ਜਿਸ ਦੀ ਲਾਸ਼ ਨੂੰ ਆਪਣੇ ਸਾਥੀਆਂ ਯਾਦਵਿੰਦਰ ਸਿੰਘ ਅਤੇ ਨਛੱਤਰ ਸਿੰਘ ਦੀ ਮਦਦ ਨਾਲ ਘਰ ਦੇ ਨਾਲ ਲੱਗਦੇ ਖਾਲੀ ਪਲਾਟ ਵਿੱਚ ਟੋਆ ਪੁੱਟ ਕੇ ਉਸ ਦੀ ਲਾਸ਼ ਨੂੰ ਦੱਬ ਦਿੱਤਾ। ਉਹਨਾਂ ਦੱਸਿਆ ਕਿ ਦੋਸ਼ੀ ਮਨਾਕਸ਼ੀ ਭੱਟੀ ਸਟਾਫ ਨਰਸ ਵਜੋਂ 2012 ਵਿੱਚ ਕੰਮ ਕਰ ਰਹੀ ਸੀ, ਜਿਸ ਨੂੰ  ਸਹੀ ਨੌਕਰੀ ਨਾ ਕਰਨ

ਕਰਕੇ 2017 ਵਿੱਚ ਡਿਸਮਸ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਇਹ ਤਿੰਨ ਦੋਸ਼ੀ ਮੀਨਾਕਸ਼ੀ ਭੱਟੀ ਪਤਨੀ ਗੁਰਪ੍ਰੀਤ ਸਿੰਘ ਭੱਟੀ ਵਾਸੀ ਕਪੂਰਥਲਾ ਹਾਲ ਵਾਸੀ ਭੁੱਚੋ ਮੰਡੀ ਉਮਰ ਕਰੀਬ 37 ਸਾਲ, ਨਛੱਤਰ ਸਿੰਘ ਉਰਫ ਸਿੰਗਾਰਾ ਪੁੱਤਰ ਸੁਖਮੰਦਰ ਸਿੰਘ ਵਾਸੀ ਲਹਿਰਾ ਮੁਹੱਬਤ ਹਾਲ ਵਾਸੀ ਭੁੱਚੋ ਮੰਡੀ ਉਮਰ ਕਰੀਬ 29 ਸਾਲ, ਯਾਦਵਿੰਦਰ ਸਿੰਘ ਉਰਫ ਜਾਦੂ ਪੁੱਤਰ ਤੇਜ ਸਿੰਘ ਵਾਸੀ ਭੈਣੀ ਮਹਾਰਾਜ ਉਮਰ ਕਰੀਬ 19 ਸਾਲ ਨੂੰ ਮੁਕਦਮਾ ਨੰਬਰ 71 ਤਹਿਤ ਮਾਮਲਾ ਦਰਜ ਕਰਕੇ ਜੇਲ ਭੇਜਿਆ ਗਿਆ ਹੈ।

  • Related Posts

    ਸਮਰਾਲਾ ਦੀ ਗਊਸ਼ਾਲਾ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਗਿ੍ਰਫਤਾਰ, ਔਰਤ ਫਰਾਰ

    Spread the love

    Spread the loveਸਮਰਾਲਾ, 14 ਸਤੰਬਰ (ਮੁਕੇਸ਼ ਵਰਮਾ) ਸਬ ਡਵੀਜਨ ਸਮਰਾਲਾ ਦੇ ਡੀ.ਐਸ.ਪੀ. ਪਿ੍ਰਤਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਹੋਇਆ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਮੁਹਿੰਮ…

    ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ ਅਤੇ ਸੋਨੇ ਦੀਆਂ ਵਾਲੀਆਂ ਚੋਰੀ ਕਰਨ ਦੇ ਦੋਸ਼- ਡੰਡਿਆਂ, ਬੇਸਬਾਲ ਤੇ ਕਾਪਿਆਂ ਨਾਲ ਲੈਸ ਹੋ ਕੇ ਆਏ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 14 ਸਤੰਬਰ (ਮਨਜੀਤ ਸਿੱਧੂ):- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਘਰ ਵਿੱਚ ਦਾਖਲ ਹੋ ਕੇ ਭੰਨਤੋੜ ਕਰਨ, ਸਾਮਾਨ ਨੁਕਸਾਨਣ ਅਤੇ ਸੋਨੇ ਦੀਆਂ ਵਾਲੀਆਂ…

    Leave a Reply

    Your email address will not be published. Required fields are marked *