ਕੇਐੱਮਐੱਮ ਤੇ ਐਸਕੇਐੱਮ ਗ਼ੈਰ ਰਾਜਨੀਤਕ ਦੇ ਸਾਂਝੇ ਸੱਦੇ ਤੇ ਕਿਸਾਨਾਂ ਨੇ ਤਿੰਨ ਘੰਟਿਆਂ ਲਈ ਰੇਲਾਂ ਕੀਤੀਆਂ ਜਾਮ

Spread the love

 ਬਠਿੰਡਾ, 18 ਦਸੰਬਰ (ਰਾਮ ਸਿੰਘ ਕਲਿਆਣ) ਪਿਛਲੇ ਕਰੀਬ ਦਸ ਮਹੀਨਿਆਂ ਤੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਉੱਪਰ ਕਿਸਾਨਾਂ ਵੱਲੋਂ ਕਿਸਾਨ ਅੰਦੋਲਨ 2.0 ਵਿੱਢਿਆ ਹੋਇਆ ਹੈ ਜਿਸਦੀ ਅਗਵਾਈ ਕਿਸਾਨ ਮਜਦੂਰ ਮੋਰਚਾ ਤੇ ਐਸਕੇਐੱਮ ਗ਼ੈਰ ਰਾਜਨੀਤਕ ਵੱਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਐਸਕੇਐੱਮ ਗ਼ੈਰ ਰਾਜਨੀਤਕ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਖਨੌਰੀ ਬਾਰਡਰ ਉੱਪਰ ਮਰਨ ਵਰਤ ਰੱਖਿਆ ਹੋਇਆ ਜਿਸਨੂੰ ਅੱਜ 23ਵਾਂ ਦਿਨ ਹੋ ਚੁੱਕਿਆ ਹੈ ਤੇ ਕੇਐੱਮਐੱਮ ਦੇ ਕਿਸਾਨਾਂ ਵੱਲੋਂ 101 ਕਿਸਾਨਾਂ ਦੇ ਤਿੰਨ ਮਰਜੀਵੜੇ ਜੱਥਿਆਂ ਦੇ ਪੈਦਲ ਦਿੱਲੀ ਕੂਚ ਨੂੰ ਵੀ ਹਰਿਆਣਾ ਪੁਲਿਸ ਵੱਲੋਂ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਹੈ ਤੇ ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਸਨ ਜਿਸਨੂੰ ਲੈਕੇ ਦੋਹਾਂ ਫੋਰਮਾਂ ਵੱਲੋਂ ਅੱਜ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਤਿੰਨ ਘੰਟਿਆਂ ਲਈ ਦੇਸ਼ਭਰ ਚ ਰੇਲਾਂ ਦੇ ਚੱਕਾ ਜਾਮ ਦਾ ਸੱਦਾ ਦਿੱਤਾ ਹੋਇਆ ਸੀ। ਇਸੇ ਨੂੰ ਮੁੱਖ ਰੱਖਦਿਆਂ ਅੱਜ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਤੇ ਭਾਕਿਯੂ ਏਕਤਾ ਸਿੱਧੂਪੁਰ ਵੱਲੋਂ ਸਾਂਝੇ ਤੌਰ ਤੇ  ਫਿਰੋਜ਼ਪੁਰ ਦੇ  ਮਖੂ, ਮੱਲਾਂਵਾਲਾ, ਤਲਵੰਡੀ ਭਾਈ ਮੋਗਾ ਦੇ ਮੋਗਾ , ਅਜੀਤਵਾਲ, ਡਗਰੂ  ਬਠਿੰਡਾ ਦਾ ਰਾਮਪੁਰਾ ਸ ਫਰੀਦਕੋਟ ਦਾ ਫਰੀਦਕੋਟ , ਮਾਨਸਾ ਦਾ ਬੁਢਲਾਡਾ, ਪਟਿਆਲਾ ਦਾ  ਲੋਕਲ ਪਟਿਆਲਾ, ਜਲੰਧਰ ਦਾ ਢਿੱਲਵਾਂ,  ਲੁਧਿਆਣਾ ਦਾ ਮੁੱਲਾਂਪੁਰ , 9 ਗੁਰਦਾਸਪੁਰ  ਦੇ ਫਤਿਹਗੜ੍ਹ ਚੂੜੀਆਂ, ਕਾਦੀਆਂ  ,  ਮੋਹਾਲੀ  ਦਾ ਸਿਰਸੜੀ ਅਤੇ  ਅੰਮ੍ਰਿਤਸਰ ਦਾ ਕੱਥੂਨੰਗਲ ਰੇਲਵੇ ਸਟੇਸ਼ਨ ਉੱਪਰ ਇਸ ਸੱਦੇ ਨੂੰ ਲਾਗੂ ਕੀਤਾ ਗਿਆ। ਰਾਮਪੁਰਾਫੂਲ ਦੇ ਰੇਲਵੇ ਸਟੇਸ਼ਨ ਉਤੇ ਰੇਲ ਰੋਕੋ ਸੱਦੇ ਦੌਰਾਨ   ਭਾਕਿਯੂ ਕ੍ਰਾਂਤੀਕਾਰੀ ਦੇ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਰਾਮਪੁਰਾ ਨੇ ਦੱਸਿਆ ਕਿ ਦੋਹਾਂ ਫੋਰਮਾਂ ਵੱਲੋਂ ਜੋ ਇਹ ਅੰਦੋਲਨ ਚੱਲ ਰਹੇ ਹਨ ਉਸ ਵਿੱਚ ਕਿਸਾਨਾਂ-ਮਜਦੂਰਾਂ ਦੀਆਂ ਹੱਕੀ ਮੰਗਾਂ ਸ਼ਾਮਲ ਹਨ ਪਰ ਕੇਂਦਰ ਦੀ ਭਾਜਪਾ ਹਕੂਮਤ ਨੇ ਕਿਸਾਨਾਂ-ਮਜਦੂਰਾਂ ਦੇ ਹੱਕਾਂ ਨੂੰ ਕੁਚਲਣ ਚ ਕੋਈ ਕਸਰ ਨਹੀਂ ਛੱਡੀ ਜਿਸਦਾ ਜਿਉਂਦਾ ਜਾਗਦਾ ਸਬੂਤ ਸ਼ੰਭੂ ਬਾਰਡਰ ਉੱਪਰ ਕਿਸਾਨਾਂ ਦੇ ਮਰਜੀਵੜੇ ਜਥਿਆਂ ਉੱਪਰ ਹਰਿਆਣਾ ਪੁਲਿਸ ਵੱਲੋਂ ਢਾਇਆ ਤਸ਼ੱਦਦ ਕੋਈ ਲੁਕਿਆ ਨਹੀਂ ਰਿਹਾ। ਓਹਨਾਂ ਕਿਹਾ ਕਿ ਇਹਨਾਂ ਘੋਲਾਂ ਨੂੰ ਢਾਅ ਲਾਉਣ ਲਈ ਜੋ ਲੋਕ ਕਿਸਾਨਾਂ ਮਜਦੂਰਾਂ ਦੀਆਂ ਇਹਨਾਂ ਹੱਕੀ ਮੰਗਾਂ ਨੂੰ ਗ਼ੈਰ ਵਾਜਬ ਸਾਬਤ ਕਰਨ ਤੇ ਲੱਗੇ ਹੋਏ ਨੇ ਓਹਨਾਂ ਨੂੰ ਅੱਜ ਦੇ ਇਸ ਰੇਲ ਰੋਕੋ ਅੰਦੋਲਨ ਤੋਂ ਇਹ ਸਬਕ ਲੈ ਲੈਣਾ ਚਾਹੀਦਾ ਹੈ ਕਿ ਇਹ ਕਿਸਾਨ ਮਜਦੂਰ ਲੋਕ ਕੇਂਦਰ ਦੇ ਜਬਰ ਦਾ ਜਵਾਬ ਸਬਰ ਨਾਲ ਦੇਣਾ ਜਾਣਦੇ ਹਨ ਤੇ ਭਾਜਪਾ ਹਕੂਮਤ ਚਾਹੇ ਜਿਹਨਾਂ ਵੀ ਤਸ਼ੱਦਦ ਢਾ ਲਵੇ ਪਰ ਅਸੀਂ ਆਪਣੇ ਅੰਦੋਲਨ ਨੂੰ ਫ਼ਤਿਹ ਕਰਾਕੇ ਹੀ ਮੁੜਾਂਗੇ। ਇਸ ਮੌਕੇ ਓਹਨਾਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਮਗਰੋਂ ਓਹਨਾਂ ਦੀ ਸਿਹਤ ਲਗਾਤਾਰ ਡਾਊਨ ਹੁੰਦੀ ਜਾ ਰਹੀ ਹੈ ਪਰ

ਇਹ ਜ਼ਾਲਮ ਸਰਕਾਰਾਂ ਗੂੰਗੀ ਬੋਲੀ ਹੋਕੇ ਕਿਸਾਨਾਂ ਤੋਂ ਪਾਸਾ ਵੱਟੀ ਬੈਠੀਆਂ ਹਨ ਕਿਓਂਕਿ ਇਹਨਾਂ ਭਾਜਪਾ ਆਗੂਆਂ ਨੇ ਕਿਹਾ ਸੀ ਕਿ ਕਿਸਾਨ ਪੈਦਲ ਦਿੱਲੀ ਆ ਜਾਣ ਪਰ ਕਿਸਾਨਾਂ ਨੂੰ ਪੈਦਲ ਜਾਣ ਤੋਂ ਰੋਕਿਆ ਜਾ ਰਿਹਾ ਹੈ ਤੇ ਐਕਸਪਾਇਰ ਹੋਏ ਅੱਥਰੂ ਗੈਸ ਦੇ ਗੋਲੇ ਦਾਗ ਕਈ ਕਿਸਾਨਾਂ ਨੂੰ ਗੰਭੀਰ ਜ਼ਖਮੀ ਕੀਤਾ ਗਿਆ। ਇਸ ਮੌਕੇ ਅੱਜ ਦੇ ਉਕਤ ਰੇਲ ਰੋਕੋ ਸੱਦੇ ਦੌਰਾਨ ਵੱਖ ਵੱਖ ਪਿੰਡਾਂ ਤੋਂ ਕਿਸਾਨ, ਮਜਦੂਰ ਤੇ ਮਹਿਲਾਵਾਂ ਨੇ ਵੱਡੀ ਗਿਣਤੀ ਚ ਹਾਜ਼ਰੀ ਭਰੀ ਤੇ ਲੰਗਰ ਦਾ ਵੀ ਪ੍ਰਬੰਧ ਸਟੇਸ਼ਨ ਉੱਪਰ ਹੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਕਿਯੂ ਕ੍ਰਾਂਤੀਕਾਰੀ ਤੋਂ ਸੂਬਾ ਕਮੇਟੀ ਮੈਂਬਰ ਬਲਵੰਤ ਮਹਿਰਾਜ, ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ, ਜ਼ਿਲ੍ਹਾ ਸੀ: ਮੀਤ ਪ੍ਰਧਾਨ ਦਰਸ਼ਨ ਢਿੱਲੋਂ, ਜ਼ਿਲ੍ਹਾ ਖ਼ਜ਼ਾਨਚੀ ਕਰਮਜੀਤ ਭਗਤਾ, ਬਲਾਕ ਬਠਿੰਡਾ ਸਕੱਤਰ ਅੰਮ੍ਰਿਤਪਾਲ ਬਰਕੰਦੀ, ਮਾਤਾ ਜੰਗੀਰ ਕੌਰ ਢਿਪਾਲੀ ਜਦਕਿ ਭਾਕਿਯੂ ਏਕਤਾ ਸਿੱਧੂਪੁਰ ਤੋਂ ਗੁਰਪ੍ਰੀਤ ਬੱਲੋ, ਬਾਦਲ ਸਿੰਘ ਕੋਟੜਾ, ਅੰਗਰੇਜ ਸਿੰਘ ਸਰਕਲ ਸੈਕਟਰੀ, ਮਲਕੀਤ ਸਿੰਘ ਭੈਣੀ, ਲਖਵੀਰ ਸਿੰਘ ਖੋਖਰ, ਅਜੈਬ ਸਿੰਘ ਢਿਪਾਲੀ, ਸੁਖਦੀਪ ਸਿੰਘ ਬਾਠ, ਲੋਕ ਸੰਗਰਾਮ ਮੋਰਚਾ ਤੋਂ ਸੁਖਮੰਦਰ ਸਿੰਘ ਬਠਿੰਡਾ ਤੇ ਪਾਲ ਸਿੰਘ ਕਿਸਾਨ ਮਜਦੂਰ ਸੰਘਰਸ਼ ਕਮੇਟੀ ਆਦਿ ਨੇ ਸੰਬੋਧਨ ਕੀਤਾ ਜਦਕਿ ਸਟੇਜ ਦੀ ਕਾਰਵਾਈ ਜ਼ਿਲ੍ਹਾ ਜਨਰਲ ਸਕੱਤਰ ਕੁਲਜਿੰਦਰ ਜੰਡਾਂ ਵਾਲਾ ਤੇ ਬੂਟਾ ਢਿਪਾਲੀ ਨੇ ਨਿਭਾਈ।

  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *