ਘਨੋਰ ਵਿਚ ਮਾਈਨਿੰਗ ਵਿਭਾਗ ਵੱਲੋ ਦੇਰ ਰਾਤ ਕੀਤੀ ਛਾਪੇਮਾਰੀ ਕਾਰਨ ਨਜਾਇਜ ਮਾਈਨਿੰਗ ਕਰਨ ਵਾਲਿਆ ਦੀ ਕਿੱਤੀ ਨੀਂਦ ਹਰਾਮ

Spread the love

 ਨਜਾਇਜ ਮਾਈਨਿੰਗ ਕਰਨ ਵਾਲਿਆਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ : ਐਸ.ਡੀ.ਓ ਗੁਲਾਟੀ

ਘਨੋਰ, 18 ਦਿਸੰਬਰ ( ਅਭਿਸ਼ੇਕ ਸੂਦ) ਨਜਾਇਜ ਮਾਈਨਿੰਗ ਖਿਲਾਫ ਕਾਰਵਾਈ ਕਰਦਿਆ ਅੱਜ ਹਲਕਾ ਘਨੋਰ ਵਿਖੇ ਸ਼ੰਭੂ-ਤੇਪਲਾ ਰੋੜ ਤੇ ਮਾਈਨਿੰਗ ਵਿਭਾਗ ਵੱਲੋ ਨਜਾਇਜ ਮਾਈਨਿੰਗ ਕਰਨ ਵਾਲਿਆ ਖਿਲਾਫ ਕਾਰਵਾਈ ਕਰਦਿਆਂ ਦੇਰ ਰਾਤ ਜਗਾ ਜਗਾ ਨਾਕੇ ਲਗਾ ਕੇ ਮਿੱਟੀ ਨਾਲ ਭਰੇ ਟਿੱਪਰਾ ਨੂੰ ਰੋਕ ਕੇ ਪਰਮਿਟ ਦੀ ਚੈਕਿੰਗ ਕੀਤੀ ਗਈ ਅਤੇ ਨਜਾਇਜ ਤੌਰ ਚੱਲ ਰਹੇ ਟਿੱਪਰਾਂ ਨੂੰ ਰੋਕ ਕੇ ਚਲਾਨ ਕੀਤੇ ਗਏ । ਦੱਸਣਯੋਗ ਹੈ, ਕਿ ਅਜੇ ਬੀਤੇ ਕੁਝ ਦਿਨ ਪਹਿਲਾ ਹੀ ਮਾਈਨਿੰਗ ਵਿਭਾਗ ਵੱਲੋ ਨਜਾਇਜ ਮਾਈਨਿੰਗ ਵਿਰੁੱਧ ਕਾਰਵਾਈ ਕੀਤੀ ਗਈ ਸੀ । ਇਸ ਮੋਕੇ ਹਰਦੀਪ ਸਿੰਘ ਗੁਲਾਟੀ ਐਸ.ਡੀ.ਓ ਮਾਈਨਿੰਗ, ਪਟਿਆਲਾ ਵੱਲੋ ਦੱਸਿਆ ਗਿਆ ਕਿ ਪਿਛਲੇ ਦਿਨੀ ਕੀਤੀ ਕਾਰਵਾਈ ਦੇ ਚਲਦਿਆਂ ਉਹਨਾ ਨੂੰ ਗੁਪਤ ਸੂਚਨਾ ਮਿਲੀ ਸੀ, ਕਿ ਨਜਾਇਜ ਮਾਈਨਿੰਗ ਕਰਨ ਵਾਲੇ ਅਨਸਰ ਦਿਨ ਵੇਲੇ ਨਾ ਚੱਲ ਕੇ ਹੁਣ ਦੇਰ ਰਾਤ ਕੰਮ ਕਰਦੇ ਹਨ।ਜਿਸ ਦੇ ਚਲਦਿਆ ਦੇਰ ਰਾਤ ਇਹ ਕਾਰਵਾਈ ਕੀਤੀ ਗਈ ਹੈ । ਉਹਨਾ ਇਹ ਵੀ ਦੱਸਿਆ ਕਿ ਉਚ ਅਧਿਕਾਰੀਆ ਦੇ ਨਿਰਦੇਸ਼ਾ ਅਨੁਸਾਰ ਸਰਕਾਰ ਦੇ ਮਾਲੀਏ ਦੀ ਰਾਖੀ ਹਿੱਤ ਕਿਸੇ ਕਿਸਮ ਦੀ ਨਜਾਇਜ ਮਾਈਨਿੰਗ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਹਨਾ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾ ਵਿਚ ਇਸੇ ਤਰਾ ਨਿਰੁੱਤਰ ਅਚਨਚੇਤ ਚੈਕਿੰਗ ਕਰਦੇ ਹੋਏ ਨਜਾਇਜ ਮਾਈਨਿੰਗ ਕਰਨ ਵਾਲੇ ਅਨਸਰਾ ਨੂੰ ਪੂਰਨ ਰੂਪ ਵਿਚ ਠੱਲ ਪਾਈ ਜਾਵੇਗੀ । ਇਸ ਮੋਕੇ ਇੰਸਪੈਕਟਰ ਬਿਕਰਮਜੀਤ ਸਿੰਘ ਵੀ ਮੋਜੂਦ ਸਨ।

  • Related Posts

    ਲੋਕ ਹਿੱਤ ਮਿਸ਼ਨ ਦੀ ਇਲਾਕੇ ਦੇ ਮੁੱਦਿਆ ਸਬੰਧੀ ਮਾਜਰੀ ਬਲਾਕ ਵਿਖੇ ਵਿਸ਼ੇਸ ਮੀਟਿੰਗ ਹੋਈ

    Spread the love

    Spread the loveਨਿਊ ਚੰਡੀਗੜ੍ਹ, 8 ਅਗਸਤ (ਬਜੀਦਪੁਰ) -ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦੀ ਇਲਾਕੇ ਦੇ ਮੁੱਦਿਆ ਅਤੇ ਸ਼ਨਾਖ਼ਤੀ ਕਾਰਡਾਂ ਸਬੰਧੀ ਵਿਸ਼ੇਸ ਮੀਟਿੰਗ ਮਾਜਰੀ ਬਲਾਕ ਵਿਖੇ ਹੋਈ। ਇਸ ਸਬੰਧੀ ਗੁ. ਸਾਹਿਬ…

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    Leave a Reply

    Your email address will not be published. Required fields are marked *