ਬਾਥਰੂਮ ਦੇ ਮਾੜੇ ਹਾਲਾਤ,ਖਿੜਕੀਆਂ ਦੇ ਦਰਵਾਜੇ ਟੁੱਟੇ ਤੇ ਪਰਦੇ ਲਗਾ ਕੇ ਕੀਤਾ ਜਾ ਰਿਹਾ ਗੁਜਾਰਾ ਮਰੀਜਾਂ ਦੇ ਵਾਰਡ ਲਈ ਲੱਗੇ ਐਟਰੀ ਦੇ ਕੈਚੀ ਗੇਟ ਵੀ ਟੁੱਟਿਆ ਹੋਇਆ।

Spread the love
ਪਿਛਲੇ ਦੋ-ਤਿੰਨ ਮਹੀਨਿਆ ਤੋ ਦਾਖਲ ਮਰੀਜਾਂ ਨੂੰ ਨਹੀ ਮਿਲ ਰਿਹਾ ਖਾਣਾ।
ਫਿਰੋਜ਼ਪੁਰ 18 ਫਰਵਰੀ (ਅਸ਼ੋਕ ਭਾਰਦਵਾਜ) ਨਸ਼ਾ ਛੁਡਾਊ ਕੇਦਰ ਜੋ ਕਿ ਨਸ਼ੇ ਤੋ ਪੀੜਤ ਲੋਕਾਂ ਨੂੰ ਨਸ਼ਾ ਰਹਿਤ ਜਿੰਦਗੀ ਤੇ ਚੱਲਣ ਲਈ ਹਰ ਪਹਿਲੂ ਤੋ ਮਦਦ ਕਰਦਾ ਹੈ ਤੇ ਸਰਕਾਰ ਵਲੋ ਅਜਿਹਾ ਉਪਰਾਲਾ ਸ਼ਲਾਘਾਯੋਗ ਕਦਮ ਹੈ ਪਰ ਇਹਨਾਂ ਕੇਦਰ ਨੂੰ ਚਲਾਉਣ ਵਾਲੀ ਪ੍ਰਣਾਲੀ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਚ ਜਰੂਰ ਨਜਰ ਆਉਦੀ ਜਾਪਦੀ ਹੈ। ਜੇਕਰ ਗੱਲ ਕੀਤੀ ਜਾਵੇ ਜਿਲਾ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਫਿਰੋਜ਼ਪੁਰ ਚ ਬਣੇ ਨਸ਼ਾ ਛੁਡਾਊ ਕੇਦਰ ਦੀ ਜੋ ਕਿ ਸਿਵਲ ਹਸਪਤਾਲ ਫਿਰੋਜ਼ਪੁਰ ਚ ਹੀ ਬਣਿਆ ਹੋਇਆ ਹੈ ਇਸ ਕੇਦਰ ਦੇ ਹਾਲਾਤ ਦਿਨ ਬ ਦਿਨ ਬਹੁਤ ਖਰਾਬ ਹੁੰਦੇ ਜਾ ਰਹੇ ਹਨ। ਇਸ ਕੇਦਰ ਚ ਬਣੇ ਬਾਥਰੂਮ ਸਫਾਈ ਖੁਣੋ ਹੀ ਸੱਖਣੇ ਪਏ ਹਨ ਤੇ ਬਿਲਡਿੰਗ ਦੀ ਹਾਲਤ ਵੀ ਖਸਤਾ ਹੋ ਚੁੱਕੀ ਹੈ। ਬਿਲਡਿੰਗ ਨੂੰ ਲੱਗੀਆ ਖਿੜਕੀਆ ਦੇ ਦਰਵਾਜੇ ਨਾ ਹੋਣ ਕਰਕੇ ਪਰਦੇ ਲਗਾ ਕੇ ਡੰਗ ਟਪਾਇਆ ਜਾ ਰਿਹਾ ਹੈ ਕੁੱਲ ਮਿਲਾ ਕੇ ਇਸ ਕੇਦਰ ਦੇ ਬੁਨਿਆਦੀ ਢਾਂਚਾ ਡਾਵਾਂਡੋਲ ਹੀ ਹੈ ਤੇ ਇਹ ਕੇਦਰ ਬੁਨਿਆਦੀ ਤੇ ਆਧੁਨਿਕ ਸਹੂਲਤਾਂ ਤੋ ਸੱਖਣਾ ਹੀ ਚੱਲ ਰਿਹਾ ਹੈ। ਇਥੇ ਦਾਖਲ ਮਰੀਜਾਂ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ਚ ਦੱਸਿਆ ਕਿ ਉਹਨਾਂ ਨੂੰ ਖਾਣ ਲਈ ਖਾਣਾ ਵੀ ਨਹੀ ਮਿਲ ਰਿਹਾ ਤੇ ਉਹ ਬਾਹਰੋ ਲੋਕਾਂ ਵਲੋ ਲਗਾਏ ਗਏ ਲੰਗਰ ਤੋ ਲੰਗਰ ਲਿਆ ਕੇ ਹੀ ਆਪਣਾ ਗੁਜਾਰਾ ਕਰ ਰਹੇ ਹਨ। ਬਾਥਰੂਮ ਦੀ ਸਫਾਈ ਲਈ ਜਦੋ ਉਥੇ ਡਿਊਟੀ ਤੇ ਮੋਜੂਦ ਸਫਾਈ ਕਰਮਚਾਰੀ ਤੋ ਪੁੱਛਿਆ ਗਿਆ ਤਾਂ ਉਸਦਾ ਕਹਿਣਾ ਸੀ
ਕਿ ਮੈਨੂੰ ਸਾਫ ਸਫਾਈ ਲਈ ਸਮਾਨ ਹੀ ਨਹੀ ਮਿਲਦਾ ਮੈ ਕਿਵੇ ਸਫਾਈ ਕਰਾਂ। ਇਸ ਕੇਦਰ ਦੇ ਬੈਕ ਸਾਇਡ ਵਾਲੇ ਪਾਸਾ ਵੀ ਜੰਗਲ ਦਾ ਰੂਪ ਧਾਰਨ ਕਰ ਚੁਕਿਆ ਹੈ ਜਿਸ ਕਾਰਨ ਕਦੇ ਵੀ ਦਾਖਲ ਮਰੀਜਾਂ ਤੇ ਕੋਈ ਵੀ ਜਹਰੀਲਾ ਜੀਵ ਲੜ ਸਕਦਾ ਹੈ। ਇਸ ਬਾਬਤ ਸਿਵਲ ਸਰਜਨ ਮੈਡਮ ਰਾਜਵਿੰਦਰ ਕੌਰ ਹੁਰਾਂ ਨਾਲ ਫੋਨ ਜਰੀਏ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਲਦੀ ਹੀ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੱਢ ਲਿਆ ਜਾਵੇਗਾ।
  • Related Posts

    ਜਮੀਨੀ ਵਿਵਾਦ ’ਚ ਫੈਸਲਾ ਕਰਵਾਉਣ ਗਏ ਬਜ਼ੁਰਗ ਦੀ ਕੁੱਟਮਾਰ ਵਿਚ ਹੋਈ ਮੌਤ

    Spread the love

    Spread the loveਪਰਿਵਾਰਕ ਮੈਂਬਰਾਂ ਵਲੋਂ ਮੁਲਜਮ ਗ੍ਰਿਫ਼ਤਾਰ ਨਾ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਫੈਸਲਾ ਮਾਛੀਵਾੜਾ ਸਾਹਿਬ 10 ਜੂਨ (ਸੁੱਚਾ ਬੰਗੜ) ਲੰਘੀ 22 ਮਈ ਨੂੰ ਥਾਣਾ ਕੂੰਮਕਲਾਂ ਅਧੀਨ…

    ਬਦਲੀ’ ਹੋਈ ਪਰ ‘ਕੁਰਸੀ’ ਨਾ ਛੁੱਟੀ: ਬਿਜਲੀ ਬੋਰਡ ਦੇ ਅਫ਼ਸਰਾਂ ਦੀ ‘ਮਿਹਰਬਾਨੀ’ ਖ਼ਿਲਾਫ਼ ਮੁਲਾਜ਼ਮਾਂ ਦਾ ਹੱਲਾ ਬੋਲ ਲਗਾ ਦਿੱਤਾ ਧਰਨਾ

    Spread the love

    Spread the love‘ਫ਼ਿਰੋਜ਼ਪੁਰ, 10 ਜੂਨ (ਅਸ਼ੋਕ ਭਾਰਦਵਾਜ)ਕਹਿੰਦੇ ਨੇ ਕਿ ਸਰਕਾਰੀ ਤੰਤਰ ਵਿੱਚ ਜੇਕਰ ਉੱਪਰਲੇ ਹੱਥ ਦੀ ‘ਮਿਹਰਬਾਨੀ’ ਹੋਵੇ, ਤਾਂ ਨਿਯਮਾਂ ਅਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਣਾ ਕੋਈ ਔਖਾ ਕੰਮ ਨਹੀਂ ਹੁੰਦਾ।…

    Leave a Reply

    Your email address will not be published. Required fields are marked *