ਨਗਰ ਕੌਂਸਲ ਰਾਮਾ ਮੰਡੀ ਦੀ ਜਰਨਲ ਬਾਡੀ ਦੀ ਮੀਟਿੰਗ ਹੋਈ

Spread the love

ਈ.ਓ ਵਲੋਂ ਸਥਾਨਕ ਪੱਤਰਕਾਰ ਨਾਲ ਕੀਤੀ ਬਦਸਲੂਕੀ

ਰਾਮਾਂ ਮੰਡੀ, 04 ਮਾਰਚ ( ਅਸ਼ੋਕ ਕੁਮਾਰ ) ਅੱਜ ਨਗਰ ਕੌਸਲ ਰਾਮਾ ਵਿਖੇ ਨਗਰ ਕੌਸਲ ਦੀ ਜਰਨਲ ਬਾਡੀ ਦੀ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਵੱਡੀ ਗਿਣਤੀ ਵਿਚ ਨਗਰ ਕੌਂਸਲ ਮੈਂਬਰਾਂ ਨੇ ਹਾਜਰੀ ਭਰੀ । ਇਸ ਦੌਰਾਨ ਰਾਮਾ ਮੰਡੀ ਸ਼ਹਿਰ ਦੇ ਕਈ ਅਹਿਮ ਮੁੱਦਿਆਂ ਅਤੇ ਕੁਝ ਕੌਸਲਰਾਂ ਵੱਲੋਂ ਸ਼ਿਕਾਇਤਾਂ ਵੀ ਰੱਖੀਆਂ ਗਈਆਂ ਸਨ। ਇਸ ਮੀਟਿੰਗ ਦੀ ਕਵਰੇਜ ਕਰਨ ਜਦ ਪੱਤਰਕਾਰ ਅਸ਼ੋਕ ਕੁਮਾਰ ਪਹੁੰਚੇ ਅਤੇ ਕਵਰੇਜ ਕੀਤੀ ਗਈ । ਇਸ ਕਾਵਰੇਜ ਕਰਨ ਤੋਂ ਬਾਅਦ ਮੁੱਖ ਕਾਰਜ ਅਫ਼ਸਰ ਬਿਪਨ ਕੁਮਾਰ ਨੇ ਪ੍ਰੈਸ ਨਾਲ ਬਦ ਸਲੂਕੀ ਅਤੇ ਅਪਮਾਨ ਕੀਤਾ ਗਿਆ ਅਤੇ ਪ੍ਰੈਸ ਨੂੰ ਬਾਹਰ ਜਾਣ ਦਾ ਆਦੇਸ਼ ਦਿੱਤਾ । ਇਸ ਮੌਕੇ ਮੁੱਖ ਅਫਸਰ ਦੀ ਭਾਸ਼ਾ ਅਤੇ ਵਰਤਾਵ ਬੇਹੱਦ ਅਪਮਾਨ ਜਨਕ ਸੀ । ਇਸ ਗੱਲ ਨੂੰ ਮੁੱਖ ਰੱਖਦੇ ਹੋਏ ਪ੍ਰੈਸ ਕਲੱਬ ਵੱਲੋਂ ਬਿਪਨ ਕੁਮਾਰ ਦਾ ਬਾਈ ਕਾਟ ਕਰਕੇ ਮਾਣਹਾਨੀ ਦਾ ਕੇਸ ਦਰਜ ਦਰਜ ਕਰਨ ਦੀ ਗੱਲ ਕੀਤੀ ਗਈ । ਇਸ ਸਬੰਧੀ ਜਦ ਕਾਰਜ ਅਫ਼ਸਰ ਨਾਲ ਜਾਣਕਾਰੀ ਲਈ ਫੋਨ ਕਰਿਆ ਤਾਂ ਵਾਰ ਵਾਰ ਫੋਨ ਕਰਨ ਤੇ ਓਹਨਾ ਨੇ ਫੋਨ ਨਹੀਂ ਚੁੱਕਿਆ। ਇਸ ਗੱਲ ਦੀ ਚਰਚਾ ਇਲਾਕੇ ਦੇ ਸੂਝਵਾਨ ਲੋਕਾਂ ਵਿਚ ਕੀਤੀ ਜਾ ਰਹੀ ਹੈ ਅਤੇ ਅਫ਼ਸਰ ਦੇ ਅਜਿਹੇ ਵਤੀਰੇ ਪ੍ਰਤੀ ਰੋਸ ਜਤਾਇਆ ਜਾ ਰਿਹਾ ਹੈ । ਵੱਖ ਵੱਖ ਆਗੂਆਂ ਵਲੋਂ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਕਾਰਜ ਸਾਧਕ ਅਫਸਰ ਬਿਪਨ ਕੁਮਾਰ ਤੇ ਅਨੁਸ਼ਾਸਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ।ਅਤੇ ਜੋ ਮੀਟਿੰਗ ਚਲ ਰਹੀ ਸੀ ਉਸ ਮੀਟਿੰਗ ਦੇ ਵਿੱਚ ਕੁਝ ਬਾਹਰੋਂ ਕੁਝ ਬਾਹਰਲੇ ਵਿਅਕਤੀ ਵੀ ਸਨ ਜੋ ਕਿ ਇਸ ਸਬੰਧੀ ਸਾਰੀ ਘਟਨਾਂ ਸੀ ਟੀਵੀ ਕੈਮਰਿਆਂ ਵਿੱਚ ਕੈਦ ਹੈ ।

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *