ਇਹ ਧਿਰ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਗਾਕੇ ਅਤੇ ਹੁਕਮ ਦੀ ਪਾਲਨਾ ਕਰਨ ਵਾਲਿਆਂ ਨੂੰ ਭੰਡ ਕੇ ਬੱਜਰ ਗਲਤੀ ਕਰ ਰਹੀ ਹੈ।ਇਸ ਮੌਕੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਕਾਲੀ ਦਲ ਦੀ ਮਾੜੀ ਹਾਲਤ ਤੋਂ ਬਾਅਦ ਬਣਾਏ ਗਈ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਜਿਹੜੀਆਂ ਕਿ ਵਰਕਰਾਂ ਦੇ ਵਿਚਾਰਾਂ ਦੀ ਤਰਜਮਾਨੀ ਕਰਦੀਆਂ ਸਨ ਉਹਨਾਂ ਨੂੰ ਰੋਲ ਕੇ ਅਕਾਲੀ ਦਲ ਨੇ ਵਰਕਰਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਜੇਕਰ ਸਮੇਂ ਰਹਿੰਦੇ ਕਾਬਜ਼ ਧਿਰ ਇਹਨਾ ਸਿਫਾਰਸ਼ਾਂ ‘ਤੇ ਅਮਲ ਕਰ ਲੈਂਦੀ ਤਾਂ ਅੱਜ ਪੰਥਕ ਸਿਆਸਤ ਅਤੇ ਪੰਜਾਬ ਦਾ ਚਿਹਰਾ ਮੋਹਰਾ ਕੁਝ ਹੋਰ ਹੁੰਦਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਇਹ ਕੋਈ ਨਿਜੀ ਲੜਾਈ ਨਾ ਹੋ ਕੇ ਪੰਥ ਅਤੇ ਪੰਜਾਬ ਲਈ ਲੜੀ ਜਾ ਰਹੇ ਲੜਾਈ ਹੈ ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕਾਰ ਨੂੰ ਵੱਡੀ ਸੱਟ ਪਹੁੰਚੀ ਹੈ । ਉਹਨਾਂ ਕਿਹਾ ਕਿ ਅੱਜ ਇਥੇ ਆਏ ਹੋਏ ਸਾਰੇ ਆਗੂ ਅਕਾਲੀ ਦਲ ਦੀ ਭਰਤੀ ਵਿਚ ਜੁੱਟ ਜਾਣ ਤੇ ਇਸ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨ। ਉਹਨਾਂ ਕਿਹਾ ਕਿ ਪਿਛਲੇ ਕੌੜੇ ਤਜਰਬੇ ਤੋਂ ਸੇਧ ਲੈਂਦੇ ਹੋਏ ਅਸੀਂ ਪੂਰੇ ਲੋਕਤੰਤਰਿਕ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਨਾਲ ਸੰਬੰਧਿਤ ਸੰਸਥਾਵਾਂ ਨੂੰ ਮਜਬੂਤ ਕਰੀਏ ਤਾਂ ਕਿ ਵਿਅਕਤੀਵਾਦ ਅਕਾਲੀ ਸੰਸਥਾਵਾਂ ‘ਤੇ ਹਾਵੀ ਨਾ ਹੋਵੇ।ਇਸ ਮੌਕੇ ਉਨ੍ਹਾਂ ਛੋਟੇ ਜਿਹੇ ਸੱਦੇ ‘ਤੇ ਐਡਾ ਵੱਡਾ ਇਕੱਠ ਕਰ ਲਈ ਰੂਬੀ ਬੈਨੀਪਾਲ ਅਤੇ ਉਨ੍ਹਾਂ ਦੇ ਸਾਥੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਲਕਾ ਸਮਰਾਲੇ ਦਾ ਨਾਮ ਪੰਥਕ ਸਿਆਸਤ ਵਿੱਚ ਖਾਸ ਤੌਰ ‘ਤੇ ਲਿਖਿਆ ਜਾਵੇਗਾ। ਇਸ ਮੌਕੇ ਬਾਬਾ ਸਰਵਣ ਸਿੰਘ ਰਸਾਲਦਾਰ, ਨਗਰ ਕੌਂਸਲ ਪ੍ਰਧਾਨ ਮਾਂ:ਉਜਾਗਰ ਸਿੰਘ ਬੈਨੀਪਾਲ, ਮਹਿੰਦਰ ਸਿੰਘ ਭੰਗਲਾ, ਬਰਜਿੰਦਰ ਸਿੰਘ ਬੱਬਲੂ ਲੋਪੋਂ , ਗੁਰਨਾਮ ਸਿੰਘ ਨਾਗਰਾ, ਮਨਮੋਹਣ ਸਿੰਘ ਖੇੜਾ, ਆਲਮਦੀਪ ਸਿੰਘ ਮੱਲ ਮਾਜਰਾ, ਐਨ .ਆਰ .ਆਈ ਲਖਮੇਰ ਸਿੰਘ ਕੁਲਾਰ, ਹਰਜੋਤ ਸਿੰਘ ਮਾਂਗਟ, ਮਨਰਾਜ ਸਿੰਘ ਲੁਬਾਣਗੜ, ਨਰਿੰਦਰਪਾਲ ਸਿੰਘ ਬਾਜਵਾ, ਅਮਰਜੀਤ ਸਿੰਘ ਬਾਲਿਉ, ਅਮਰੀਕ ਸਿੰਘ ਧਾਲੀਵਾਲ, ਮਨਜੀਤ ਸਿੰਘ ਪੁਵਾਤ, ਗੁਰਮੀਤ ਸਿੰਘ ਕਾਹਲੋ, ਸਹਿਰਾਬ ਸਿੰਘ ਬੈਨੀਪਾਲ, ਬਾਬਾ ਅਨੋਖ ਸਿੰਘ, ਜੱਥੇਦਾਰ ਕੇਵਲ ਸਿੰਘ ਕੱਦੋਂ, ਮੋਹਣ ਸਿੰਘ ਲੱਖੋਵਾਲ, ਮੈਨੇਜਰ ਰਣਜੀਤ ਸਿੰਘ ਗਿੱਲ, ਅਮਰਜੀਤ ਸਿੰਘ, ਬਾਬਾ ਪਰਮਿੰਦਰ ਸਿੰਘ ਲਾਡੀ, ਸੁਖਵੀਰ ਸਿੰਘ, ਮਨਜੀਤ ਸਿੰਘ ਇਰਾਕ਼, ਸੰਤੋਖ ਸਿੰਘ ਲੋਗੀਆ, ਨੰਬਰਦਾਰ ਸੁਰਿੰਦਰ ਸਿੰਘ, ਅਮਰਜੀਤ ਸਿੰਘ ਰਹਿਮਾਬਾਦ, ਬਾਬਾ ਜਗੀਰ ਸਿੰਘ ਕਾਰ ਸੇਵਾ ਵਾਲੇ, ਕੁਲਵਿੰਦਰ ਸਿੰਘ ਮਾਨ ਪਵਾਤ, ਜੱਥੇਦਾਰ ਮਹਿੰਦਰ ਸਿੰਘ ਪੋਲਾ, ਮਾਸਟਰ ਸਵਰਨ ਸਿੰਘ, ਇੰਦਰਜੀਤ ਸਿੰਘ ਛੋੜੀਆ, ਜਗਜੀਤ ਸਿੰਘ ਲੱਖੋਵਾਲ,ਸਰਪੰਚ ਹਰਦੀਪ ਸਿੰਘ ਭੱਟੀਆ ਆਦਿ ਵੱਡੀ ਗਿਣਤੀ ਵਿੱਚ ਪੰਚ, ਸਰਪੰਚ ,ਨੰਬਰਦਾਰ ਆਦਿ ਮੌਜੂਦ ਸਨSpread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…
Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

