ਅਕਾਲੀ ਦਲ ਦੀ ਨਵੀਂ ਭਰਤੀ ਮੁਹਿੰਮ ਨੇ ਧਾਰਿਆ ਰੈਲੀ ਦਾ ਰੂਪ

Spread the love

ਮਾਛੀਵਾੜਾ ਸਾਹਿਬ 2 ਅਪ੍ਰੈਲ (ਸੁੱਚਾ ਬੰਗੜ)ਸ੍ਰੀ ਆਕਾਲ ਤਖਤ ਸਾਹਿਬ ਤੋਂ  ਹੁਕਮਾਂ ਅਨੁਸਾਰ  ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਮੇਟੀ   ਹਲਕਾ ਸਮਰਾਲਾ ਦੀ ਮੀਟਿੰਗ ਅੱਜ ਮਾਛੀਵਾੜਾ ਸਾਹਿਬ ਦੇ ਸਿਵਾ ਪਲੈਸ ਵਿੱਚ ਰੱਖੀ ਗਈ ਇਸ ਭਰਤੀ ਮੀਟਿੰਗ ਵਿੱਚ ਪੁਹੰਚੇ ਨੁਮਾਇੰਦਿਆਂ ਵਿੱਚ ਮਨਪ੍ਰੀਤ ਸਿੰਘ ਇਆਲੀ, ਜੱਥੇਦਾਰ ਸੰਤਾ ਸਿੰਘ ਉਮੈਦਪੁਰ , ਇਕਬਾਲ ਸਿੰਘ ਝੂੰਦਾ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਮੱਥਾ ਟੇਕ ਗੁਰੂ ਜੀ ਦਾ ਥਾਪੜਾ ਲੈਣ ਉਪਰੰਤ ਮੀਟਿੰਗ ਵਿੱਚ ਪੁੱਜੇ । ਜਿਸ ਵਿੱਚ  ਰੁਪਿੰਦਰ ਸਿੰਘ ਰੂਬੀ ਬੈਨੀਪਾਲ ਦੀ ਟੀਮ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਨਾ ਸਿਰਫ ਪਾਰਟੀ ਗਤੀਵਿਧੀਆਂ ਤੋਂ ਕਿਨਾਰਾ ਕਰ ਚੁੱਕੇ ਹਲਕੇ ਦੇ ਵੱਡੇ ਟਕਸਾਲੀ ਆਗੂ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਬਲਕਿ ਲੰਬੇ ਸਮੇਂ ਬਾਅਦ ਨੌਜਵਾਨ ਵਰਗ ਵੀ ਉਤਸਾਹ ਨਾਲ ਅਕਾਲੀ ਦਲ ਦੀ ਮੀਟਿੰਗ ਵਿਚ ਭਾਗ ਲੈਂਦਾ ਦਿਖਾਈ ਦਿੱਤਾ।ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਮਨਪ੍ਰੀਤ ਸਿੰਘ ਇਆਲੀ ਵਿਧਾਇਕ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਤੇ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਕਿਹਾ ਕਿ ਅਕਾਲੀ ਸਿਆਸਤ ਤੇ ਲੰਬੇ ਸਮੇਂ ਤੋਂ ਕਾਬਜ਼ ਧਿਰ ਨਾ ਸਿਰਫ ਗਲਤੀਆਂ ਤੇ ਗਲਤੀਆਂ ਕਰਦੀ ਆ ਰਹੀ ਹੈ ਬਲਕਿ ਹੁਣ ਉਸਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਵੀ ਚੁਣੌਤੀ ਦਿੱਤੀ ਹੈ। ਉਹਨਾਂ ਕਿਹਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਅਕਾਲੀ ਦਲ ਦੀ ਭਰਤੀ ਮੁਹਿੰਮ ਲਈ ਅੱਜ ਗੁਰੂ ਚਰਨ ਛੋਹ ਪ੍ਰਾਪਤ ਇਤਿਹਾਸਿਕ ਧਰਤੀ ਮਾਛੀਵਾੜਾ ਸਾਹਿਬ ਵਿਖੇ ਆਏ ਹਾਂ ਅਤੇ ਅਕਾਲੀ ਦਲ ਦੀ ਸਥਾਪਤ ਪਰ ਲੋਕਾਂ ਵੱਲੋਂ ਨਕਾਰੀ ਧਿਰ ਦੇ ਏਡਾ ਵੱਡਾ ਇਕੱਠ ਕਰਨ ਵਾਲੇ ਸਾਰੇ ਪੰਥਕ ਆਗੂ ਵਧਾਈ ਦੇ ਪਾਤਰ ਹਨ। ਇਸ ਮੌਕੇ ਆਪਣੇ ਸੰਬੋਧਨ ਵਿਚ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਗਲਤੀਆਂ ਕਰਦੇ ਆ ਰਹੀਇਹ ਧਿਰ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਗਾਕੇ ਅਤੇ ਹੁਕਮ ਦੀ ਪਾਲਨਾ ਕਰਨ ਵਾਲਿਆਂ ਨੂੰ ਭੰਡ ਕੇ ਬੱਜਰ ਗਲਤੀ ਕਰ ਰਹੀ ਹੈ।ਇਸ ਮੌਕੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਕਾਲੀ ਦਲ ਦੀ ਮਾੜੀ ਹਾਲਤ ਤੋਂ ਬਾਅਦ ਬਣਾਏ ਗਈ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਜਿਹੜੀਆਂ ਕਿ ਵਰਕਰਾਂ ਦੇ ਵਿਚਾਰਾਂ ਦੀ ਤਰਜਮਾਨੀ ਕਰਦੀਆਂ ਸਨ ਉਹਨਾਂ ਨੂੰ ਰੋਲ ਕੇ ਅਕਾਲੀ ਦਲ ਨੇ ਵਰਕਰਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਜੇਕਰ ਸਮੇਂ ਰਹਿੰਦੇ ਕਾਬਜ਼ ਧਿਰ ਇਹਨਾ ਸਿਫਾਰਸ਼ਾਂ ‘ਤੇ ਅਮਲ ਕਰ ਲੈਂਦੀ ਤਾਂ ਅੱਜ ਪੰਥਕ ਸਿਆਸਤ ਅਤੇ ਪੰਜਾਬ ਦਾ ਚਿਹਰਾ ਮੋਹਰਾ ਕੁਝ ਹੋਰ ਹੁੰਦਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਇਹ ਕੋਈ ਨਿਜੀ ਲੜਾਈ ਨਾ ਹੋ ਕੇ ਪੰਥ ਅਤੇ ਪੰਜਾਬ ਲਈ ਲੜੀ ਜਾ ਰਹੇ ਲੜਾਈ ਹੈ ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕਾਰ ਨੂੰ ਵੱਡੀ ਸੱਟ ਪਹੁੰਚੀ ਹੈ । ਉਹਨਾਂ ਕਿਹਾ ਕਿ ਅੱਜ ਇਥੇ ਆਏ ਹੋਏ ਸਾਰੇ ਆਗੂ ਅਕਾਲੀ ਦਲ ਦੀ ਭਰਤੀ ਵਿਚ ਜੁੱਟ ਜਾਣ ਤੇ ਇਸ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨ। ਉਹਨਾਂ ਕਿਹਾ ਕਿ ਪਿਛਲੇ ਕੌੜੇ ਤਜਰਬੇ ਤੋਂ ਸੇਧ ਲੈਂਦੇ ਹੋਏ ਅਸੀਂ ਪੂਰੇ ਲੋਕਤੰਤਰਿਕ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਨਾਲ ਸੰਬੰਧਿਤ ਸੰਸਥਾਵਾਂ ਨੂੰ ਮਜਬੂਤ ਕਰੀਏ ਤਾਂ ਕਿ ਵਿਅਕਤੀਵਾਦ ਅਕਾਲੀ ਸੰਸਥਾਵਾਂ ‘ਤੇ ਹਾਵੀ ਨਾ ਹੋਵੇ।ਇਸ ਮੌਕੇ ਉਨ੍ਹਾਂ ਛੋਟੇ ਜਿਹੇ ਸੱਦੇ ‘ਤੇ ਐਡਾ ਵੱਡਾ ਇਕੱਠ ਕਰ ਲਈ ਰੂਬੀ ਬੈਨੀਪਾਲ ਅਤੇ ਉਨ੍ਹਾਂ ਦੇ ਸਾਥੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਲਕਾ ਸਮਰਾਲੇ ਦਾ ਨਾਮ ਪੰਥਕ ਸਿਆਸਤ ਵਿੱਚ ਖਾਸ ਤੌਰ ‘ਤੇ ਲਿਖਿਆ ਜਾਵੇਗਾ। ਇਸ ਮੌਕੇ ਬਾਬਾ ਸਰਵਣ ਸਿੰਘ ਰਸਾਲਦਾਰ, ਨਗਰ ਕੌਂਸਲ ਪ੍ਰਧਾਨ ਮਾਂ:ਉਜਾਗਰ ਸਿੰਘ ਬੈਨੀਪਾਲ, ਮਹਿੰਦਰ ਸਿੰਘ ਭੰਗਲਾ, ਬਰਜਿੰਦਰ ਸਿੰਘ ਬੱਬਲੂ ਲੋਪੋਂ , ਗੁਰਨਾਮ ਸਿੰਘ ਨਾਗਰਾ, ਮਨਮੋਹਣ ਸਿੰਘ ਖੇੜਾ, ਆਲਮਦੀਪ ਸਿੰਘ ਮੱਲ ਮਾਜਰਾ, ਐਨ .ਆਰ .ਆਈ ਲਖਮੇਰ ਸਿੰਘ ਕੁਲਾਰ, ਹਰਜੋਤ ਸਿੰਘ ਮਾਂਗਟ, ਮਨਰਾਜ ਸਿੰਘ ਲੁਬਾਣਗੜ, ਨਰਿੰਦਰਪਾਲ ਸਿੰਘ ਬਾਜਵਾ, ਅਮਰਜੀਤ ਸਿੰਘ ਬਾਲਿਉ, ਅਮਰੀਕ ਸਿੰਘ ਧਾਲੀਵਾਲ, ਮਨਜੀਤ ਸਿੰਘ ਪੁਵਾਤ, ਗੁਰਮੀਤ ਸਿੰਘ ਕਾਹਲੋ, ਸਹਿਰਾਬ ਸਿੰਘ ਬੈਨੀਪਾਲ, ਬਾਬਾ ਅਨੋਖ ਸਿੰਘ, ਜੱਥੇਦਾਰ ਕੇਵਲ ਸਿੰਘ ਕੱਦੋਂ, ਮੋਹਣ ਸਿੰਘ ਲੱਖੋਵਾਲ, ਮੈਨੇਜਰ ਰਣਜੀਤ ਸਿੰਘ ਗਿੱਲ, ਅਮਰਜੀਤ ਸਿੰਘ, ਬਾਬਾ ਪਰਮਿੰਦਰ ਸਿੰਘ ਲਾਡੀ, ਸੁਖਵੀਰ ਸਿੰਘ, ਮਨਜੀਤ ਸਿੰਘ ਇਰਾਕ਼, ਸੰਤੋਖ ਸਿੰਘ ਲੋਗੀਆ, ਨੰਬਰਦਾਰ ਸੁਰਿੰਦਰ ਸਿੰਘ, ਅਮਰਜੀਤ ਸਿੰਘ ਰਹਿਮਾਬਾਦ, ਬਾਬਾ ਜਗੀਰ ਸਿੰਘ ਕਾਰ ਸੇਵਾ ਵਾਲੇ, ਕੁਲਵਿੰਦਰ ਸਿੰਘ ਮਾਨ ਪਵਾਤ, ਜੱਥੇਦਾਰ ਮਹਿੰਦਰ ਸਿੰਘ ਪੋਲਾ, ਮਾਸਟਰ ਸਵਰਨ ਸਿੰਘ, ਇੰਦਰਜੀਤ ਸਿੰਘ ਛੋੜੀਆ, ਜਗਜੀਤ ਸਿੰਘ ਲੱਖੋਵਾਲ,ਸਰਪੰਚ ਹਰਦੀਪ ਸਿੰਘ ਭੱਟੀਆ ਆਦਿ ਵੱਡੀ ਗਿਣਤੀ ਵਿੱਚ ਪੰਚ, ਸਰਪੰਚ ,ਨੰਬਰਦਾਰ ਆਦਿ ਮੌਜੂਦ ਸਨ

  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *