ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਲੈ ਕੇ ਭਵਿੱਖ ਸੁਨਹਿਰਾ ਬਨਾਉਣ ਨੌਜਵਾਨ – ਸਰਪੰਚ ਰਿੰਪਲ ਕੁਮਾਰ

Spread the love

ਫਗਵਾੜਾ  2ਅਪ੍ਰੈਲ (   ਪ੍ਰੀਤ ਕੌਰ   ਪ੍ਰੀਤੀ     ) ਕੇਂਦਰ ਸਰਕਾਰ ਵਲੋਂ ਨੌਜਵਾਨਾਂ ਨੂੰ ਹੱਥੀਂ ਹੁਨਰ ਦੀ ਸਿਖਲਾਈ ਰਾਹੀਂ ਕਿੱਤਾ ਮੁੁਖੀ ਬਨਾਉਣ ਦੇ ਮਕਸਦ ਨਾਲ ਚਲਾਈ ਗਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਧੀਨ ਅੱਜ ਪਿੰਡ ਵਜੀਦੋਵਾਲ ਵਿਖੇ ਇਕ ਕੈਂਪ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੀ ਧਰਮਸ਼ਾਲਾ ਵਿਖੇ ਲਗਾਇਆ ਗਿਆ। ਇਸ ਦੌਰਾਨ ਈਮੈਟ ਐਜੂਟੈਕ ਸਰਵਿਸ ਫਗਵਾੜਾ ਵਲੋਂ ਪਹੁੰਚੇ ਕੇ.ਐਲ. ਰਾਹੁਲ, ਵੀਨਸ ਭਾਰਤੀ ਅਤੇ ਦਿਲਪ੍ਰੀਤ ਕੌਰ ਨੇ ਨੌਜਵਾਨਾਂ ਨੂੰ ਭਾਰਤ ਸਰਕਾਰ ਦੀ ਇਸ ਯੋਜਨਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਜਿਹੜੇ ਨੌਜਵਾਨ ਏ.ਸੀ. ਟੈਕਨੀਸ਼ੀਅਨ ਦਾ ਕੰਮ ਜਾਣਦੇ ਹਨ ਪਰ ਕਿਸੇ ਮਾਨਤਾ ਪ੍ਰਾਪਤ ਅਦਾਰੇ ਤੋਂ ਸਰਟੀਫਿਕੇਟ ਨਾ ਹੋਣ ਦੇ ਚਲਦਿਆਂ ਰੁਜਗਾਰ ਹਾਸਲ ਕਰਨ ਵਿਚ ਮੁਸ਼ਕਿਲ ਆ ਰਹੀ ਹੈ ਤਾਂ ਉਹ ਹੁਸ਼ਿਆਰਪੁਰ ਰੋਡ ਫਗਵਾੜਾ ਸਥਿਤ ਈ-ਮੈਟ ਐਜੂਟੈਕ ‘ਚ ਪੰਦਰਾਂ ਦਿਨ ਦੀ ਸਿਖਲਾਈ ਲੈ ਕੇ ਭਾਰਤ ਸਰਕਾਰ ਦੇ ਕੌਸ਼ਲ ਵਿਕਾਸ ਮੰਤਰਾਲੇ ਤੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਹਾਸਲ ਕਰ ਸਕਦੇ ਹਨ। ਇਸ ਦੌਰਾਨ ਸਰਪੰਚ ਰਿੰਪਲ ਕੁਮਾਰ ਵਜੀਦੋਵਾਲ ਨੇ ਭਾਰਤ ਸਰਕਾਰ ਅਤੇ ਈ-ਮੈਟ ਐਜੂਟੈਕ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸ ਕਰਕੇ ਆਪਣਾ ਭਵਿੱਖ ਸਨਹਿਰਾ ਬਨਾਉਣ ਲਈ ਪ੍ਰੇਰਿਆ। ਇਸ ਮੌਕੇ ਸਰਬਜੀਤ, ਅਜੇ, ਹਨੀ, ਕੁਲਦੀਪ, ਦੀਪਕ, ਬਲਜਿੰਦਰ, ਸੰਦੀਪ, ਪਿ੍ਰੰਸ ਅਤੇ ਜਸਵਿੰਦਰ ਆਦਿ ਵੀ ਹਾਜਰ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *