ਸ਼ਾਂਤਮਈ ਪ੍ਰਦਰਸ਼ਨ ਦੌਰਾਨ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਵੱਲੋਂ ਮੰਗ ਪੱਤਰ ਲੈਣ ਲਈ ਨਾਂ ਪਹੁੰਚਣ ਤੇ ਝਾਂਸੀ ਰਾਣੀ ਚੌਂਕ ਜ਼ਾਮ ਕਰ ਦਿੱਤਾ ਗਿਆ ਸ਼ਹਿਰ ਅੰਦਰ ਜਗਰਾਉਂ ਪੁਲ ਨੂੰ ਜ਼ਾਮ ਕਰਨ ਦੀ ਧਮਕੀ ਦਿੱਤੇ ਜਾਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਪੁਲਿਸ ਪ੍ਰਸ਼ਾਸਨ ਦੀ ਤਰਫੋਂ ਉਪ ਪੁਲਿਸ ਕਪਤਾਨ ਜਸਯੋਤ ਸਿੰਘ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਮੈਡਮ ਕਿਰਨਦੀਪ ਕੌਰ ਮੰਗ ਪੱਤਰ ਲੈਣ ਲਈ ਪਹੁੰਚੇ ਅਤੇ ਸਮੂਹ ਸਮਾਜ ਵੱਲੋਂ ਇਨ੍ਹਾਂ ਅਧਿਕਾਰੀਆਂ ਨੂੰ ਮੰਗ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਬੇਨਤੀ ਕੀਤੀ ਗਈ। ਇਸ ਸਮੇਂ ਕੁਲਵੰਤ ਸਿੰਘ ਸਹੋਤਾ ਨੇ ਕਿਹਾ ਕਿ ਬਾਬਾ ਸਾਹਿਬ ਨੇ ਹਮੇਸ਼ਾ ਭਾਰਤੀ ਸੰਵੀਧਾਨ ਰਾਹੀਂ ਬਰਾਬਰਤਾ ਤੇ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ ਹੈ। ਪ੍ਰੰਤੂ ਕੁੱਝ ਕੱਟੜਪੰਥੀ ਲੋਕ ਆਪਣੀਆਂ ਰੋਟੀਆਂ ਸੇਕਣ ਲਈ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੇ ਯਤਨ ਕਰ ਰਹੇ ਹਨ। ਅਜਿਹੇ ਲੋਕਾਂ ਨੂੰ ਭਾਰਤ ਲਿਆ ਕੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲਾ ਪ੍ਰਧਾਨ ਅਰੁਣ ਗਿੱਲ ਸੈਂਟਰਲ ਵਾਲਮੀਕਿ ਸਭਾ ਦੇ ਨੋਰਥ ਜੋਨ ਦੇ ਪ੍ਰਧਾਨ ਬਾਲ ਕਿਸ਼ਨ ਮੁੱਲਾਂਪੁਰ, ਸ਼ਹਿਰੀ ਪ੍ਰਧਾਨ ਅਮਿਤ ਕਲਿਆਣ, ਸਮਾਜ ਸੇਵੀ ਪਰਮਜੀਤ ਸਿੰਘ ਰਿੰਪੀ ਲੱਦੜ, ਬੀਐਸਪੀ ਦੇ ਹਲਕਾ ਪ੍ਰਧਾਨ ਹਰਜੀਤ ਸਿੰਘ ਸਿੱਧੂ,ਸਾਧੂ ਸਿੰਘ ਤੱਪੜ, ਗੁਰਬਚਨ ਸਿੰਘ ਮਾਨ, ਸਾਬਕਾ ਪ੍ਰਧਾਨ ਸਤੀਸ਼ ਕੁਮਾਰ ਪੱਪੂ, ਐਡਵੋਕੇਟ ਰਵਿੰਦਰ ਪਾਲ ਸਿੰਘ ਰਾਜੂ, ਡਾ ਇਕਵਾਲ ਸਿੰਘ ਧਾਲੀਵਾਲ ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਂਥ , ਕੁਲਦੀਪ ਸਿੰਘ ਘਾਗੂ, ਮਾਸਟਰ ਰਸ਼ਪਾਲ ਸਿੰਘ, ਪ੍ਰਿੰਸੀਪਲ ਰਜਿੰਦਰ ਸਿੰਘ ਕਾਉਂਕੇ, ਮਿਲਵਰਤਣ ਸੁਸਾਇਟੀ ਪ੍ਰਧਾਨ ਤਰਸੇਮ ਲੋਹਟ, ਪ੍ਰਧਾਨ ਰਜਿੰਦਰ ਕੁਮਾਰ, ਪ੍ਰਧਾਨ ਸ਼ਨੀ ਸੁੰਦਰ , ਸੰਤੋਖ ਰਾਮ ਬੱਬੂ, ਬਿਕਰਮ ਗਿੱਲ, ਸਨਦੀਪ ਕੁਮਾਰ, ਭੂਸ਼ਨ ਗਿੱਲ, ਪ੍ਰਦੀਪ ਗਿੱਲ , ਰਾਮ ਪ੍ਰਕਾਸ਼, ਸੁਰਜੀਤ ਸਿੰਘ, ਮਿਸਰੋ ਦੇਵੀ, ਆਸ਼ਾ ਰਾਣੀ, ਸੁਨੀਤਾ ਰਾਣੀ, ਕਾਂਤਾ ਰਾਣੀ, ਕੰਚਨ, ਨੀਨਾ ਰਾਣੀ ਅਤੇ ਸਮੂਹ ਐਸ ਸੀ ਭਾਈਚਾਰਾ ਹਾਜ਼ਰ ਰਿਹਾSpread the love ਕੈਸ਼ ਲੈਸ ਤੇ ਯੂ ਪੀ ਆਈ ਭੁਗਤਾਨ ਦੇ ਖਿਲਾਫ, ਟੋਲ ਪਲਾਜਾ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਤੇਜ ਸਨੌਰ 15 ਅਪ੍ਰੈਲ ( ਸ਼ਰਮਾ ਗੁਣੀ ਮਾਜਰਾ ) ਧਰੇੜੀ ਜੱਟਾਂ ਟੋਲ…
Spread the loveਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ)ਸਮਾਜ ਵਿੱਚ ਸੁਚਾਰੂ ਢੰਗ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਪੱਤਰਕਾਰਿਤਾ ਨੂੰ ਸਮਾਜ ਦਾ ਚੌਥਾ ਥੰਬ ਮੰਨਿਆ ਜਾਂਦਾ ਹੈ, ਜੋ ਦਬੇ ਕੁਚਲੇ ਅਤੇ ਪੀੜਿਤ ਵਰਗ…