ਸੈਂਟਰਲ ਵਾਲਮੀਕਿ ਸਭਾ ਇੰਡੀਆ ਵੱਲੋਂ ਖਾਲਿਸਤਾਨੀ ਗੁਰਪਤਵੰਤ ਪੰਨੂੰ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ

Spread the love

ਜਗਰਾਉਂ 3 ਅਪ੍ਰੈਲ (ਜਸਵਿੰਦਰ ਸਿੰਘ ਡਾਂਗੀਆ) ਜਗਰਾਉਂ ਵਿਖੇ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੀ ਯੋਗ ਅਗਵਾਈ ਵਿੱਚ ਸਫਾਈ ਯੂਨੀਅਨ ਨਗਰ ਕੌਂਸਲ ਜਗਰਾਉਂ ਤੇ ਸਮੁੱਚੇ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਖ਼ਾਲਸਤਾਨੀ ਕੱਟੜਪੰਥੀ ਗੁਰਪਤਵੰਤ ਪੰਨੂ ਖਿਲਾਫ ਜੋਰਦਾਰ ਸੰਘਰਸ਼ ਕੀਤਾ ਗਿਆ। ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਖਿਲਾਫ ਮੰਦੀ ਸ਼ਬਦਾਵਲੀ ਵਰਤਣ ਵਾਲੇ ਖ਼ਾਲਸਤਾਨੀ ਨਾਅਰੇ ਲਿਖ਼ਣ ਤੇ ਪੁਰੇ ਦੇਸ਼ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ।ਜਿਜ ਕਾਰਨ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਭਾਰਤੀ ਸਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦਾ ਅਪਮਾਨ ਕੀਤਾ ਗਿਆ ਹੈ। ਜਿਸ ਦੇ ਤਹਿਤ ਜਗਰਾਉਂ ਅੰਦਰ ਰੋਹ ਭਰਪੂਰ ਧਰਨਾ ਦਿੱਤਾ ਗਿਆ ਇਸ ਸਮੇਂ ਸੈਂਟਰਲ ਵਾਲਮੀਕਿ ਸਭਾ ਦੇ ਕੌਮੀ ਪ੍ਰਧਾਨ ਗੇਜਾ ਰਾਮ ਵਾਲਮੀਕਿ ਨੇ ਕਿਹਾ ਕਿ ਜੇਕਰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਅਪਮਾਨ ਕਰਨ ਵਾਲੇ ਗੁਰਪਤਵੰਤ ਪੰਨੂ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ 2 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ। ਸ਼ਾਂਤਮਈ ਪ੍ਰਦਰਸ਼ਨ ਦੌਰਾਨ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਵੱਲੋਂ ਮੰਗ ਪੱਤਰ ਲੈਣ ਲਈ ਨਾਂ ਪਹੁੰਚਣ ਤੇ ਝਾਂਸੀ ਰਾਣੀ ਚੌਂਕ ਜ਼ਾਮ ਕਰ ਦਿੱਤਾ ਗਿਆ ਸ਼ਹਿਰ ਅੰਦਰ ਜਗਰਾਉਂ ਪੁਲ ਨੂੰ ਜ਼ਾਮ ਕਰਨ ਦੀ ਧਮਕੀ ਦਿੱਤੇ ਜਾਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਪੁਲਿਸ ਪ੍ਰਸ਼ਾਸਨ ਦੀ ਤਰਫੋਂ ਉਪ ਪੁਲਿਸ ਕਪਤਾਨ ਜਸਯੋਤ ਸਿੰਘ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਮੈਡਮ ਕਿਰਨਦੀਪ ਕੌਰ ਮੰਗ ਪੱਤਰ ਲੈਣ ਲਈ ਪਹੁੰਚੇ ਅਤੇ ਸਮੂਹ ਸਮਾਜ ਵੱਲੋਂ ਇਨ੍ਹਾਂ ਅਧਿਕਾਰੀਆਂ ਨੂੰ ਮੰਗ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਬੇਨਤੀ ਕੀਤੀ ਗਈ। ਇਸ ਸਮੇਂ ਕੁਲਵੰਤ ਸਿੰਘ ਸਹੋਤਾ ਨੇ ਕਿਹਾ ਕਿ ਬਾਬਾ ਸਾਹਿਬ ਨੇ ਹਮੇਸ਼ਾ ਭਾਰਤੀ ਸੰਵੀਧਾਨ ਰਾਹੀਂ ਬਰਾਬਰਤਾ ਤੇ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ ਹੈ। ਪ੍ਰੰਤੂ ਕੁੱਝ ਕੱਟੜਪੰਥੀ ਲੋਕ ਆਪਣੀਆਂ ਰੋਟੀਆਂ ਸੇਕਣ ਲਈ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੇ ਯਤਨ ਕਰ ਰਹੇ ਹਨ। ਅਜਿਹੇ ਲੋਕਾਂ ਨੂੰ ਭਾਰਤ ਲਿਆ ਕੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲਾ ਪ੍ਰਧਾਨ ਅਰੁਣ ਗਿੱਲ ਸੈਂਟਰਲ ਵਾਲਮੀਕਿ ਸਭਾ ਦੇ ਨੋਰਥ ਜੋਨ ਦੇ ਪ੍ਰਧਾਨ ਬਾਲ ਕਿਸ਼ਨ ਮੁੱਲਾਂਪੁਰ, ਸ਼ਹਿਰੀ ਪ੍ਰਧਾਨ ਅਮਿਤ ਕਲਿਆਣ, ਸਮਾਜ ਸੇਵੀ ਪਰਮਜੀਤ ਸਿੰਘ ਰਿੰਪੀ ਲੱਦੜ, ਬੀਐਸਪੀ ਦੇ ਹਲਕਾ ਪ੍ਰਧਾਨ ਹਰਜੀਤ ਸਿੰਘ ਸਿੱਧੂ,ਸਾਧੂ ਸਿੰਘ ਤੱਪੜ, ਗੁਰਬਚਨ ਸਿੰਘ ਮਾਨ, ਸਾਬਕਾ ਪ੍ਰਧਾਨ ਸਤੀਸ਼ ਕੁਮਾਰ ਪੱਪੂ, ਐਡਵੋਕੇਟ ਰਵਿੰਦਰ ਪਾਲ ਸਿੰਘ ਰਾਜੂ, ਡਾ ਇਕਵਾਲ ਸਿੰਘ ਧਾਲੀਵਾਲ ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਂਥ , ਕੁਲਦੀਪ ਸਿੰਘ ਘਾਗੂ, ਮਾਸਟਰ ਰਸ਼ਪਾਲ ਸਿੰਘ, ਪ੍ਰਿੰਸੀਪਲ ਰਜਿੰਦਰ ਸਿੰਘ ਕਾਉਂਕੇ, ਮਿਲਵਰਤਣ ਸੁਸਾਇਟੀ ਪ੍ਰਧਾਨ ਤਰਸੇਮ ਲੋਹਟ, ਪ੍ਰਧਾਨ ਰਜਿੰਦਰ ਕੁਮਾਰ, ਪ੍ਰਧਾਨ ਸ਼ਨੀ ਸੁੰਦਰ , ਸੰਤੋਖ ਰਾਮ ਬੱਬੂ, ਬਿਕਰਮ ਗਿੱਲ, ਸਨਦੀਪ ਕੁਮਾਰ, ਭੂਸ਼ਨ ਗਿੱਲ, ਪ੍ਰਦੀਪ ਗਿੱਲ , ਰਾਮ ਪ੍ਰਕਾਸ਼, ਸੁਰਜੀਤ ਸਿੰਘ, ਮਿਸਰੋ ਦੇਵੀ, ਆਸ਼ਾ ਰਾਣੀ, ਸੁਨੀਤਾ ਰਾਣੀ, ਕਾਂਤਾ ਰਾਣੀ, ਕੰਚਨ, ਨੀਨਾ ਰਾਣੀ ਅਤੇ ਸਮੂਹ ਐਸ ਸੀ ਭਾਈਚਾਰਾ ਹਾਜ਼ਰ ਰਿਹਾ

  • Related Posts

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    ਪੰਜਾਬ ਯੂਨੀਵਰਸਿਟੀ ਦੇ ਸਾਈਨਬੋਰਡਾਂ ‘ਤੇ ਮੁੜ ਪਰਤੇਗੀ ਪੰਜਾਬੀ, ਐਮ.ਪੀ. ਮਲਵਿੰਦਰ ਸਿੰਘ ਕੰਗ ਦੀ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ

    Spread the love

    Spread the loveਨਵਾਂਸ਼ਹਿਰ, 9 ਜੂਨ (ਜਤਿੰਦਰਪਾਲ ਸਿੰਘ ਕਲੇਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਨਵੇਂ ਲਗਾਏ ਗਏ ਸਾਈਨਬੋਰਡਾਂ ਅਤੇ ਨੇਮਪਲੇਟਾਂ ਤੋਂ ਪੰਜਾਬੀ ਭਾਸ਼ਾ ਨੂੰ ਗਾਇਬ ਕੀਤੇ ਜਾਣ ਦੇ ਵਿਵਾਦ ‘ਤੇ ਇੱਕ…

    Leave a Reply

    Your email address will not be published. Required fields are marked *