ਬਾਜਾਖਾਨਾ 6 ਅਪ੍ਰੈਲ (ਅਵਤਾਰ ਸਿੰਘ ਮੱਲਾ) ਸਵ.ਸਰਦਾਰਨੀ ਗੁਰਮੇਲ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਹਰਸਰ ਸਾਹਿਬ ਪਿੰਡ ਡੋਡ ਵਿਖੇ ਕਰਵਾਇਆ ਗਿਆ। ਇਸ ਸਮੇਂ ਸਾਹਿਜ ਪਾਠ ਦੇ ਪਾਠ ਦਾ ਭੋਗ ਪਾਇਆ ਗਿਆ। ਕੀਰਤਨੀਏ ਜਥੇ ਦੁਆਰਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਅੰਤਿਮ ਅਰਦਾਸ ਕੀਤੀ ਗਈ। ਸਮਾਜਸੇਵੀ ਸ਼ਾਮ ਪ੍ਤਾਪ ਸ਼ਰਮਾਂ ਨੇ ਸਵ.ਮਾਤਾ ਗੁਰਮੇਲ ਕੌਰ ਅਤੇ ਗਿੱਲ ਪਰਿਵਾਰ ਦੇ ਜੀਵਨ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ ਗਿਆ। ਡਾ.ਜਰਨੈਲ ਸਿੰਘ ਡੋਡ ਨੇ ਆਏ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਗਿੱਲ ਪਰਿਵਾਰ ਨੂੰ ਸਿਰਪਾਓ ਭੇਂਟ ਕੀਤਾ ਗਿਆ ਇਸ ਮੌਕੇ ਜਸਵਿੰਦਰ ਸਿੰਘ ਰਾਜਾ ਗਿੱਲ ( ਪ੍ਰਧਾਨ ਗੁਰਦੁਆਰਾ ਹਰਸਰ ਸਾਹਿਬ), ਨੈਬ ਸਿੰਘ ਗਿੱਲ, ਨਿਰਮਲ ਸਿੰਘ ਵੜਿੰਗ, ਜਸਵੀਰ ਸਿੰਘ ਗਿੱਲ, ਸਰਪੰਚ ਕੁਲਦੀਪ ਸਿੰਘ ਗਿੱਲ ਡੋਡ, ਬਲਬੀਰ ਸਿੰਘ ਪੰਚ, ਸੁਖਮਨੀ ਨੇਤਰਦਾਨ ਕਲੱਬ ਡੋਡ ਦੇ ਸਮੂਹ ਮੈਂਬਰ, ਗੁਰਦੁਆਰਾ ਪ੍ਰਬੰਧਕ ਕਮੇਟੀ ਬਲਰਾਜ ਸਿੰਘ, ਕੁਲਵਿੰਦਰ ਸਿੰਘ, ਨਛੱਤਰ ਸਿੰਘ, ਹਰਭਜਨ ਸਿੰਘ ਅਮਰੀਕਾ, ਰਾਮ ਸਿੰਘ ਤੋਂ ਇਲਾਵਾ ਹੁਕਮ ਸਿੰਘ ਮੈਂਬਰ ਮੱਲਾ ,ਜਸਵੰਤ ਸਿੰਘ ਮੈਂਬਰ ਆਦਿ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।







