ਸਵ.ਸਰਦਾਰਨੀ ਗੁਰਮੇਲ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ

Spread the love

ਬਾਜਾਖਾਨਾ 6 ਅਪ੍ਰੈਲ (ਅਵਤਾਰ ਸਿੰਘ ਮੱਲਾ)  ਸਵ.ਸਰਦਾਰਨੀ ਗੁਰਮੇਲ ਕੌਰ ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਹਰਸਰ ਸਾਹਿਬ ਪਿੰਡ ਡੋਡ ਵਿਖੇ ਕਰਵਾਇਆ ਗਿਆ। ਇਸ ਸਮੇਂ ਸਾਹਿਜ ਪਾਠ ਦੇ ਪਾਠ ਦਾ ਭੋਗ ਪਾਇਆ ਗਿਆ। ਕੀਰਤਨੀਏ ਜਥੇ ਦੁਆਰਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਅੰਤਿਮ ਅਰਦਾਸ ਕੀਤੀ ਗਈ। ਸਮਾਜਸੇਵੀ ਸ਼ਾਮ ਪ੍ਤਾਪ ਸ਼ਰਮਾਂ ਨੇ ਸਵ.ਮਾਤਾ ਗੁਰਮੇਲ ਕੌਰ ਅਤੇ ਗਿੱਲ ਪਰਿਵਾਰ ਦੇ ਜੀਵਨ ਬਾਰੇ ਸੰਗਤਾਂ ਨੂੰ  ਚਾਨਣਾ ਪਾਇਆ ਗਿਆ। ਡਾ.ਜਰਨੈਲ ਸਿੰਘ ਡੋਡ ਨੇ ਆਏ  ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ।  ਇਸ ਸਮਾਗਮ ਵਿੱਚ  ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਗਿੱਲ ਪਰਿਵਾਰ ਨੂੰ ਸਿਰਪਾਓ ਭੇਂਟ ਕੀਤਾ ਗਿਆ ਇਸ ਮੌਕੇ ਜਸਵਿੰਦਰ ਸਿੰਘ ਰਾਜਾ ਗਿੱਲ ( ਪ੍ਰਧਾਨ ਗੁਰਦੁਆਰਾ ਹਰਸਰ ਸਾਹਿਬ), ਨੈਬ ਸਿੰਘ ਗਿੱਲ, ਨਿਰਮਲ ਸਿੰਘ ਵੜਿੰਗ, ਜਸਵੀਰ ਸਿੰਘ ਗਿੱਲ, ਸਰਪੰਚ ਕੁਲਦੀਪ ਸਿੰਘ ਗਿੱਲ ਡੋਡ, ਬਲਬੀਰ ਸਿੰਘ ਪੰਚ, ਸੁਖਮਨੀ ਨੇਤਰਦਾਨ ਕਲੱਬ ਡੋਡ  ਦੇ ਸਮੂਹ ਮੈਂਬਰ, ਗੁਰਦੁਆਰਾ ਪ੍ਰਬੰਧਕ ਕਮੇਟੀ ਬਲਰਾਜ ਸਿੰਘ, ਕੁਲਵਿੰਦਰ ਸਿੰਘ, ਨਛੱਤਰ ਸਿੰਘ, ਹਰਭਜਨ ਸਿੰਘ ਅਮਰੀਕਾ, ਰਾਮ ਸਿੰਘ ਤੋਂ ਇਲਾਵਾ  ਹੁਕਮ ਸਿੰਘ ਮੈਂਬਰ ਮੱਲਾ ,ਜਸਵੰਤ ਸਿੰਘ ਮੈਂਬਰ ਆਦਿ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *