ਮਨੋਜ ਕੁਮਾਰ ਨੇ ਹਮੇਸ਼ਾ ਆਪਣੀਆਂ ਫਿਲਮਾਂ ਰਾਹੀਂ ਸਮਾਜਕ ਤੇ ਰਾਸ਼ਟਰੀ ਮੁੱਦਿਆਂ ਨੂੰ ਉਤਸ਼ਾਹਿਤ ਕੀਤਾ। ‘ਪੂਰਬ ਔਰ ਪੱਛਿਮ’ (1970) ਨੇ ਭਾਰਤੀ ਸੱਭਿਆਚਾਰ ਅਤੇ ਪੱਛਮੀ ਸੰਸਕਾਰਾਂ ਵਿਚਕਾਰ ਟਕਰਾਅ ਨੂੰ ਦਰਸਾਇਆ। ‘ਰੋਟੀ ਕਪੜਾ ਔਰ ਮਕਾਨ’ (1974) ਨੇ ਆਮ ਆਦਮੀ ਦੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਪਰਦੇ ‘ਤੇ ਲਿਆਂਦਾ। ‘ਕ੍ਰਾਂਤੀ’ (1981) ਨੇ ਆਜ਼ਾਦੀ ਦੀ ਲੜਾਈ ਨੂੰ ਨਵੇਂ ਰੂਪਾਂ ‘ਚ ਪਰਗਟ ਕੀਤਾ। ਇਸ ਤੋਂ ਇਲਾਵਾ 1979 ‘ਚ ਆਈ ਪੰਜਾਬੀ ਫਿਲਮ ‘ਜੱਟ ਪੰਜਾਬੀ’ ਵਿੱਚ ਵੀ ਮਨੋਜ ਕੁਮਾਰ ਵਲੋਂ ਰੋਲ ਅਦਾ ਕੀਤਾ ਗਿਆ। ਹਰੇਕ ਫ਼ਿਲਮ ਵਿਚ ਉਹਨਾਂ ਤੇ ਫ਼ਿਲਮਾਏ ਗਏ ਗੀਤ ਵੀ ਆਪਣੇ ਆਪ ‘ਚ ਹਿੱਟ ਹੋਣ ਦੀ ਗਵਾਹੀ ਭਰਦੇ ਹਨ। ਮਨੋਜ ਕੁਮਾਰ ਨੂੰ ਸੱਤ ਫਿਲਮਫੇਅਰ ਪੁਰਸਕਾਰ, ਰਾਸ਼ਟਰੀ ਫਿਲਮ ਪੁਰਸਕਾਰ, 1992 ਵਿੱਚ ਪਦਮ ਸ਼੍ਰੀ ਅਤੇ 2015 ਵਿੱਚ ਭਾਰਤ ਸਰਕਾਰ ਵੱਲੋਂ ‘ਦਾਦਾ ਸਾਹਿਬ ਫਾਲਕੇ’ ਪੁਰਸਕਾਰ ਵੀ ਮਿਲਿਆ। ਇਹ ਸਾਰੇ ਪੁਰਸਕਾਰ ਅੱਜ ਵੀ ਉਨ੍ਹਾਂ ਦੇ ਸਿਨੇਮਾਈ ਯੋਗਦਾਨ ਦੀ ਮੋਹਰ ਹਨ।ਉਹਨਾਂ ਨੇ ਫ਼ਿਲਮ ਇੰਡਸਟਰੀ ‘ਚ ਲਗਭਗ 53 ਫਿਲਮਾਂ ਰਾਹੀਂ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ। ਉਹ ਸਿਰਫ਼ ਇਕ ਅਭਿਨੇਤਾ ਹੀ ਨਹੀਂ ਸਨ, ਉਹ ਨਿਰਮਾਤਾ, ਨਿਰਦੇਸ਼ਕ ਤੋਂ ਇਲਾਵਾ ਇੱਕ ਹੋਮਿਓਪੈਥਿਕ ਡਾਕਟਰ ਵੀ ਸਨ। ਉਨ੍ਹਾਂ ਦੀ ਇੱਕ ਵਿਲੱਖਣ ਅਦਾ ਫਿਲਮਾਂ ਵਿੱਚ ਹੱਥ ਨਾਲ ਚਿਹਰਾ ਢੱਕਣਾ ਮੁੱਖ ਪਛਾਣ ਬਣੀ। ਮਨੋਜ ਕੁਮਾਰ ਅਜਿਹੇ ਕਲਾਕਾਰ ਸਨ ਜਿਨ੍ਹਾਂ ਨੇ ਸਿਨੇਮਾ ਨੂੰ ਕੇਵਲ ਮਨੋਰੰਜਨ ਹੀ ਨਹੀਂ, ਰਾਸ਼ਟਰ ਭਗਤੀ ਅਤੇ ਸੱਭਿਆਚਾਰਕ ਜਾਗਰੂਕਤਾ ਦਾ ਸਾਧਨ ਵੀ ਬਣਾਇਆ। ਉਨ੍ਹਾਂ ਦੀਆਂ ਫਿਲਮਾਂ ਅੱਜ ਵੀ ਲੋਕਾਂ ਨੂੰ ਦੇਸ਼, ਮਾਂ-ਬੋਲੀ ਅਤੇ ਆਪਣੀ ਮਿੱਟੀ ਨਾਲ ਜੁੜੇ ਰਹਿਣ ਦਾ ਪਾਠ ਪੜ੍ਹਾਉਂਦੀਆਂ ਹਨ। ਅੱਜ ਭਾਵੇਂ ਉਹ ਸਾਡੇ ਵਿਚ ਨਹੀਂ ਹਨ, ਪਰ ‘ਭਾਰਤ ਕੁਮਾਰ’ ਸਦੀਵ ਲਈ ਜੀਉਂਦਾ ਰਹੇਗਾ। ਉਸਦੀ ਸਿਨੇਮਾਈ ਮਿਰਾਸ਼, ਉਸ ਦੀ ਸੋਚ ਅਤੇ ਉਸ ਦਾ ਦੇਸ਼ ਭਗਤੀ ਲਈ ਪ੍ਰੇਮ ਹਮੇਸ਼ਾ ਲੋਕਾਂ ਦੇ ਦਿਲਾਂ ‘ਚ ਵਸਿਆ ਰਹੇਗਾ।Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…
Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

