ਮੁੱਖ ਮੰਤਰੀ ਸਾਹਿਬ ਜੀ ਨਜਾਇਜ਼ ਉਸਾਰੀਆਂ ਕਰਨ ਵਾਲਿਆ ਨੂੰ ਐੱਮ ਟੀ ਵਿਭਾਗ ਕਿਵੇਂ ਦਿੰਦਾ ਮਨਜ਼ੂਰੀ: ਬਿੱਲਾ ਆਰੇ ਵਾਲਾ

Spread the love

ਅੰਮ੍ਰਿਤਸਰ 6 ਅਪ੍ਰੈਲ (ਦਿਨੇਸ਼ ਸੋਨੀ ) ਹਲਕਾ ਪੂਰਬੀ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਜਾਇਜ ਹੋਟਲਾਂ ਦੀਆਂ ਉਸਾਰੀਆਂ ਹੋ ਰਹੀਆਂ ਹਨ ਜਿਨ੍ਹਾਂ ਬਾਰੇ ਕਈ ਵਾਰ ਲਿਖਤੀ ਸ਼ਿਕਾਇਤ ਕਈ ਵਾਰ ਦਰਜ ਕਰਵਾ ਚੁੱਕੇ ਹਾਂ ਪਰ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਬਲਬੀਰ ਸਿੰਘ ਬਿੱਲਾ ਆਰੇ ਵਾਲੇ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਸਾਂਝਾ ਕੀਤਾ ਉਨ੍ਹਾਂ ਕਿਹਾ ਕਿ ਹਲਕਾ ਪੂਰਬੀ ਜੋ ਆਏ ਦਿਨ ਅਖਬਾਰਾਂ ਦੀਆਂ ਸੁਰਖੀਆਂ ਵਿਚ ਰਹਿਣ ਵਾਲਾ ਹਲਕਾ ਬਣ ਗਿਆ ਹੈ ਨਜਾਇਜ ਹੋਟਲਾਂ ਦੀਆਂ ਉਸਾਰੀਆਂ ਕਾਰਨ ਲੱਖਾ ਰੁਪਏ ਦੀ ਰਿਸ਼ਵਤ ਖੋਰੀ ਚੱਲ ਰਹੀ ਹੈ ਅਤੇ  ਬਿਨਾਂ ਨਕਸ਼ਾ ਪਾਸ ਨਜਾਇਜ ਉਸਾਰੀਆਂ ਤੇ ਪਰਦਾ ਪਾਉਣ ਦੇ ਕੰਮ  ਐੱਮ ਟੀ ਪੀ ਵਿਭਾਗ ਦੇ ਅਧਿਕਾਰੀ  ਬਹੂਖੂਬੀ ਨਿਭਾ ਰਹੇ ਹਨ ਅਜਿਹਾ ਇੱਕ ਮਾਮਲਾ ਇੱਕ ਨਜਾਇਜ ਬਿਲਡਿੰਗ ਦੀ ਉਸਾਰੀ ਦਾ ਹੈ ਜੌ ਚਮਰੰਗ ਰੋਡ ਤੇ ਕੀਤੀ ਜਾ ਰਹੀ ਹੈਇਹ ਬਿਲਡਿੰਗ ਬਗੈਰ ਨਕਸ਼ੇ ਤੋਂ ਉਸਾਰੀ ਜਾ ਰਹੀ ਹੈ ਅਤੇ ਬਿਲਡਿੰਗ ਮਾਲਕ ਵਲੋ ਬਿਲਡਿੰਗ ਵਿੱਚ ਬਿਨਾਂ ਨਗਰ-ਨਿਗਮ ਅਮ੍ਰਿਤਸਰ ਦੀ ਮਨਜ਼ੂਰੀ ਤੋਂ ਬੈਸਮੇਂਟ ਦੀ ਪੁਟਾਈ ਕੀਤੀ ਜਾ ਰਹੀ ਹੈ ਜੋ ਗੈਰ ਕਾਨੂੰਨੀ ਹੈ ਬਿੱਲੇ ਆਰੇ ਵਾਲੇ ਨੇ ਕਿਹਾ ਕਿ ਐੱਮ ਟੀ ਪੀ ਬ੍ਰਾਂਚ ਦੇ ਅਧਿਕਾਰੀ ਇਹ ਸੱਭ ਕੁਝ ਜਾਣਦੇ ਹੋਏ ਅੱਖਾਂ ਬੰਦ ਕਰਕੇ ਬੈਠੇ ਹਨ ਰਿਸ਼ਵਤ ਖੋਰੀ ਜਿਸ ਕਰਨੇ ਨਗਰ-ਨਿਗਮ ਅਮ੍ਰਿਤਸਰ ਦਾ ਲੱਖਾਂ ਰੁਪਏ ਦਾ ਨੁਕਸਾਨ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਐੱਮ ਟੀ ਪੀ ਵਿਭਾਗ ਦੇ ਉੱਚ ਅਧਿਕਾਰੀ ਨਰਿੰਦਰ ਸ਼ਰਮਾ ਨੂੰ ਕਈ ਵਾਰ ਉਨ੍ਹਾਂ ਦੇ ਮੋਬਾਈਲ ਨੰਬਰ ਤੇ ਇਸ ਗੈਰ-ਕਾਨੂੰਨੀ ਢੰਗ ਨਾਲ ਬਣ ਰਹੀ ਬੈਸਮਟ ਦੀ ਪੁਟਾਈ ਬਾਰੇ ਜਾਣੂ ਕਰਵਾਇਆ ਗਿਆ ਪਰ ਉਹਨਾਂ ਨੇ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਰਕੇ ਪਿਛਲੇ ਲੰਮੇ ਸਮੇਂ ਤੋਂ ਇਸ ਨਜਾਇਜ ਉਸਾਰੀ ਦਾ ਕੰਮ ਚੱਲ ਰਿਹਾ ਹੈ ਉਨ੍ਹਾਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਇਸ ਭ੍ਰਿਸ਼ਟਾਚਾਰ ਦੀ ਜਾਂਚ ਕਰਵਾਈ ਜਾਵੇ ਅਤੇ ਜਿਨ੍ਹਾਂ ਅਫਸਰਾਂ ਨੇ ਆਪਣੀਆਂ ਡਿਊਟੀਆਂ ਇਮਾਨਦਾਰੀ ਨਾਲ ਨਹੀ ਕੀਤੀਆ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ

  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 

    Spread the love

    Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

    Leave a Reply

    Your email address will not be published. Required fields are marked *