ਕਿਸਾਨਾਂ ਮਜ਼ਦੂਰਾਂ ਦੀ ਵੱਡੀ ਲਾਮਬੰਦੀ ਲਈ ਜੋਨ ਸੈਣ ਭਗਤ ਜੀ ਦੀ ਜੋਨ ਪੱਧਰੀ ਮੀਟਿੰਗ ਪਿੰਡ ਚੀਮਾ ਖੁਰਦ ਵਿਖੇ ਹੋਈ।

Spread the love

ਸਰਾਏ ਅਮਾਨਤ ਖਾਂ, 6 ਅਪ੍ਰੈਲ (ਗੁਰਸ਼ਰਨ ਸਿੰਘ ਔਲਖ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਨ ਸੈਨ ਭਗਤ ਜੀ ਵੱਲੋਂ ਜੋਨ ਪ੍ਰਧਾਨ ਪਰਮਜੀਤ ਸਿੰਘ ਛੀਨਾ ਜੋਨ ਸਕੱਤਰ ਹਰਪ੍ਰੀਤ ਸਿੰਘ ਭੁਚਰ ਦੀ ਅਗਵਾਈ ਵਿੱਚ ਜੋਨ ਪੱਧਰੀ ਮੀਟਿੰਗ ਇਕਾਈ ਚੀਮਾ ਖੁਰਦ ਵਿਖੇ ਕਰਵਾਈ ਗਈ ਮੀਟਿੰਗ ਕਰਨ ਦਾ ਮਕਸਦ ਕਿਸਾਨਾਂ ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿੱਚ ਲਾਮਬੰਦੀ ਕਰਨਾ ਸੀ ਇਸ ਮੀਟਿੰਗ ਵਿੱਚ ਸੂਬਾ ਆਗੂ ਤੇ ਜਿਲਾ ਤਰਨ ਤਾਰਨ ਇੰਚਾਰਜ ਹਰਪ੍ਰੀਤ ਸਿੰਘ ਸਿੱਧਵਾਂ ਜ਼ਿਲਾ ਤਰਨ ਤਾਰਨ ਪ੍ਰਧਾਨ ਸਤਨਾਮ ਸਿੰਘ ਮਾਣੋਚਾਲ ਜਿਲਾ ਮੀਤ ਪ੍ਰਧਾਨ ਰੇਸ਼ਮ ਸਿੰਘ ਘੁਰਕਵਿੰਡ ਜਿਲਾ ਆਗੂ ਤੇ ਜੋਨ ਇਨਚਾਰਜ ਜਰਨੈਲ ਸਿੰਘ ਨੂਰਦੀ ਨੇ ਮੀਟਿੰਗ ਵਿੱਚ ਹਾਜਰੀ ਭਰੀ ਕਿਸਾਨਾਂ ਮਜ਼ਦੂਰਾਂ ਦੀ ਵੱਡੀ ਗਿਣਤੀ ਨੂੰ ਸੂਬਾ ਤੇ ਜਿਲਾ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਇਹ ਨਾ ਸਮਝ ਬੈਠੇ ਕੇ ਸੰਭੂ ਅਤੇ ਖਨੋਰੀ ਬਾਰਡਰ ਤੇ ਕਿਸਾਨਾਂ ਤੇ ਅੱਤਿਆਚਾਰ ਕਰਕੇ ਉਨ੍ਹਾ ਦੇ ਘਰ ਢਾਹ ਢੇਰੀ ਕਰਕੇ ਅਤੇ ਉਨ੍ਹਾ ਦੇ ਕੀਮਤੀ ਸਮਾਨ ਨੂੰ ਚੋਰੀ ਕਰਕੇ ਮੋਰਚੇ ਨੂੰ ਖਤਮ ਕਰ ਦਿੱਤਾ ਹੈ ਸਰਕਾਰ ਵੱਲੋਂ ਇਸ ਮੋਰਚੇ ਤੇ ਕੀਤਾ ਅੱਤਿਆਚਾਰਾਂ ਤੋ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਤੇ ਆਉਣ ਵਾਲੇ ਟਾਈਮ ਵਿੱਚ ਇਹ ਸਰਕਾਰ ਨੂੰ ਪਤਾ ਲੱਗ ਜਾਵੇਗਾ ਕਿ ਕਿਸਾਨਾਂ ਤੇ ਮਜ਼ਦੂਰਾਂ ਨਾਲ ਕੀਤੇ ਧੱਕਿਆਂ ਦਾ ਕੀ ਹਸ਼ਰ ਹੁੰਦਾ ਹੈ ਇਸ ਲਈ ਅਸੀਂ ਹਰ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਾਗਰੂਪ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਨਾਂ ਪਿੰਡਾਂ ਵਿੱਚ ਅਜੇ ਇਕਾਈਆਂ ਨਹੀਂ ਤਿਆਰ ਕੀਤੀਆਂ ਉਹਨਾਂ ਪਿੰਡਾਂ ਵਿੱਚ ਇਕਾਈਆਂ ਬਣਾਉਣ ਦੀਆਂ ਪੂਰੀ ਜ਼ੋਰ ਕੋਸ਼ਿਸ਼ਾਂ ਚੱਲ ਰਹੀਆਂ ਹਨਉਸ ਤੋਂ ਬਾਅਦ ਕਿਸਾਨਾਂ ਮਜ਼ਦੂਰਾਂ ਦੀ ਵੱਡੀ ਲਾਭਬੰਦੀ ਕਰਕੇ ਦਿੱਲੀ ਅਤੇ ਪੰਜਾਬ ਸਰਕਾਰ ਤੋਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹਕੀ ਮੰਗਾਂ ਲਈ ਵੱਡੀਆਂ ਤਿਆਰੀਆਂ ਕੀਤੀਆਂ ਜਾਣਗੀਆਂ ਅਤੇ ਆਪਣੀਆਂ 12 ਜਾਇਜ ਮੰਗਾਂ ਤੇ ਉਦੋਂ ਤੱਕ ਲੜਦੇ ਰਹਾਂਗੇ ਜਦੋਂ ਤੱਕ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਇਹ ਜੋ 12 ਮੰਗਾਂ ਹਨ ਮੋਦੀ ਸਰਕਾਰ ਨੇ 2022 ਵਿੱਚ ਮੰਨੀਆਂ ਹਨ ਪਰ ਲਾਗੂ ਨਹੀਂ ਕਰ ਰਹੇ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਜੋ ਵੀ ਸਰਕਾਰ ਬਣਦੀ ਹੈ ਅਤੇ ਸੈਂਟਰ ਸਰਕਾਰ ਇਹ ਪੰਜਾਬ ਵਿਰੋਧੀ ਹਨ ਕਿਉਂਕਿ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੀਆਂ ਹਨ ਤੇ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਕੇ ਜੋ ਸਾਡਾ ਨਿਜੀ ਧੰਦਾ ਖੇਤੀਬਾੜੀ ਹੈ ਉਸ ਨੂੰ ਖਤਮ ਕਰਨਾ ਚਾਹੁੰਦੀਆਂ ਹਨ ਤੇ ਸਾਨੂੰ ਕਿਸਾਨਾਂ ਤੋਂ ਮਜ਼ਦੂਰ ਬਣਾਉਣਾ ਚਾਹੁੰਦੇ ਹਨ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਦੇ ਨੁਮਾਇੰਦਿਆ,ਐਮ.ਐਲ.ਏ ਮੰਤਰੀਆਂ ਨੂੰ ਪਿੰਡਾਂ ਵਿੱਚ ਆਉਣ ਤੇ ਇਹ ਸਵਾਲ ਪੁੱਛੇ ਜਾਣਗੇ ਤੇ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ ਇਸ ਲਈ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਵੱਡੀਆਂ ਗਿਣਤੀ ਵਿੱਚ ਪਿੰਡਾਂ ਵਿੱਚ ਲਾਮਬੰਦੀ ਕੀਤੀਆਂ ਜਾਣ ਅਤੇ ਆਪਣੀ ਹੱਕੀ ਮੰਗਾਂ ਲਈ ਸਰਕਾਰ ਤੋਂ ਦਬਾਵ ਬਣਾ ਕੇ ਮੰਗਾਂ ਮਨਵਾਈਆਂ ਜਾਣ ।ਇਸ ਮੀਟਿੰਗ ਵਿੱਚ ਜੋਨ ਪ੍ਰੈਸ ਸਕੱਤਰ ਕੁਲਜੀਤ ਸਿੰਘ ਛੀਨਾ ਸੁਖਵੰਤ ਸਿੰਘ ਗੰਡੀਵਿੰਡ,ਬਲਵਿੰਦਰ ਸਿੰਘ ਭੁੱਚਰ,ਕਸ਼ਮੀਰ ਸਿੰਘ ਭੁੱਚਰ, ਪ੍ਰੀਤਮ ਸਿੰਘ ਮੀਆਂਪੁਰ, ਰਸ਼ਪਾਲ ਸਿੰਘ ਕਸੇਲ, ਲਖਵਿੰਦਰ ਸਿੰਘ ਗੰਡੀਵਿੰਡ,ਡਾਕਟਰ ਸਤਿੰਦਰ ਸਿੰਘ ਬਾਠ, ਨਿੰਦਰ ਸਿੰਘ ਭੁੱਚਰ, ਕਰਨੈਲ ਸਿੰਘ ਮੀਆਪੁਰ,ਲਖਵਿੰਦਰ ਸਿੰਘ ਵਲੰਟੀਅਰ,ਸੁਚਾ ਸਿੰਘ ਸੋਹਲ, ਕੁਲਦੀਪ ਸਿੰਘ ਔਲਖ, ਗੁਰਦਿਆਲ ਸਿੰਘ ਲਹੀਆ, ਦਲਬੀਰ ਸਿੰਘ ਮਾਣਕਪੁਰ, ਜਸਵਿੰਦਰ ਸਿੰਘ ਜੱਸੀ, ਕਾਰਜ ਸਿੰਘ ਛੀਨਾ, ਸੁਖਚਰਨਜੀਤ ਸਿੰਘ, ਗੁਰਦੇਵ ਸਿੰਘ ਡਡਵਾਲ, ਅਵਤਾਰ ਸਿੰਘ, ਗੁਰਬਿੰਦਰ ਸਿੰਘ ਗਹਿਰੀ, ਅਮਰਜੀਤ ਸਿੰਘ ਗਹਿਰੀ, ਅਮਰਜੀਤ ਸਿੰਘ ਛੀਨਾ, ਗੁਰਸਾਹਿਬ ਸਿੰਘ ਛੀਨਾ, ਜਗਜੀਤ ਸਿੰਘ ਗੰਡੀਵਿੰਡ, ਗੁਰਦੇਵ ਸਿੰਘ ਸਰਾ, ਮੋਹਕਮ ਸਿੰਘ ਚੀਮਾ, ਸਤਨਾਮ ਸਿੰਘ ਚੀਮਾ, ਗੁਰਦੇਵ ਸਿੰਘ ਚੀਮਾ, ਹਰਪਾਲ ਸਿੰਘ, ਅਮਰੀਕ ਸਿੰਘ, ਪਰਮਜੀਤ ਸਿੰਘ, ਕਰਨਵੀਰ ਸਿੰਘ, ਗੁਰਭੇਜ ਸਿੰਘ ਸਰਪੰਚ ਚੀਮਾ ਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਰ ਸਨ।

  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 

    Spread the love

    Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

    Leave a Reply

    Your email address will not be published. Required fields are marked *