ਆਸ਼ੂ ਬਾਂਗੜ ਬਣੇ ਵੁਡ ਬਾਲ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ

Spread the love

ਫਿਰੋਜ਼ਪੁਰ 6 ਅਪ੍ਰੈਲ (ਅਸ਼ੋਕ ਭਾਰਦਵਾਜ) ਵੂਡਬਾਲ ਐਸੋਸੀਏਸ਼ਨ ਪੰਜਾਬ ਦੀ ਕੱਲ ਹੋਈ ਸਲਾਨਾ ਡੈਲੀਗੇਸ਼ਨ ਮੀਟਿੰਗ ਵਿੱਚ ਆਸੂ ਬਾਂਗੜ ਹਲਕਾ ਇੰਚਾਰਜ ਫਿਰੋਜਪੁਰ ਦਿਹਾਤੀ ਨੂੰਸਰਬ ਸੰਮਤੀ ਨਾਲ ਪੰਜ਼ਾਬ ਬਾਡੀ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਮੀਟਿੰਗ ਵਿੱਚ ਸੂਬੇ ਭਰ ਡੈਲੀਗੇਟਸ ਨੇ ਹਿੱਸਾ ਲਿਆ। ਇਸ ਚੋਣ ਵਿੱਚ ਸ੍ਰੀ ਗੁਰਬਚਨ ਸਿੰਘ ਭੁੱਲਰ ਵਾਈਸ ਪ੍ਰਧਾਨ ਸ੍ਰੀ ਜਤਿੰਦਰ ਸਿੰਘ ਗੋਪੀ ਔਲਖ ਵਾਈਸ ਪ੍ਰਧਾਨ, ਭੁਪਿੰਦਰ ਸਿੰਘ ਜੋਸਨ ਕੈਸ਼ੀਅਰ, ਅਮਰੀਕ ਸਿੰਘ ਸਿੱਧੂ ਨੂੰ ਜਨਰਲ ਸਕੱਤਰ, ਨਿਰਮਲ ਖੰਨਾ ਜੀ ਨੂੰ ਸੀਨੀਅਰ ਵਾਈਸ ਪ੍ਰਧਾਨ, ਰਵੀ ਇੰਦਰ ਸਿੰਘ ਸਟੇਜ ਸਕੱਤਰ, ਜਸਵਿੰਦਰ ਸਿੰਘ ਸੰਧੂ ਵਾਈਸ ਪ੍ਰਧਾਨ, ਈਸ਼ਵਰ ਸ਼ਰਮਾ ਜੁਆਇੰਟ ਸਕੱਤਰ। ਸ਼੍ਰੀ ਕੁਲਵੰਤ ਸਿੰਘ ਮੀਡੀਆ ਸਲਾਹਕਾਰ, ਹਰਮਨਪ੍ਰੀਤ ਸਿੰਘ ਮੈਂਬਰ, ਸ਼੍ਰੀ ਕਮਲਪ੍ਰੀਤ ਸਿੰਘ ਧਾਲੀਵਾਲ ਨੂੰ ਮੈਂਬਰ,ਤੇ ਮਨਪ੍ਰੀਤ ਸਿੰਘ ਭੁੱਲਰ,ਤੇ ਸਤਨਾਮ ਸੋਢੀ,ਨੂੰ ਮੈਬਰ ਚੁਣਿਆ ਗਿਆ।ਇਸ ਮੌਕੇ ਨਵ ਨਿਯੁਕਤ ਪ੍ਰਧਾਨ ਸ੍ਰੀ ਆਸ਼ੂ ਬਾਂਗੜ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਤਨੋ ਮਨੋ ਧਨੋ ਇਸ ਖੇਡ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰਨਗੇ। ਤੇ ਇਸ ਖੇਡ ਨੂੰ ਮਾਨਤਾ ਦਵਾਉਣ ਲਈ ਉਹ  ਆਪਣੀ ਪੂਰੀਆਂ ਕੋਸ਼ਿਸ਼ਾਂ ਕਰਨਗੇ। ਉਹਨਾਂ ਕਿਹਾ ਕਿ ਜਲਦ ਹੀ ਫਿਰੋਜ਼ਪੁਰ ਵਿੱਚ  ਰਾਜ ਪੱਧਰੀ ਮੁਕਾਬਲੇ ਕਰਵਾਇਆ ਜਾਣਗੇ। ਇਸ ਮੌਕੇ ਉਹਨਾਂ ਮਾਰਚ ਮਹੀਨੇ ਵਿੱਚ ਨੈਸ਼ਨਲ ਪੱਧਰ ਤੇ ਹੋਏ ਮੁਕਾਬਲੇ ਵਿੱਚ ਪੰਜਾਬ ਟੀਮ ਦੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸ਼ੀਲਡਾਂ ਦੇ ਕੇ ਸਨਮਾਨਤ ਵੀ ਕੀਤਾ।

  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 

    Spread the love

    Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

    Leave a Reply

    Your email address will not be published. Required fields are marked *