9 ਅਪ੍ਰੈਲ ਸੇਵੇਵਾਲਾ ਕਾਂਡ ਦੇ ਸ਼ਹੀਦਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਪੁੱਜਣ ਦੀ ਅਪੀਲ ਸਬੰਧੀ ਮੀਟਿੰਗਾਂ ਕਰਵਾਈਆਂ

Spread the love

ਜੈਤੋ, 06 ਅਪ੍ਰੈਲ (ਮਨਜੀਤ ਸਿੰਘ ਢੱਲਾ)-ਸੇਵੇਵਾਲਾ ਕਾਂਡ ਸ਼ਹੀਦੀ ਯਾਦਗਾਰ ਕਮੇਟੀ ਦੇ ਸੱਦੇ ਤੇ ਪਿੰਡ ਰੋਮਾਣਾ ਅਜੀਤ ਸਿੰਘ ਵਾਲਾ, ਦਲ ਸਿੰਘ ਵਾਲਾ ਅਤੇ ਜੈਤੋ ਵਿਖੇ ਮੀਟਿੰਗ ਕਰਵਾਈ ਗਈ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਗੁਰਪਾਲ ਸਿੰਘ ਨੰਗਲ, ਸੋਹਣਾ ਸਿੰਘ ਵਾੜਾ ਭਾਈਕਾ,  ਜਸਪ੍ਰੀਤ ਜੈਤੋ, ਹਰਪ੍ਰੀਤ ਸਿੰਘ ਦਲ ਸਿੰਘ ਵਾਲਾ ਅਤੇ ਛਿੰਦਾ ਸਿੰਘ ਦਲ ਸਿੰਘ ਵਾਲਾ ਨੇ ਕਿਹਾ ਕਿ 9 ਅਪ੍ਰੈਲ 1991 ਨੂੰ ਪਿੰਡ ਸੇਵੇਵਾਲਾ ਦੀ ਧਰਮਸਾਲਾ ਵਿੱਚ ਜ਼ਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਦੇ ਚੱਲ ਰਹੇ ਸਮਾਗਮ ਵਿੱਚ ਫਿਰਕੂ ਦਹਿਸ਼ਤਗਰਦਾਂ ਵੱਲੋਂ ਅੰਨੇਵਾਹ ਗੋਲੀਆਂ ਚਲਾ ਕੇ ਫਰੰਟ ਦੇ ਆਗੂ ਮੇਘ ਰਾਜ ਭਗਤੂਆਣਾ, ਜਗਪਾਲ ਸੇਲਬਰਾਹ, ਗੁਰਜੰਟ ਸਿੰਘ ਢਿੱਲਵਾਂ ਅਤੇ ਮਾਤਾ ਸਦਾ ਕੌਰ ਸਮੇਤ 18 ਸਾਥੀਆਂ ਨੂੰ ਸ਼ਹੀਦ ਕੀਤਾ ਅਤੇ 22 ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਅੱਜ ਸੇਵੇਵਾਲਾ ਕਾਂਡ ਦੇ ਸ਼ਹੀਦਾਂ ਦੇ ਵਿਚਾਰਾਂ ਦੀ ਸਾਰਥਿਕਤਾ ਹੋਰ ਵੀ ਜ਼ਿਆਦਾ ਹੈ। ਉਹਨਾਂ ਕਿਹਾ ਕਿ 9 ਅਪ੍ਰੈਲ ਨੂੰ ਸੇਵੇਵਾਲਾ ਕਾਂਡ ਸ਼ਹੀਦੀ ਯਾਦਗਾਰ ਧਰਮਸ਼ਾਲਾ ਵਿਖੇ ਸੂਹਾ ਪਰਚਮ ਲਹਿਰਾਉਣ ਦੀ ਰਸਮ ਤੋਂ ਬਾਅਦ ਸ਼ਰਧਾਂਜਲੀ ਸਮਾਗਮ ਕੀਤਾ ਜਾਵੇਗਾ ਅਤੇ 8 ਅਪ੍ਰੈਲ ਨੂੰ ਸ਼ਾਮ ਭਗਤੂਆਣਾ ਵਿਖੇ ਬਣੀ ਸ਼ਹੀਦੀ ਯਾਦਗਾਰ ਤੇ ਵੀ ਸੂਹਾ ਪਰਚਮ ਲਹਿਰਾਇਆ ਜਾਵੇਗਾ। ਆਗੂਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰੇ ਮੁਲਕ ਅੰਦਰ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ, ਵਿਦਿਆਰਥੀ ਅਤੇ ਛੋਟੇ ਦੁਕਾਨਦਾਰ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਮਾਰੂ ਨੀਤੀਆਂ ਦੀ ਮਾਰ ਥੱਲੇ ਆ ਰਹੇ ਹਨ। ਆਗੂਆਂ ਨੇ ਕਿਹਾ ਕਿ ਅੱਜ ਜਦੋਂ ਸਾਡੇ ਮੁਲਕ ਅੰਦਰ ਬੇਰੁਜ਼ਗਾਰੀ 25% ਤੋਂ ਵੱਧ ਚਲੀ ਗਈ ਹੈ, ਭੁਖਮਰੀ ਵਿੱਚ ਭਾਰਤ 105ਵੇਂ ਨੰਬਰ ‘ਤੇ ਪਹੁੰਚ ਗਿਆ ਹੈ, ਭ੍ਰਿਸ਼ਟਾਚਾਰ ਸਿਖਰਾਂ ਤੇ ਹੈ। ਅੱਜ ਜਦੋਂ ਮੁਲਕ ਦੇ ਹਾਕਮ ਦੇਸੀ ਬਦੇਸ਼ੀ ਕਾਰਪੋਰੇਟ ਲੁਟੇਰਿਆਂ ਅੱਗੇ ਵਿਛ-ਵਿਛ ਜਾਂਦੇ ਹਨ ਤਾਂ ਉਦੋਂ ਹਕੂਮਤਾਂ ਖ਼ਿਲਾਫ਼ ਲੋਕਾਂ ਦੀ ਬੇਚੈਨੀ ਵਿੱਚੋਂ ਲੋਕ ਸੰਘਰਸ਼ ਫੁੱਟਦੇ ਹਨ।ਲੋਕ ਸੰਘਰਸ਼ਾਂ ਨੂੰ ਦਬਾਉਣ ਲਈ ਜਿੱਥੇ ਹਾਕਮਾਂ ਵੱਲੋਂ ਪੁਲਸ ਰਾਜ ਦਾ ਰਾਹ ਪੱਧਰਾ ਕਰਨ ਲਈ ਅਨੇਕਾਂ ਤਰ੍ਹਾਂ ਦੇ ਕਾਲੇ ਕਾਨੂੰਨ ਧੜਾ ਧੜ ਲਿਆਂਦੇ ਜਾ ਰਹੇ ਹਨ ਉੱਥੇ ਭਾਜਪਾ ਹਕੂਮਤ ਦੀ ਸ਼ਹਿ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵਗੈਰਾ ਜਥੇਬੰਦੀਆਂ ਵੱਲੋਂ RSS ਦੇ ਹੁਕਮਾਂ ਤੇ ਫਿਰਕੂ ਹਨੇਰੀ ਝੁਲਾ ਕੇ ਲੋਕਾਂ ਵਿੱਚ ਜ਼ਹਿਰ ਪਸਾਰਾ ਕੀਤਾ ਜਾ ਰਿਹਾ ਹੈ। ਪਹਿਲਾਂ ਕਾਂਗਰਸੀ ਹਕੂਮਤ ਫਿਰਕੂ ਦਹਿਸ਼ਤਗਰਦਾਂ ਨੂੰ ਸ਼ਿਸਕਰ ਕੇ 12 ਸਾਲ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਝੋਕੀ ਰੱਖਿਆ ਹੈ। ਜਿਸ ਦੀ ਭੇਂਟ ਜਿੱਥੇ ਹੋਰ ਇਨਕਲਾਬੀ ਜਮਹੂਰੀ ਕਾਰਕੁੰਨ, ਆਮ ਲੋਕ ਅਤੇ ਸੇਵੇਵਾਲਾ ਕਾਂਡ ਦੇ ਅਠਾਰਾਂ ਸ਼ਹੀਦ ਹੋਏ ਹਨ। ਆਗੂਆਂ ਨੇ 9 ਅਪ੍ਰੈਲ ਨੂੰ 11 ਵਜੇ ਸੇਵੇਵਾਲਾ ਦੀ ਧਰਮਸ਼ਾਲਾ ਵਿੱਚ ਹੋ ਰਹੇ ਸ਼ਰਧਾਂਜਲੀ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ।

  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *