ਵਿਧਾਇਕ ਦੀ ਰਹਿਨੁਮਾਈ ਹੇਠ ਹਸਪਤਾਲ ਜੈਤੋ ਵਿੱਚ ਜਲਦ ਸੁਧਾਰ ਕਰਵਾਏ ਜਾਣਗੇ : ਡਾ. ਹਰੀਸ਼ ਗੋਇਲ   

Spread the love

 ਜੈਤੋ ,8 ਅਪ੍ਰੈਲ( ਰਘੂਨੰਦਨ ਪਰਾਸ਼ਰ) :ਰੋਗੀ ਕਲਿਆਣ ਸਮਿਤੀ ਸਿਵਲ ਹਸਪਤਾਲ ਜੈਤੋ ਦੀ ਇੱਕ ਹੰਗਾਮੀ ਮੀਟਿੰਗ ਸਮਿਤੀ ਦੇ ਪ੍ਰਧਾਨ ਡਾਕਟਰ ਵਰਿੰਦਰ ਕੁਮਾਰ ਐਸਐਮਓ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਸਮਿਤੀ ਮੈਂਬਰ ਸੁਰਿੰਦਰ ਗਰਗ ਰਿਟਾਇਰਡ ਆਰ. ਏ. ਨੇ ਦੱਸਿਆ ਕਿ ਹਸਪਤਾਲ ਦੀ ਖਸਤਾ ਹੋ ਰਹੀ ਬਿਲਡਿੰਗ ਅਤੇ ਮਰੀਜ਼ਾਂ ਦੇ ਬੈਠਣ ਦੀ ਸੁਵਿਧਾ ਲਈ ਵਿਸ਼ੇਸ਼ ਤੌਰ ਤੇ ਚਰਚਾ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾਕਟਰ ਹਰੀਸ਼ ਗੋਇਲ ਨੇ ਸਾਰੀਆਂ ਸਮੱਸਿਆਵਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਬਹੁਤ ਹੀ ਜਲਦ ਐਮਐਲਏ ਅਮੋਲਕ ਸਿੰਘ ਦੀ ਰਹਿਨੁਮਾਈ ਹੇਠ ਇਹਨਾਂ ਦਾ ਹੱਲ ਕਰਵਾਉਣ ਦਾ ਆਸ਼ਵਾਸਨ ਦਿੱਤਾ। ਇਸ ਮੌਕੇ ਹਾਜ਼ਰ ਸਮੀਤੀ ਮੈਂਬਰ ਡੇਰਾ ਵਿਵੇਕ ਆਸ਼ਰਮ ਜਲਾਲ ਦੀ ਇਕਾਈ ਜੈਤੋ ਦੇ ਮੁਖੀ ਸੰਤ ਸ਼ਮਿੰਦਰ ਸਿੰਘ ( ਰਿਸ਼ੀ ਰਾਮ ਜੀ )  ਨੇ ਮਸ਼ਵਰਾ ਦਿੱਤਾ ਕੀ ਜਦੋਂ ਤੱਕ ਸਰਕਾਰੀ ਸਹੂਲਤ ਆਉਂਦੀ ਹੈ ਉਦੋਂ ਤੱਕ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਕਾਰਜ ਲਈ ਕੁਝ ਉਪਰਾਲੇ ਕੀਤੇ ਜਾ ਸਕਦੇ ਹਨ। ਉਨਾਂ ਦੀ ਗੱਲ ਦਾ ਸਤਿਕਾਰ ਕਰਦੇ ਹੋਏ ਇਸ ਮੌਕੇ ਹਾਜ਼ਰ ਲਾਇਨ ਆਈ ਕੇਅਰ ਸੈਂਟਰ ਦੇ ਚੇਅਰਮੈਨ ਰਕੇਸ਼ ਰੋਮਾਣਾ ਅਤੇ ਲਾਇਨ ਕਲੱਬ ਗੁਡ ਵਿਲ ਦੇ ਚੇਅਰਮੈਨ ਪ੍ਰਵੀਨ ਜਿੰਦਲ ਨੇ ਆਪਣੀਆਂ ਸੰਸਥਾਵਾਂ ਵੱਲੋਂ 10-10 ਹਜਾਰ ਰੁਪਿਆ ਇਸ ਕਾਰਜ ਲਈ ਦੇਣ ਦੀ ਪਹਿਲ ਕਦਮੀ ਕੀਤੀ। ਇਸ ਮੀਟਿੰਗ ਵਿੱਚ ਮੈਡੀਕਲ ਅਫਸਰ ਡਾਕਟਰ ਰਾਜਵੀਰ ਕੌਰ, ਨਰਸਿੰਗ ਸੁਪਰੀਟੈਂਡੈਂਟ ਬਲਜੀਤ ਕੌਰ, ਸੁਪਰਵਾਈਜ਼ਰ ਸੀਡੀਪੀਓ ਚਰਨਜੀਤ ਕੌਰ, ਵਾਟਰ ਅਤੇ ਸੈਨੀਟੇਸ਼ਨ ਵਿਭਾਗ ਦੇ ਅਨਿਲ ਕੁਮਾਰ, ਬੀਡੀਪੀਓ ਵਿਭਾਗ ਦੇ ਅਮਰਜੀਤ ਸਿੰਘ ਅਤੇ ਸਮਾਜ ਸੇਵੀ ਲਵਲੀਨ ਕੋਚਰ ਆਦਿ ਹਾਜ਼ਰ ਹੋਏ।ਰੋਗੀ ਕਲਿਆਣ ਸਮਿਤੀ ਦੀ ਮੀਟਿੰਗ ਵਿੱਚ ਹਾਜ਼ਰ  ਸੰਤ ਰਿਸ਼ੀ ਰਾਮ ਜੀ, ਡਾਕਟਰ ਵਰਿੰਦਰ ਕੁਮਾਰ ਐਸਐਮਓ, ਸਮਿਤੀ ਮੈਂਬਰ ਸੁਰਿੰਦਰ ਗਰਗ ਰਿਟਾਇਰਡ ਆਰ. ਏ. ਅਤੇ ਹੋਰ ।

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *