ਅੰਬੇਦਕਰ ਸਾਡੇ ਮਾਰਗ ਦਰਸ਼ਕ ਹਨ। ਉਹਨਾਂ ਦੀ ਸੋਚ ਸਦਕਾ ਹੀ ਅੱਜ ਦੇਸ਼ ਅੱਗੇ ਵਧ ਰਿਹਾ ਹੈ। ਡਿੰਪੀ ਚੌਹਾਨ ਨੇ ਕਿਹਾ ਕਿ ਬਾਬਾ ਸਾਹਿਬ ਸਾਡੇ ਸੰਵਿਧਾਨ ਅਤੇ ਦੇਸ਼ ਦੀ ਸ਼ਾਨ ਹਨ,ਉਹਨਾਂ ਦਾ ਸਤਿਕਾਰ ਕਰਨਾ ਹਰ ਭਾਰਤੀ ਦਾ ਫਰਜ ਹੈ। ਡਾਕਟਰ ਅੰਬੇਦਕਰ ਭਾਰਤ ਦੇ ਇਕ ਅਨਮੋਲ ਰਤਨ ਅਤੇ ਦਲਿਤਾਂ ਦੇ ਮਸੀਹਾ ਸਨ। ਉਨਾਂ ਨੇ ਕਿਹਾ ਸੀ ਕਿ ਛੂਆ ਛੂਤ ਮਨੁੱਖਤਾ ਦੇ ਵਿਰੁੱਧ ਅਪਰਾਧ ਹੈ। ਡਿੰਪੀ ਚੌਹਾਨ ਨੇ ਕਿਹਾ ਕਿ ਡਾਕਟਰ ਅੰਬੇਦਕਰ ਇੱਕ ਸ਼ਾਨਦਾਰ ਸਮਾਜ ਸੁਧਾਰਕ,ਵਿਦਵਾਨ ਅਤੇ ਮਨੁੱਖੀ ਅਧਿਕਾਰਾਂ ਦੇ ਸੱਚੇ ਸਮਰਥਕ ਸਨ। ਭਾਰਤ ਵਿੱਚ ਅੰਬੇਦਕਰ ਅਤੇ ਗਾਂਧੀ ਦੀ ਸਾਖ ਨੂੰ ਗੌਰਵ ਮਈ ਗਾਥਾ ਵਿੱਚ ਬਦਲਣ ਲਈ ਸਰਕਾਰਾਂ ਨੂੰ ਦਲਿਤਾਂ ਦੇ ਉਥਾਨ ਵਿੱਚ ਇਤਿਹਾਸ ਸਿਰਜਣਾ ਚਾਹੀਦਾ ਹੈ। ਇਸ ਸ਼ਰਧਾਂਜਲੀ ਪ੍ਰੋਗਰਾਮ ਦੇ ਵਿੱਚ ਕੋਮੀ ਜਨਰਲ ਸਕੱਤਰ ਸੰਜੀਵ ਮਹਿਤਾ,ਰਾਕੇਸ਼ ਖੰਨਾ,ਸ਼ੰਕਰ ਅਰੋੜਾ,ਸੰਜੇ ਕੇਜਰੀਵਾਲ ਰਜਿੰਦਰ ਕੁਮਾਰ, ਅਮਿਤ ਗੁੱਲੂ, ਅਸ਼ਵਨੀ ਜੋਸ਼ੀ, ਵਿਕਰਮ ਜੋਸ਼ੀ, ਸਾਰਥਕ ਅਗਰਵਾਲ, ਮੁਕੇਸ਼ ਕੁਮਾਰ, ਰੋਹਿਤ ਮਹਾਜਨ,ਜਸਪ੍ਰੀਤ,ਜੈ ਵਿਦ ਸ਼ੇਖ, ਲਵਿਸ਼ ਚੌਹਾਨ, ਕਪੀਸ਼ ਖੇਮਕਾ ਨੇ ਵੀ ਆਪਣੇ ਸ਼ਰਧਾ ਸੁਮਨ ਭੇਂਟ ਕੀਤੇ।
Spread the loveਆਮਿਰ ਖਾਨ ਦਾ ਤੀਜਾ ਵਿਆਹ ਦੇਸ਼ ਲਈ ਅੱਖਾਂ ਖੋਲ੍ਹਣ ਵਾਲਾ ਹੈ,ਕੇਂਦਰ ਸਰਕਾਰ ਨੂੰ ਦੇਸ਼ ਵਿੱਚ ਸਿਵਲ ਯੂਨੀਫ਼ਾਰਮ ਕੋਡ ਲਾਗੂ ਕਰਨਾ ਚਾਹੀਦਾ ਹੈ ਭਾਰਤ ਵਿੱਚ ਜਿੱਥੇ ਵਿਆਹ ਨੂੰ ਸੱਤ…
Spread the loveਫਰੀਦਕੋਟ 21 ਅਪ੍ਰੈਲ (ਵਿਪਨ ਮਿੱਤਲ) ਭਗਵਾਨ ਪਰਸ਼ੂ ਰਾਮ ਜੈਯੰਤੀ ਮਨਾਉਣ ਸਬੰਧੀ ਭਗਵਾਨ ਪਰਸ਼ੂਰਾਮ ਮੰਦਰ ਫਿਰੋਜ਼ਪੁਰ ਰੋਡ ਫਰੀਦਕੋਟ ਵਿਖੇ ਬ੍ਰਾਹਮਣ ਸਭਾ ਦੀ ਮੀਟਿੰਗ ਹੋਈ । ਇਹ ਮੀਟਿੰਗ ਬ੍ਰਾਹਮਣ ਸਭਾ…

