ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਵਿਰੁੱਧ ਜਲੰਧਰ ਵਿੱਚ ਐਫ ਆਈ ਆਰ ਦਰਜ

Spread the love
ਜਲੰਧਰ  18 ਅਪ੍ਰੈਲ ਅਮ੍ਰਿੰਤਪਾਲ ਸਿੰਘ: ਕੁਝ ਦਿਨ ਪਹਿਲਾਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਦੀ ਫਿਲਮ ‘ਜਾਟ’ ਦੇ ਖਿਲਾਫ ਪੰਜਾਬ ਵਿੱਚ ਈਸਾਈ ਭਾਈਚਾਰੇ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਜਲੰਧਰ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਜਲੰਧਰ ਦੇ ਸਦਰ ਪੁਲਿਸ ਸਟੇਸ਼ਨ ਵਿੱਚ ਜਾਟ ਫਿਲਮ ਦੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ, ਨਿਰਮਾਤਾ ਨਵੀਨ ਮਾਲੀਨੇਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।ਦਰਅਸਲ ਬਾਲੀਵੁੱਡ ਦੀ ਨਵੀਨਤਮ ਰਿਲੀਜ਼ ਫਿਲਮ ‘ਜਾਟ’ ਨੂੰ ਲੈ ਕੇ ਪੰਜਾਬ ਵਿੱਚ ਵਿਰੋਧ ਦੀ ਲਹਿਰ ਚੱਲ ਰਹੀ ਹੈ। ਇਸੇ ਸੰਦਰਭ ਵਿੱਚ ਜਲੰਧਰ ਦੇ ਸਦਰ ਪੁਲਿਸ ਥਾਣੇ ਵਿੱਚ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ ਅਤੇ ਨਿਰਮਾਤਾ ਨਵੀਨ ਮਾਲੀਨੇਨੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਫਿਲਮ ਦੀ ਰਿਲੀਜ਼ ਤੋਂ ਬਾਅਦ ਈਸਾਈ ਭਾਈਚਾਰੇ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਫਿਲਮ ਵਿੱਚ ਪਵਿੱਤਰ ਚਰਚ, ਯਿਸੂ ਮਸੀਹ ਅਤੇ ਧਾਰਮਿਕ ਰੀਤੀਆਂ ਦੀ ਬੇਅਦਬੀ ਕੀਤੀ ਗਈ ਹੈ।ਭਾਈਚਾਰੇ ਦੇ ਆਗੂ ਵਿਕਲਾਵ ਗੋਲਡੀ ਵੱਲੋਂ ਜਲੰਧਰ ਕਮਿਸ਼ਨਰੇਟ ਨੂੰ ਦਿੱਤੀ ਗਈ ਸ਼ਿਕਾਇਤ ‘ਚ ਦੱਸਿਆ ਗਿਆ ਕਿ ਰਣਦੀਪ ਹੁੱਡਾ ਚਰਚ ਵਿੱਚ ਯਿਸੂ ਮਸੀਹ ਵਾਂਗ ਖੜ੍ਹੇ ਦਿਖਾਏ ਗਏ ਹਨ।ਉਹ ਕਹਿੰਦੇ ਹਨ ਕਿ ਯਿਸੂ ਮਸੀਹ ਨੇ ਮੈਨੂੰ ਭੇਜਿਆ ਹੈ, ਪਰ ਤੁਰੰਤ ਹੀ ਹਿੰਸਕ ਦ੍ਰਿਸ਼ ਸ਼ੁਰੂ ਹੋ ਜਾਂਦੇ ਹਨ, ਜਿਸ ਵਿਚ ਉਹ ਗੋਲੀਆਂ ਚਲਾਉਂਦੇ ਹਨ। ਫਿਲਮ ਵਿੱਚ ਆਮੀਨ ਸ਼ਬਦ ਦਾ ਵੀ ਨਿਰਾਦਰ ਕੀਤਾ ਗਿਆ ਹੈ।ਸ਼ਿਕਾਇਤ ਦੇ ਬਾਵਜੂਦ ਜੇਕਰ ਐਫਆਈਆਰ ਦਰਜ ਨਾ ਹੁੰਦੀ, ਤਾਂ ਭਾਈਚਾਰੇ ਵੱਲੋਂ ਵੱਡੇ ਵਿਰੋਧ ਪ੍ਰਦਰਸ਼ਨ ਦੀ ਚੇਤਾਵਨੀ ਦਿੱਤੀ ਗਈ ਸੀ। ਪੁਲਿਸ ਵੱਲੋਂ ਦੋ ਦਿਨਾਂ ਦਾ ਸਮਾਂ ਲੈ ਕੇ ਅਖ਼ੀਰਕਾਰ ਐਫਆਈਆਰ ਦਰਜ ਕਰ ਲਈ ਗਈ।ਈਸਾਈ ਭਾਈਚਾਰੇ ਵੱਲੋਂ ਫਿਲਮ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀ ਵਿਵਾਦਤ ਸਮੱਗਰੀ ਦੇ ਨਤੀਜੇ ਵਜੋਂ ਚਰਚਾਂ ਤੇ ਹਮਲਿਆਂ ਦੀ ਸੰਭਾਵਨਾ ਵੱਧ ਜਾਂਦੀ ਹੈ।

  • Related Posts

    ਆਰਟੀਕਲ- ਮੌਡਲਿੰਗ, ਐਂਕਰਿੰਗ ਅਤੇ ਅਦਾਕਾਰੀ ਦਾ ਸੁਮੇਲ ਕਵਿਤਾ ਕੌਸ਼ਿਕ

    Spread the love

    Spread the loveਸਬ ਟੀ ਵੀ ਦੇ ਮਸ਼ਹੂਰ ਸੀਰੀਅਲ ਐੱਫ ਆਈ ਆਰ (FIR) ਵਿੱਚ ਚੰਦਰਮੁਖੀ ਚੌਟਾਲਾ ਦਾ ਕਿਰਦਾਰ ਨਿਭਾਉਣ ਵਾਲੀ ਕਵਿਤਾ ਕੌਸ਼ਿਕ ਕਿਸੇ ਜਾਣ ਪਹਿਚਾਣ ਦੀ ਮੁਹਤਾਜ਼ ਨਹੀਂ। ਕਵਿਤਾ ਕੌਸ਼ਿਕ ਦਾ…

    ਆਮਿਰ ਖਾਨ ਦਾ ਤੀਜਾ ਵਿਆਹ ਬਹੁਤ ਨਿੰਦਣਯੋਗ ਹੈ, ਕੇਂਦਰ ਸਰਕਾਰ ਨੂੰ ਬਹੁ-ਵਿਆਹ ਵਿਰੁੱਧ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ -ਸਿਆਗ

    Spread the love

    Spread the loveਆਮਿਰ ਖਾਨ ਦਾ ਤੀਜਾ ਵਿਆਹ ਦੇਸ਼ ਲਈ ਅੱਖਾਂ ਖੋਲ੍ਹਣ ਵਾਲਾ ਹੈ,ਕੇਂਦਰ ਸਰਕਾਰ ਨੂੰ ਦੇਸ਼ ਵਿੱਚ ਸਿਵਲ ਯੂਨੀਫ਼ਾਰਮ ਕੋਡ ਲਾਗੂ ਕਰਨਾ ਚਾਹੀਦਾ ਹੈ ਭਾਰਤ ਵਿੱਚ ਜਿੱਥੇ ਵਿਆਹ ਨੂੰ ਸੱਤ…

    Leave a Reply

    Your email address will not be published. Required fields are marked *