ਹੋਟਲ ਪੂਨਮ ਵਿਖੇ ਹੋਈ ਲਘੂ ਉਦਯੋਗ ਭਾਰਤੀ ਦੀ ਮਹੀਨਾਵਾਰ ਮੀਟਿੰਗ

Spread the love

ਫਗਵਾੜਾ 19 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ ) ਲਘੂ ਉਦਯੋਗ ਭਾਰਤੀ ਦੀ ਮਹੀਨਾਵਾਰ ਮੀਟਿੰਗ ਪੂਨਮ ਹੋਟਲ ਵਿਖੇ ਸ਼ਾਖਾ ਪ੍ਰਧਾਨ ਇੰਦਰ ਪਾਲ ਖੁਰਾਨਾ ਦੀ ਅਗਵਾਈ ਹੇਠ ਹੋਈ। ਜਿਸ ਵਿਚ ਲੋਕ ਸਭਾ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਲਘੂ ਉਦਯੋਗ ਭਾਰਤੀ ਦੇ ਰਾਸ਼ਟਰੀ ਉਪ ਪ੍ਰਧਾਨ ਅਰਵਿੰਦ ਧੂਮਲ ਮੁੱਖ ਬੁਲਾਰੇ ਵਜੋਂ ਮੌਜੂਦ ਰਹੇ। ਇਸ ਤੋਂ ਇਲਾਵਾ ਲਘੂ ਉਦਯੋਗ ਭਾਰਤੀ ਦੇ ਪੰਜਾਬ ਪ੍ਰਧਾਨ ਅਸ਼ੋਕ ਗੁਪਤਾ ਅਤੇ ਸੂਬਾ ਉਪ ਪ੍ਰਧਾਨ ਅਸ਼ੋਕ ਸੇਠੀ ਦੇ ਨਾਲ ਫਗਵਾੜਾ ਦੇ ਮੇਅਰ ਰਾਮ ਪਾਲ ਉੱਪਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜਰੀ ਲਗਵਾਈ। ਸ਼ਾਖਾ ਪ੍ਰਧਾਨ ਇੰਦਰ ਪਾਲ ਖੁਰਾਣਾ ਦੀ ਅਗਵਾਈ ਹੇਠ ਮੁੱਖ ਮਹਿਮਾਨ ਡਾ. ਚੱਬੇਵਾਲ ਅਤੇ ਹੋਰਨਾਂ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜਿਸ ਤੋਂ ਬਾਅਦ ਸਕੱਤਰ ਅਰਵਿੰਦ ਬੱਗਾ ਨੇ ਮਹਿਮਾਨਾਂ ਦੀ ਰਸਮੀ ਜਾਣ-ਪਛਾਣ ਕਰਵਾਈ। ਮੀਟਿੰਗ ਦੌਰਾਨ ਛੋਟੇ ਉਦਯੋਗਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੁੱਖ ਬੁਲਾਰੇ ਅਰਵਿੰਦ ਧੂਮਲ ਨੇ ਆਪਣੇ ਸੰਬੋਧਨ ਵਿੱਚ ਉਦਯੋਗ ਅਤੇ ਵਣਜ ਮੰਤਰਾਲੇ ਦੇ ਨੋਟੀਫਿਕੇਸ਼ਨ ਨੰਬਰ 24071 ਮਿਤੀ 13-06-2024 ਦਾ ਹਵਾਲਾ ਦਿੰਦਿਆਂ ਡਾ. ਰਾਜਕੁਮਾਰ ਚੱਬੇਵਾਲ ਨੂੰ ਦੱਸਿਆ ਕਿ ਉਪਰੋਕਤ ਨੋਟੀਫਿਕੇਸ਼ਨ ਰਾਹੀਂ ਉਦਯੋਗ ਅਤੇ ਵਣਜ ਮੰਤਰਾਲੇ ਨੇ ਉਦਯੋਗ ਲਈ ਵੱਖ-ਵੱਖ ਮਾਪਦੰਡਾਂ ਦੇ ਤਹਿਤ ਬੀ.ਆਈ.ਐਸ. ਸਰਟੀਫਿਕੇਟ ਲਾਜਮੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਦੀ ਉਕਤ ਸਾਰਣੀ ਵਿੱਚ, ਆਈਟਮ ਨੰਬਰ 5 ਗ੍ਰੇਅ ਆਇਰਨ ਦੀ ਕਾਸਟਿੰਗ ਹੈ। ਮੇਜ਼ ’ਤੇ ਪਈਆਂ ਹੋਰ ਚੀਜ਼ਾਂ ਆਪਣੇ ਆਪ ਵਿੱਚ ਸੰਪੂਰਨ ਉਤਪਾਦ ਹਨ। ਜਦਕਿ ਗ੍ਰੇਅ ਆਇਰਨ ਦਾ ਸਪੈਕਟਰਮ ਬਹੁਤ ਵਿਸ਼ਾਲ ਹੁੰਦਾ ਹੈ, ਜਿਸਨੂੰ ਪਹਿਲੇ ਪੜਾਅ ਵਿੱਚ ਦਰਸਾਉਣਾ ਸੰਭਵ ਨਹੀਂ ਹੁੰਦਾ ਅਤੇ ਆਮ ਤੌਰ ’ਤੇ ਗਾਹਕਾਂ ਦੀ ਮੰਗ ਅਨੁਸਾਰ ਤਿਆਰ ਕੀਤਾ ਜਾਂਦਾ ਹੈ, ਜੋ ਵੱਖ-ਵੱਖ ਫਾਊਂਡਰੀਆਂ ਤੋਂ ਪ੍ਰਾਪਤ ਕਾਸਟਿੰਗਾਂ ਤੋਂ ਹਿੱਸੇ ਬਣਾਉਂਦੇ ਹਨ। ਉਹਨਾਂ ਕਿਹਾ ਕਿ ਇਹ ਵਸਤੂ ਅਣਜਾਣੇ ਵਿੱਚ ਜੋੜੀ ਗਈ ਜਾਪਦੀ ਹੈ ਕਿਉਂਕਿ ਇਹ ਫਾਊਂਡਰੀ ਨੂੰ ਗਾਹਕ ਦੀ ਜ਼ਰੂਰਤ ਜਾਂ ਨਿਰਧਾਰਨ ਦੇ ਅਨੁਸਾਰ ਕਾਸਟਿੰਗ ਤਿਆਰ ਕਰਨ ਦੀ ਆਗਿਆ ਨਹੀਂ ਦਿੰਦੀ। ਕਈ ਤਰ੍ਹਾਂ ਦੀਆਂ ਗ੍ਰੇਅ ਕਾਸਟਿੰਗਾਂ ਤਿਆਰ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਸਟੈਂਡਰਡ 210.2009 ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਹਰ ਪਾਸੇ ਤੋਂ ਮਸ਼ੀਨ ਕੀਤੇ ਕਾਸਟਿੰਗਾਂ ਨੂੰ ਟਰੈਕ ਕਰਨ ਯੋਗ ਨਹੀਂ ਬਣਾਇਆ ਜਾ ਸਕਦਾ। ਇਹ ਉਦਯੋਗ ਨੂੰ ਖੋਜ ਅਤੇ ਉਤਪਾਦਨ ਨੂੰ ਮੁਕਾਬਲੇਬਾਜ਼ੀ ਨਾਲ ਕਰਨ ਦੀ ਆਜ਼ਾਦੀ ਨਹੀਂ ਦਿੰਦਾ। ਇਸ ਨਾਲ ਇੰਸਪੈਕਟਰ ਰਾਜ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਦਾ ਖਦਸ਼ਾ ਹੈ। ਖਾਸ ਕਰਕੇ ਸੂਖਮ ਅਤੇ ਛੋਟੀਆਂ ਇਕਾਈਆਂ ਬੀ.ਆਈ.ਐਸ. ਮਿਆਰਾਂ ਦੀ ਲੋੜੀਂਦੀ ਪਾਲਣਾ ਨਹੀਂ ਕਰ ਸਕਦੀਆਂ। ਇਸ ਕਾਰਨ ਫਾਊਂਡਰੀ ਉਦਯੋਗ ਸੂਖਮ ਅਤੇ ਛੋਟੇ ਉਦਯੋਗਾਂ ਦੇ ਨਕਸ਼ੇ ਤੋਂ ਪੂਰੀ ਤਰ੍ਹਾਂ ਗਾਇਬ ਹੋ ਸਕਦਾ ਹੈ। ਲਘੂ ਉਦਯੋਗ ਭਾਰਤੀ ਵੱਲੋਂ ਡਾ. ਚੱਬੇਵਾਲ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਦੇ ਉਦਯੋਗ, ਵਪਾਰ ਅਤੇ ਵਣਜ ਮੰਤਰੀ ਨਾਲ ਮੁਲਾਕਾਤ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਸੂਖਮ ਅਤੇ ਛੋਟੇ ਫਾਊਂਡਰੀ ਯੂਨਿਟਾਂ ਅਤੇ ਵੱਡੇ ਪੱਧਰ ਦੇ ਉਦਯੋਗ ਨੂੰ ਬਚਾਉਣ ਲਈ ਮਜਬੂਤੀ ਨਾਲ ਆਪਣਾ ਪੱਖ ਰੱਖਿਆ ਜਾ ਸਕੇ। ਡਾ. ਚੱਬੇਵਾਲ ਨੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦਾ ਭਰੋਸਾ ਦਿੱਤਾ। ਇਸ ਦੌਰਾਨ ਸ਼ਾਖਾ ਪ੍ਰਧਾਨ ਇੰਦਰ ਪਾਲ ਖੁਰਾਣਾ ਨੇ ਮੇਅਰ ਰਾਮ ਪਾਲ ਉੱਪਲ ਨੂੰ ਇੰਡਸਟ੍ਰੀਅਲ ਏਰੀਆ ਇਲਾਕੇ ‘ਚ ਵੱਡੀ ਪੱਧਰ ਤੇ ਹੋਏ ਗੈਰ-ਕਾਨੂੰਨੀ ਕਬਜ਼ਿਆਂ ਕਾਰਨ ਉਦਯੋਗਿਕ ਇਕਾਈਆਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਉਦਯੋਗਿਕ ਖੇਤਰਾਂ ਵਿੱਚ ਇੰਨਾ ਜ਼ਿਆਦਾ ਨਾਜਾਇਜ਼ ਕਬਜ਼ਾ ਹੈ ਕਿ ਜੀ.ਟੀ. ਸੜਕ ਰਾਹੀਂ ਆਉਣ ਵਾਲੇ ਟਰੱਕ ਡਰਾਈਵਰਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੇਅਰ ਉੱਪਲ ਨੇ ਇਸ ਸਮੱਸਿਆ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਲਘੂ ਉਦਯੋਗ ਭਾਰਤੀ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਦਿਆਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਆਈ.ਪੀ. ਪੰਕਜ ਗੌਤਮ, ਮੁਖਿੰਦਰ ਸਿੰਘ, ਪਵਨ ਕਾਲੜਾ, ਸੁਬੋਧ ਸੋਬਤੀ, ਪ੍ਰਵੇਸ਼ ਗੁਪਤਾ, ਰਜਿੰਦਰ ਸੋਂਧੀ, ਸੁਮਿਤ ਸ਼ਰਮਾ, ਪੁਨੀਤ ਗੁਪਤਾ, ਅਨੁਜ ਜੈਨ, ਪਰਮਿੰਦਰ ਸਿੰਘ ਕੁੰਦੀ ਆਦਿ ਹਾਜ਼ਰ ਸਨ।

  • Related Posts

    ਭਗਵਾਨ ਪਰਸ਼ੂ ਰਾਮ ਜੈਯੰਤੀ ਮਨਾਉਣ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਹੋਈ ।

    Spread the love

    Spread the loveਫਰੀਦਕੋਟ 21 ਅਪ੍ਰੈਲ (ਵਿਪਨ ਮਿੱਤਲ) ਭਗਵਾਨ ਪਰਸ਼ੂ ਰਾਮ ਜੈਯੰਤੀ ਮਨਾਉਣ ਸਬੰਧੀ ਭਗਵਾਨ ਪਰਸ਼ੂਰਾਮ ਮੰਦਰ ਫਿਰੋਜ਼ਪੁਰ ਰੋਡ ਫਰੀਦਕੋਟ ਵਿਖੇ ਬ੍ਰਾਹਮਣ ਸਭਾ ਦੀ ਮੀਟਿੰਗ ਹੋਈ । ਇਹ ਮੀਟਿੰਗ ਬ੍ਰਾਹਮਣ ਸਭਾ…

    ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਵਿਰੁੱਧ ਜਲੰਧਰ ਵਿੱਚ ਐਫ ਆਈ ਆਰ ਦਰਜ

    Spread the love

    Spread the loveਜਲੰਧਰ  18 ਅਪ੍ਰੈਲ ਅਮ੍ਰਿੰਤਪਾਲ ਸਿੰਘ: ਕੁਝ ਦਿਨ ਪਹਿਲਾਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਦੀ ਫਿਲਮ ‘ਜਾਟ’ ਦੇ ਖਿਲਾਫ ਪੰਜਾਬ ਵਿੱਚ ਈਸਾਈ ਭਾਈਚਾਰੇ…

    Leave a Reply

    Your email address will not be published. Required fields are marked *