ਅਣਪਛਾਤੇ ਵਿਅਕਤੀ ਦੀ ਲਾਸ਼ ਦੀ ਸਨਾਖਤ ਕਰਨ ਲਈ

Spread the love
ਅੰਮ੍ਰਿਤਸਰ, 13 ਅਗਸਤ (ਮਨਜੀਤ ਸਿੰਘ ਸ਼ੇਰਗਿੱਲ )ਇਕ ਨਾ-ਮਾਲੂਮ ਵਹੀਕਲ ਸਵਾਰ ਵਿਅਕਤੀ ਜੋ ਕਿ 21 ਮਈ 2026 ਨੂੰ ਦਵਾਈ ਬਾਜ਼ਾਰ ਸਰਕੂਲਰ ਰੋਡ, ਨੇੜੇ ਗੁਪਤਾ ਹਸਪਤਾਲ ਵਿਖੇ ਪੈਦਲ ਜਾ ਰਿਹਾ ਸੀ ਅਤੇ ਇਸ ਨਾ-ਮਾਲੂਮ ਵਿਅਕਤੀ ਵਿੱਚ ਗੱਡੀ ਮਾਰ ਕੇ ਕੋਈ ਜਖ਼ਮੀ ਕਰਕੇ ਭੱਜ ਗਿਆ ਸੀ। ਜਿਸ ਨੂੰ ਸਵਾਰੀ ਦਾ ਪ੍ਰਬੰਧ ਕਰਕੇ ਐਮਰਜੈਂਸੀ ਵਾਰਡ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਲਈ ਲਿਜਾਇਆ ਗਿਆ। ਜਿਸ ਦੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ। ਇਸ ਦਾ ਐਡਰੈਸ ਅਤੇ ਵਾਰਸਾਂ ਦਾ ਕੋਈ ਪਤਾ ਨਹੀ ਲੱਗਾ। ਪਰੰਤੂ ਅਜੇ ਤੱਕ ਇਸਦੀ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ, ਇਸ ਨੌਜਵਾਨ ਵਿਅਕਤੀ ਦੀ ਉਮਰ ਕਰੀਬ 34-35 ਸਾਲ, ਕੱਦ 5′-6/7″, ਰੰਗ ਸਾਫ਼, ਮੂਲਾਂ ਫੈਸ਼ਨ, ਸੱਜੀ ਬਾਜੂ ਦੇ ਅੰਦਰ ਵਾਲੀ ਸਾਈ Raju ਤੇ ਹਿੰਦੀ ਵਿੱਚ ਯਾਦਰਾਮ ਲਿਖਿਆ ਹੋਇਆ ਹੈ ਅਤੇ ਸਰੀਰ ਪੱਤਲਾ ਤੇ ਕਮਜ਼ੋਰ ਹੈ ਅਤੇ ਚਿੱਟੇ ਰੰਗ ਦੀ ਟੀ-ਸ਼ਰਟ, ਗ੍ਰੇਅ ਰੰਗ ਦੀ ਪੈਂਟ ਜੀਨ, ਡੋਲਰ ਦਾ ਹੱਲਕੇ ਮਹਿੰਦੀ ਰੰਗ ਦਾ ਅੰਡਰ ਵੇਅਰ ਪਹਿਨੀ ਹੋਈ ਸੀ। ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ ਦੇ ਮੋਬਾਇਲ ਨੰਬਰ 97811-30215, ਮੁੱਖ ਮੁਨਸ਼ੀ ਥਾਣਾ ਮੋਬਾ: 78147-30834 ਜਾਂ ਤਫਤੀਸੀ ਅਫਸਰ ਦੇ, ਫੋਨ ਨੰ: 98786-12820 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *