ਅਧਸੜਿਆ ਨੋਟ, ਪੰਨੀ ਸਿਲਵਰ ਤੇ ਲਾਈਟਰ ਸਮੇਤ ਇਕ ਕਾਬੂ

Spread the love

ਸ੍ਰੀ ਮੁਕਤਸਰ ਸਾਹਿਬ, 20 ਜੂਨ ()- 01 ਲਾਈਟਰ ਹਰੇ ਰੰਗ ਦਾ, ਇੱਕ ਅਧਸੜਿਆ 10 ਰੁਪਏ ਦਾ ਨੋਟ, 01 ਪੰਨੀ ਸਿਲਵਰ ਰੋਲ ਜਿਸ ਵਿੱਚ ਪੰਨੀ ’ਤੇ ਕੋਈ ਨਸ਼ੀਲਾ ਪਦਾਰਥ ਲੱਗਾ ਹੋਇਆ ਸੀ ਸਮੇਤ ਥਾਣਾ ਲੱਖੇਵਾਲੀ ਪੁਲਿਸ ਨੇ ਇਕ ਨੌਜਵਾਨ ਕਾਬੂ ਕੀਤਾ ਹੈ। ਪੁਲਿਸ ਵੱਲੋਂ ਦਰਜ਼ ਕੀਤੇ ਮਾਮਲੇ ਅਨੁਸਾਰ ਮਿਤੀ 19.06.2025 ਨੂੰ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ’ਚ ਪਿੰਡ ਗੰਧੜ ਦਾਣਾ ਮੰਡੀ ਕੋਲ ਪੁੱਜੀ ਤਾਂ ਦਾਣਾ ਮੰਡੀ ਕੋਲ ਬਣੇ ਸ਼ੈੱਡ ਥੱਲੇ ਬੈਚਾਂ ਉਪਰ ਇੱਕ ਵਿਅਕਤੀ ਸ਼ੱਕੀ ਹਾਲਤ ’ਚ ਬੈਠਾ ਦਿਖਾਈ ਦਿੱਤਾ ਜਿਸਦਾ ਨਾਮ ਪਰਮਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਚਿੱਬੜਾਂਵਾਲੀ ਹੈ। ਇਹ ਕਿਸੇ ਨਸ਼ੀਲੇ ਪਦਾਰਥ ਦਾ ਸੇਵਨ ਕਰ ਰਿਹਾ ਸੀ। ਪਰਮਜੀਤ ਸਿੰਘ ਉਕਤ ਦੀ ਤਲਾਸ਼ੀ ਕਰਨ ’ਤੇ ਇਸਦੇ ਪਹਿਨੀ ਹੋਈ ਟੀ ਸਰਟ ਦੀ ਸਾਹਮਣੀ ਜੇਬ ਵਿੱਚੋਂ 100 ਰੁਪਏ ਦਾ ਕਰੰਸੀ ਨੋਟ ਅਤੇ ਇਸ ਵੱਲੋਂ ਸੁੱਟੇ ਸਮਾਨ 01 ਲਾਈਟਰ ਹਰੇ ਰੰਗ ਦਾ, ਇੱਕ ਨੋਟ 10 ਰੁਪਏ ਅੱਧ ਜਲਿਆ, 01 ਪੰਨੀ ਸਿਲਵਰ ਰੋਲ ਜਿਸ ਵਿੱਚ ਪੰਨੀ ’ਤੇ ਕੋਈ ਨਸ਼ੀਲਾ ਪਦਾਰਥ ਲੱਗਾ ਹੋਇਆ ਹੈ ਬ੍ਰਾਮਦ ਹੋਇਆ। ਇਸਤੇ ਥਾਣਾ ਲੱਖੇਵਾਲੀ ਪੁਲਿਸ ਨੇ ਪਰਮਜੀਤ ਸਿੰਘ ਵਾਸੀ ਚਿੱਬੜਾਂਵਾਲੀ ਨੂੰ ਗ੍ਰਿਫ਼ਤਾਰ ਕਰਕੇ ਪਰਚਾ ਦਰਜ਼ ਕਰ ਲਿਆ ਹੈ।

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *