ਤਰਨ ਤਾਰਨ ਦੇ ਪਿੰਡ ਫਤਿਆਬਾਦ ਚ ਅਣਪਛਾਤੇ ਵਿਅਕਤੀਆਂ ਨੇ ਬੀਤੀ ਰਾਤ ਬਾਜ਼ਾਰ ਵਿੱਚ ਦੁਕਾਨਾਂ ਤੇ ਚਲਾਈਆਂ ਗੋਲੀਆਂ

Spread the love

 ਸ੍ਰੀ ਗੋਇੰਦਵਾਲ ਸਾਹਿਬ   31 ਮਾਰਚ ( ਕਰਨੈਲ ਸਿੰਘ ਰਿੰਕੂ  ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਕਸਬਾ ਫਤਿਆਬਾਦ ਵਿਖੇ ਬੀਤੀ ਦੇਰ ਰਾਤ ਅਣਪਛਾਤਿਆਂ ਵੱਲੋਂ ਇਕ ਸ਼ੋਅਰੂਮ ਅਤੇ ਦੂਜੇ ਕਰਿਆਨਾ ਵਪਾਰੀ ਦੇ ਘਰ ਕੀਤੀ ਗੋਲੀਬਾਰੀ ਦੇ ਵਿਰੁੱਧ ਪੁਲਸ ਪ੍ਰਸ਼ਾਸਨ ਦੀ ਢਿਲੀ ਕਾਰਗੁਜ਼ਾਰੀ ਖਿਲਾਫ ਤੇ ਗੋਲੀਆਂ ਚਲਾਉਣ ਵਾਲਿਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਫਤਿਆਬਾਦ ਦੇ ਦੁਕਾਨਦਾਰਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਅਤੇ ਬਾਜ਼ਾਰ ਬੰਦ ਕਰਕੇ ਮੁੱਖ ਬਜਾਰ ਵਿੱਚ ਧਰਨਾ ਦਿੱਤਾ।ਮੌਕੇ ਤੇ ਜਾਣਕਾਰੀ ਦਿੰਦੇ ਪੀੜਤ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੀੜਤ ਦੁਕਾਨਦਾਰਾਂ ਮਨਦੀਪ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਨਵਦੀਪ ਸਿੰਘ  ਖੁਰਾਣਾ ਪੁੱਤਰ ਮਹਿੰਦਰ ਸਿੰਘ ਖੁਰਾਣਾ ਨੇ ਦੱਸਿਆ ਕਿ ਉਹ ਆਪਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਚਲੇ ਗਏ ਸਨ‌ । ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨਾਂ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਹੈ। ਇਸ ਸਬੰਧੀ ਉਨ੍ਹਾਂ ਨੇ ਸਵੇਰੇ ਪੁਲਿਸ ਚੌਕੀ ਫ਼ਤਿਆਬਾਦ ਦੇ ਇੰਚਾਰਜ ਨੂੰ ਜਾਣਕਾਰੀ ਦਿੱਤੀ।ਪੁਲਸ ਪ੍ਰਸ਼ਾਸਨ ਦੀ ਢਿਲੀ ਕਾਰਗੁਜ਼ਾਰੀ ਕਾਰਨ ਕਸਬੇ ਦੇ ਸਮੂਹ ਦੁਕਾਨਦਾਰਾਂ ਵੱਲੋਂ ਗ੍ਰਾਮ ਪੰਚਾਇਤ ਫ਼ਤਿਆਬਾਦ ਦੇ ਸਰਪੰਚ ਜਗਵਿੰਦਰ ਸਿੰਘ ਮਣਕੂ ਦੀ ਅਗਵਾਈ ਹੇਠ  ਗੁਰਦੁਆਰਾ ਗੁਰੂ ਨਾਨਕ ਪੜਾਉ ਦੇ ਸਾਹਮਣੇ ਮੁਖ ਮਾਰਗ ਤੇ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ। ਮੌਕੇ ਤੇ ਪਹੁੰਚੇ ਥਾਣਾ ਗੋਇੰਦਵਾਲ ਸਾਹਿਬ ਦੇ ਮੁੱਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਧਰਨਾਕਾਰੀ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਵਿਸ਼ਵਾਸ ਦਿਵਾਇਆ ਕਿ ਪੁਲਸ ਵਿਭਾਗ ਦੁਆਰਾ ਵੱਖ ਵੱਖ ਟੀਮਾਂ ਬਣਾ ਕੇ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਵਾਰਦਾਤ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਜ਼ਲਦ ਕਾਬੂ ਕਰ ਲਿਆ ਜਾਵੇਗਾ।ਉਨ੍ਹਾਂ ਰਾਹਗੀਰਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਧਰਨਾਕਾਰੀਆਂ ਧਰਨਾ ਸਮਾਪਤ ਕਰਨ ਦੀ ਅਪੀਲ ਕੀਤੀ ਪ੍ਰੰਤੂ ਧਰਨਾਕਾਰੀ ਦੋਸ਼ੀਆਂ ਦੀ ਗਿਰਫਤਾਰੀ ਤੱਕ ਧਰਨੇ ਲਈ ਬਜਿਦ ਰਹੇ।

ਧਰਨਾਕਾਰੀਆਂ ਦੀ ਅਗਵਾਈ ਕਰਦਿਆਂ ਸਰਪੰਚ ਜਗਵਿੰਦਰ ਸਿੰਘ, ਪ੍ਰਧਾਨ ਕਰਿਆਨਾ ਯੂਨੀਅਨ ਬਲਦੇਵ ਸਿੰਘ, ਮਹਿੰਦਰ ਸਿੰਘ ਕੰਬੋਜ, ਨੰਬਰਦਾਰ ਸੁਖਦੇਵ ਸਿੰਘ ਆਦਿ ਨੇ ਪੁਲਿਸ ਪ੍ਰਸ਼ਾਸਨ ਦੀ ਢਿਲੀ ਕਾਰਗੁਜ਼ਾਰੀ ਦੀ ਜੋਰਦਾਰ ਸ਼ਬਦਾਂ ਚ ਨਿਖੇਧੀ ਕੀਤੀ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਭੈ ਮੁਕਤ ਵਾਤਾਵਰਣ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਬਲਦੇਵ ਸਿੰਘ ਪ੍ਰਧਾਨ ਕਰਿਆਨਾ ਯੂਨੀਅਨ, ਮਨਦੀਪ ਸਿੰਘ, ਪ੍ਰਦੀਪ ਕੁਮਾਰ ਚੋਪੜਾ, ਦੀਪਕ ਚੋਪੜਾ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਜਗਵਿੰਦਰ ਸਿੰਘ ਸਰਪੰਚ, ਭੁਪਿੰਦਰ ਸਿੰਘ ਭਿੰਦਾ ਸਾਬਕਾ ਸਰਪੰਚ, ਸੰਦੀਪ ਸਿੰਘ ਸ਼ਿੰਪੀ ਸਾਬਕਾ ਸਰਪੰਚ, ਮਹਿੰਦਰ ਸਿੰਘ ਚੱਕ ਵਾਲੇ, ਦੇਸ਼ਵੀਰ ਸਿੰਘ ਪਵਾਰ, ਸੋਨੂੰ ਸ਼ਰਮਾ, ਅਰਸ਼ ਕੰਬੋਜ, ਬਿਕਰਮਜੀਤ ਸਿੰਘ ਬਿੱਕਾ, ਪ੍ਰਮਿੰਦਰ ਸਿੰਘ ਵਿਲਖੂ, ਹਰਪਾਲ ਸਿੰਘ ਐਮੀਆਂ, ਮਲਕੀਤ ਸਿੰਘ, ਸੋਨੂੰ ਚੱਕ ਵਾਲੇ, ਸੁਰਜੀਤ ਸਿੰਘ ਨੱਢਾ, ਇੰਦਰਜੀਤ ਸਿੰਘ ਖੁਰਾਣਾ, ਹਰਦੀਸ਼ ਸਿੰਘ, ਹਰਜਿੰਦਰ ਸਿੰਘ, ਰਾਜੀਵ ਚੋਪੜਾ, ਜਗਤਾਰ ਸਿੰਘ ਭਾਪਾ, ਤਵਿੰਦਰ ਸਿੰਘ, ਜਗਤਾਰ ਸਿੰਘ ਫੌਜੀ, ਡਾ ਜਸਬੀਰ ਸਿੰਘ, ਹਰਜਿੰਦਰ ਸਿੰਘ ਕਾਲੀ, ਸਤਪਾਲ ਸਿੰਘ ਰਿੰਕੂ, ਗੁਰਚਰਨ ਸਿੰਘ, ਹਰਪਾਲ ਸਿੰਘ ਸੇਠੀ, ਅਵਤਾਰ ਸਿੰਘ ਜਿਊਲਰ, ਇੰਦਰਜੀਤ ਸਿੰਘ ਅਰੋੜਾ, ਪਵਨ ਕੁਮਾਰ, ਸੰਦੀਪ ਸਿੰਘ, ਗਿਆਨੀ ਪ੍ਰੇਮ ਸਿੰਘ, ਹਰਦੀਪ ਸਿੰਘ ਚੌਹਾਨ, ਗੁਰਕੀਰਤ ਸਿੰਘ ਸ਼ਾਹ, ਇੰਦਰਜੀਤ ਸਿੰਘ ਕੱਪੜੇ ਵਾਲੇ, ਹਰਵਿੰਦਰ ਸਿੰਘ ਸੇਠੀ,ਸੰਤੋਖ ਸਿੰਘ ਨੰਬਰਦਾਰ, ਗੁਰਚਰਨ ਸਿੰਘ ਪ੍ਰਿੰਸ, ਨਵਦੀਪ ਸਿੰਘ ਡਿਪਟੀ, ਸੁਖਵਿੰਦਰ ਸਿੰਘ, ਕਸ਼ਮੀਰ ਸਿੰਘ ਸਦਿਓੜਾ, ਹਰਪਾਲ ਸਿੰਘ ਬੱਬੂ , ਮਿੰਟੂ, ਮਨੋਹਰ ਸਿੰਘ ਚੌਹਾਨ, ਨਿੰਦਰ ਸਿੰਘ ਭੈਲ, ਰਣਜੀਤ ਸਿੰਘ ਭੱਲਾ, ਗੋਬਿੰਦ ਸਰਨ ਸਿੰਘ, ਚਰਨਜੀਤ ਸਿੰਘ ਦਿਓਲ,ਪ੍ਰਧਾਨ ਰਤਨ ਸਿੰਘ ਦਿਓਲ, ਬਲਕਾਰ ਸਿੰਘ ਠੇਕੇਦਾਰ, ਬਲਵਿੰਦਰ ਸਿੰਘ ਸਾਬੀ ਠੇਕੇਦਾਰ, ਪ੍ਰਗਟ ਸਿੰਘ ਠੇਕੇਦਾਰ, ਮਲਕੀਅਤ ਸਿੰਘ, ਪਲਵਿੰਦਰ ਸਿੰਘ, ਗੁਰਬਿੰਦਰ ਸਿੰਘ, ਗਗਨਦੀਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਦੁਕਾਨਦਾਰ ਤੇ ਨਗਰ ਨਿਵਾਸੀ ਹਾਜ਼ਰ ਸਨ। ਖ਼ਬਰ ਲਿਖੇ ਜਾਣ ਤੱਕ ਧਰਨਾਕਾਰੀਆਂ ਵੱਲੋਂ ਧਰਨਾ ਜਾਰੀ ਸੀ।

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *