ਦਿੱਲੀ ‘ਚ ਵਿਦਿਆਰਥੀਆਂ ‘ਤੇ ਬੇਰਹਿਮ ਅਤਿਆਚਾਰ ਖਿਲਾਫ ਸਮਾਜਿਕ ਜਥੇਬੰਦੀਆਂ ਨੇ ਕੀਤਾ ਜਬਰਦਸਤ ਰੋਸ ਮੁਜਾਹਰ * ਪ੍ਰਧਾਨ ਮੰਤਰੀ ਦਾ ਫੂਕਿਆ ਪੁਤਲਾ, ਸਿੱਖਿਆ ਮੰਤਰੀ ਦੇ ਅਸਤੀਫੇ ਦੀ ਕੀਤੀ ਮੰਗ

Spread the love
ਫਗਵਾੜਾ 22 ਜੁਲਾਈ (  ਪ੍ਰੀਤ ਕੌਰ ਪ੍ਰੀਤੀ   ) ਪੇਪਰ ਲੀਕ ਮਾਮਲੇ ਚ ਕੇਂਦਰ ਸਰਕਾਰ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਜੰਤਰ ਮੰਤਰ ਦਿੱਲੀ ਵਿਖੇ ਪ੍ਰਦਰਸ਼ਨ ਕਰ ਰਹੇ ਹਜਾਰਾਂ ਵਿਦਿਆਰਥੀਆਂ ਅਤੇ ਨਿਆਂ ਪਸੰਦ ਸਮਰਥਕਾਂ ਉੱਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਸਰਪ੍ਰਸਤੀ ਹੇਠ ਪੁਲਿਸ ਵਲੋਂ ਕੀਤੇ ਵਹਿਸ਼ੀਆਨਾ ਅੱਤਿਆਚਾਰ ਖਿਲਾਫ ਅੱਜ ਫਗਵਾੜਾ ਦੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਨੇ ਜਬਰਦਸਤ ਰੋਸ ਮੁਜਾਹਰਾ ਕੀਤਾ। ਸਮੂਹ ਜਥੇਬੰਦੀਆਂ ਦੇ ਕਾਰਕੁੰਨ ਤੇ ਨਿਆਂ ਪਸੰਦ ਸੰਵੇਦਨਸ਼ੀਲ ਲੋਕਾਂ ਦਾ ਇਕੱਠ ਡਾ. ਅੰਬੇਡਕਰ ਪਾਰਕ ਹਰਗੋਬਿੰਦ ਨਗਰ ਫਗਵਾੜਾ ਵਿਖੇ ਹੋਇਆ। ਇਸ ਇਕੱਠ ਨੂੰ ਅੰਬੇਡਕਰ ਸੈਨਾ ਮੂਲਨਿਵਾਸੀ ਦੇ ਪ੍ਰਧਾਨ ਹਰਭਜਨ ਸੁਮਨ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਫਗਵਾੜਾ, ਸਵਿੱਤਰੀ ਬਾਈ ਫੂਲੇ ਸੁਸਾਇਟੀ ਦੀ ਕਾਰਕੁੰਨ ਗੀਤਾਂਜਲੀ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਤਾਨਾਸ਼ਾਹੀ ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਦਿੱਲੀ ਪੁਲਿਸ ਵੱਲੋਂ ਵਿਦਿਆਰਥੀਆਂ ‘ਤੇ ਕੀਤਾ ਅੱਤਿਆਚਾਰ ਬਹੁਤ ਹੀ ਨਿੰਦਣਯੋਗ ਅਤੇ ਲੋਕਤੰਤਰ ਦਾ ਘਾਣ ਹੈ। ਇਸ ਵਹਿਸ਼ੀ ਤੇ ਦਰਿੰਦਗੀ ਭਰੇ ਅਤਿਆਚਾਰ ਖਿਲਾਫ ਅੱਜ ਸਮੂਹ ਦੇਸ਼ ਵਾਸੀਆਂ ਨੂੰ ਸਮੂਹਿਕ ਤੌਰ ਤੇ ਆਵਾਜ ਬੁਲੰਦ ਕਰਨ ਦੀ ਸਖਤ ਲੋੜ ਹੈ। ਬੁਲਾਰਿਆਂ ਨੇ ਕਿਹਾ ਕਿ ਲੋਕਾਂ ਨੂੰ ਰੁਜਗਾਰ ਤੇ ਸਤਿਕਾਰ ਦੇਣ ਦੀ ਬਜਾਏ ਸਮੇਂ ਦੇ ਬੇਰਹਿਮ ਹਾਕਮ ਜਬਰ ਜੁਲਮ ਕਰਨ ਦੇ ਰਾਹ ‘ਤੇ ਅੱਗੇ ਵਧ ਰਹੇ ਹਨ। ਹਕੂਮਤ ਦੀ ਮਾਨਸਿਕਤਾ ਸੰਵਿਧਾਨ ਤੇ ਇਨਸਾਨੀ ਕਦਰਾਂ ਕੀਮਤਾਂ ਦਾ ਨਿਰਾਦਰ ਕਰਨ ਵਾਲੀ ਹੈ। ਭਰਵੇਂ ਇਕੱਠ ਨੇ ਵਿਦਿਆਰਥੀ ਸੰਘਰਸ਼ ਦੀ ਹਮਾਇਤ ਚ ਬੈਨਰ ਤਖ਼ਤੀਆਂ ਚੁੱਕ ਕੇ ਨਿਕਲੋ ਬਾਹਰ ਮਕਾਨੋਂ ਸੇ, ਜੰਗ ਲੜੋ ਬੇਈਮਾਨੋਂ ਸੇ, ਜ਼ਾਲਮ ਕੇਂਦਰ ਸਰਕਾਰ ਮੁਰਦਾਬਾਦ, ਸੰਘਰਸ਼ ਕਰਦੇ ਲੋਕ ਜ਼ਿੰਦਾਬਾਦ ਆਦਿ ਨਾਅਰੇ ਬੁਲੰਦ ਕੀਤੇ। ਮੁਜਾਹਰਾਕਾਰੀਆਂ ਨੇ ਜੀ.ਟੀ ਰੋਡ ਤੱਕ ਮਾਰਚ ਕਰਕੇ ਰੈਸਟ ਹਾਉਸ ਦੇ ਸਾਹਮਣੇ ਮਨੁੱਖੀ ਚੇਨ ਬਣਾਈ ਅਤੇ ਕਾਫੀ ਦੇਰ ਵਿਰੋਧ ਪ੍ਰਦਰਸ਼ਨ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਮੰਗ ਕੀਤੀ ਕਿ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੋਂ ਅਸਤੀਫਾ ਲਿਆ ਜਾਵੇ ਅਤੇ ਵਹਿਸ਼ੀ ਢੰਗ ਨਾਲ ਲਾਠੀਚਾਰਜ ਕਰਨ ਵਾਲੇ ਪੁਲਿਸ ਅਫਸਰਾਂ ਤੇ ਕਰਮਚਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਇਕੱਠ ਵਿੱਚ ਵਿਸ਼ੇਸ਼ ਤੌਰ ਤੇ ਭਗਵਾਨ ਵਾਲਮਕਿ ਐਕਸ਼ਨ ਕਮੇਟੀ ਤੋ ਧਰਮਵੀਰ ਸੇਠੀ, ਸ੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਤੋਂ ਘਣਸ਼ਿਆਮ, ਯੂਵਾ ਵਿਕਾਸ ਮੋਰਚਾ ਤੋ ਅਨੂੰ ਸਹੋਤਾ, ਗੁਰੂ ਰਵਿਦਾਸ ਟਾਈਗਰ ਫੋਰਸ ਤੋਂ ਯਸ਼ ਬਰਨਾ, ਕੌਂਸਲਰ ਚਿਰੰਜੀ ਲਾਲ ਪ੍ਰਧਾਨ ਬਸਪਾ ਫਗਵਾੜਾ, ਇੰਡੀਅਨ ਯੂਥ ਵੈਲਫੇਅਰ ਸੁਸਾਇਟੀ ਦੇ ਕਾਸ਼ਿਫ ਰਹਿਮਾਨ, ਬਲਵਿੰਦਰ ਬੋਧ, ਵਿਜੇ ਕੁਮਾਰ ਸਰਪੰਚ ਢੱਕ ਪੰਡੋਰੀ, ਮਨਜੀਤ ਮਾਨ ਸਰਪੰਚ ਗੰਢਵਾ, ਕੁਲਦੀਪ ਸਰਪੰਚ ਜਗਤ ਪੁਰ ਜੱਟਾ, ਧਰਮਵੀਰ ਬੋਧ ਮਨੀ ਅੰਬੇਡਕਰੀ, ਸੋਦਾਗਰ ਅੰਬੇਡਕਰੀ, ਮਾਸਟਰ ਸੁਖਦੇਵ, ਦੀਪਾ ਸੰਤੋਖਪੁਰਾ ਤੋਂ ਇਲਾਵਾ ਵੱਡੀ ਗਿਣਤੀ ‘ਚ ਜਥੇਬੰਦੀਆ ਦੇ ਮੈਬਰ ਤੇ ਅਹੁਦੇਦਾਰ ਸ਼ਾਮਲ ਸਨ।
ਤਸਵੀਰ – ਫਗਵਾੜਾ ਵਿਖੇ ਆਯੋਜਿਤ ਪੁਤਲਾ ਫੂਕ ਮੁਜਾਹਰੇ ਅਤੇ ਰੋਸ ਮਾਰਚ ਦੀਆਂ ਤਸਵੀਰਾਂ।
  • Related Posts

    ਸਾਫ-ਸੁਥਰੇ ਵਾਤਾਵਰਣ ਅਤੇ ਸ਼ੁੱਧ ਹਵਾ ਲਈ ਵਾਹਨਾਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਰੋਕਥਾਮ ਜਰੂਰੀ — ਗੁਰਦੀਪ ਸਿੰਘ ਕੰਗ * ਮੁਹੱਲਾ ਸ਼ਿਵਪੁਰੀ ਵਿਖੇ ਲਗਾਇਆ ਬੈਟਰੀ ਤੇ ਪ੍ਰਦੂਸ਼ਣ ਚੈੱਕਅਪ ਕੈਂਪ

    Spread the love

    Spread the loveਫਗਵਾੜਾ 1 ਅਕਤੂਬਰ ( ਪ੍ਰੀਤ ਕੌਰ ਪ੍ਰੀਤੀ ) ਫਗਵਾੜਾ ਦੀ ਸੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਪ੍ਰਾਈਡ ਵਲੋਂ ਦੀਸ਼ਾਂਤ ਬੈਟਰੀ ਹਾਊਸ ਫਰੈਂਡਜ ਕਲੋਨੀ ਦੇ ਸਹਿਯੋਗ ਸਦਕਾ…

    ਅਕਾਲੀ ਦਲ ਵਾਰਿਸ਼ ਪੰਜਾਬ ਦੇ ਹਰਿਆਣਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਮੰਡੇਵਰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਅਸਥਾਨ ਤੇ ਨਤਮਸਤਕ ਹੋਏ

    Spread the love

    Spread the loveਨੂਰਪੁਰ ਬੇਦੀ ਦਲਜੀਤ ਚਨੌਲੀ=ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਮੰਡੇਵਰ ਨੂੰ ਜਥੇਬੰਦੀ ਵਾਰਸ ਪੰਜਾਬ ਹਰਿਆਣਾ ਦੇ…

    Leave a Reply

    Your email address will not be published. Required fields are marked *