ਪਿੰਡ ਵਿਰਕ ਖੁਰਦ ਦੇ ਸਰਕਾਰੀ ਆਰੋ ਪਲਾਂਟ ਤੋਂ ਲੱਖਾਂ ਰੁਪੈ ਦਾ ਸਮਾਨ ਹੋਇਆ ਖੁਰਦ ਬੁਰਦ

Spread the love

ਬਠਿੰਡਾ 4 ਅਪ੍ਰੈਲ(ਐੱਸ ਐੱਸ ਰਾਹੀ):ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਪੰਜਾਬ ਦੇ ਪਿੰਡਾਂ ਵਿੱਚ ਵੱਡੇ ਪੱਧਰ ਤੇ ਸਰਕਾਰੀ ਆਰੋ ਪਲਾਂਟ ਲਗਾਏ ਗਏ ਪਰ ਥੋੜੇ ਸਮੇਂ ਬਾਅਦ ਹੀ ਇਹ ਆਰੋ ਪਲਾਂਟ ਵੱਡੀ ਗਿਣਤੀ ਵਿੱਚ ਬੰਦ ਹੋ ਗਏ ਤੇ ਕਈ ਪਿੰਡਾਂ ਵਿੱਚ ਇਹ ਆਰੋ ਪਲਾਂਟ ਸਹਿਕ ਰਹੇ ਹਨ ਤੇ ਕਈ ਥਾਵਾਂ ਤੋਂ ਲੋਕਾਂ ਨੇ ਸਮਾਨ ਚੋਰੀ ਕਰ ਲਿਆ ਹੈ। ਇਸੇ ਤਹਿਤ ਹੀ ਪਿੰਡ ਵਿਰਕ ਖੁਰਦ ਵਿਖੇ ਵੀ ਜਸਪ੍ਰੀਤ ਸਿੰਘ ਪੁੱਤਰ ਰਵਿੰਦਰ ਕੁਮਾਰ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਵੱਲੋਂ ਪਿੰਡ ਵਿਰਕ ਖੁਰਦ ਵਿਖੇ ਸਰਕਾਰੀ ਆਰੋ ਪਲਾਟ ਦਾ ਨੀਹ ਪੱਥਰ ਰੱਖਿਆ ਸੀ। ਉਹ ਆਰੋ ਪਲਾਂਟ ਜਦੋਂ ਬੰਦ ਹੋ ਗਿਆ ਤਾਂ ਉਸ ਦਾ ਸਮਾਨ ਨੰਬਰਦਾਰ ਬਲਵੀਰ ਸਿੰਘ ਪੁੱਤਰ ਨਿਧਾਨ ਸਿੰਘ, ਸੁਖਜੀਤ ਸਿੰਘ ਪੁੱਤਰ ਬਲਵੀਰ ਸਿੰਘ, ਹਰਜੀਤ ਸਿੰਘ ਪੁੱਤਰ ਬਲਵੀਰ ਸਿੰਘ, ਪਰਮਜੀਤ ਸਿੰਘ ਪੁੱਤਰ ਮਿੱਠੂ ਸਿੰਘ, ਅਮਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ, ਭੋਲਾ ਸਿੰਘ ਪੁੱਤਰ ਪਰਮਜੀਤ ਸਿੰਘ, ਮੱਖਣ ਸਿੰਘ ਪੁੱਤਰ ਚੱਗੜ ਸਿੰਘ ਵੱਲੋਂ ਬਿਨਾਂ ਕਿਸੇ ਆਗਿਆ ਤੋਂ ਲੱਖਾਂ ਰੁਪੈ ਦਾ ਸਮਾਨ ਪੁੱਟ ਕੇ ਵੇਚ ਦਿੱਤਾ ਹੈ ਉਹਨਾਂ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਇਹ ਸਾਰਾ ਸਮਾਨ ਪਰਮਜੀਤ ਸਿੰਘ ਪੁੱਤਰ ਮਿੱਠੂ ਸਿੰਘ ਦੀ ਟਰੈਕਟਰ/ਟਰਾਲੀ ਤੇ ਲਿਆਂਦਾ ਗਿਆ। ਆਰੋ ਪਲਾਂਟ ਦਾ ਇਕੱਲਾ ਸ਼ਿਕੰਜਾ ਹੀ ਬਚਿਆ ਹੈ ਜੋ ਕਿ ਪਿੰਡ ਦੇ ਡੇਰੇ ਵਿੱਚ ਪਿਆ ਹੈ। ਉਹਨਾਂ ਕਿਹਾ ਕਿ ਉਸ ਵੱਲੋਂ ਇਸ ਆਰੋ ਪਲਾਂਟ ਚ ਹੋਈ ਚੋਰੀ ਬਾਰੇ ਪਿਛਲੀ ਪੰਚਾਇਤ ਨੂੰ ਵੀ ਸ਼ਿਕਾਇਤ ਕੀਤੀ ਗਈ ਪਰ ਉਸ ਨੂੰ ਰੋਕਿਆ ਗਿਆ ਤੇ ਵਾਟਰ ਵਰਕਸ ਦੀ ਨੌਕਰੀ ਤੋਂ ਹਟਾਉਣ ਦੀ ਧਮਕੀ ਦਿੱਤੀ ਗਈ ਪਰ ਇਸ ਵਾਰ ਉਹ ਬਿਨਾਂ ਕਿਸੇ ਡਰ ਭੈ ਤੋਂ ਇਸ ਚੋਰੀ ਤੋਂ ਪਰਦਾ ਚੱਕ ਰਹੇ ਹਨ। ਸੋ ਕਿਰਪਾ ਕਰਕੇ ਇਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।ਜਾਣਕਾਰੀ ਦੇ ਮੁਤਾਬਕ ਡਿਪਟੀ ਕਮਿਸ਼ਨ ਤੋਂ ਏ ਅਰਜੀ ਚੱਲ ਕੇ ਥਾਣਾ ਸਦਰ ਵਿਖੇ ਪਹੁੰਚ ਚੁੱਕੀ ਹੈ

  • Related Posts

    ਜਮੀਨੀ ਵਿਵਾਦ ’ਚ ਫੈਸਲਾ ਕਰਵਾਉਣ ਗਏ ਬਜ਼ੁਰਗ ਦੀ ਕੁੱਟਮਾਰ ਵਿਚ ਹੋਈ ਮੌਤ

    Spread the love

    Spread the loveਪਰਿਵਾਰਕ ਮੈਂਬਰਾਂ ਵਲੋਂ ਮੁਲਜਮ ਗ੍ਰਿਫ਼ਤਾਰ ਨਾ ਕੀਤੇ ਜਾਣ ਤੱਕ ਅੰਤਿਮ ਸਸਕਾਰ ਨਾ ਕਰਨ ਦਾ ਫੈਸਲਾ ਮਾਛੀਵਾੜਾ ਸਾਹਿਬ 10 ਜੂਨ (ਸੁੱਚਾ ਬੰਗੜ) ਲੰਘੀ 22 ਮਈ ਨੂੰ ਥਾਣਾ ਕੂੰਮਕਲਾਂ ਅਧੀਨ…

    ਬਦਲੀ’ ਹੋਈ ਪਰ ‘ਕੁਰਸੀ’ ਨਾ ਛੁੱਟੀ: ਬਿਜਲੀ ਬੋਰਡ ਦੇ ਅਫ਼ਸਰਾਂ ਦੀ ‘ਮਿਹਰਬਾਨੀ’ ਖ਼ਿਲਾਫ਼ ਮੁਲਾਜ਼ਮਾਂ ਦਾ ਹੱਲਾ ਬੋਲ ਲਗਾ ਦਿੱਤਾ ਧਰਨਾ

    Spread the love

    Spread the love‘ਫ਼ਿਰੋਜ਼ਪੁਰ, 10 ਜੂਨ (ਅਸ਼ੋਕ ਭਾਰਦਵਾਜ)ਕਹਿੰਦੇ ਨੇ ਕਿ ਸਰਕਾਰੀ ਤੰਤਰ ਵਿੱਚ ਜੇਕਰ ਉੱਪਰਲੇ ਹੱਥ ਦੀ ‘ਮਿਹਰਬਾਨੀ’ ਹੋਵੇ, ਤਾਂ ਨਿਯਮਾਂ ਅਤੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਣਾ ਕੋਈ ਔਖਾ ਕੰਮ ਨਹੀਂ ਹੁੰਦਾ।…

    Leave a Reply

    Your email address will not be published. Required fields are marked *