*ਫਰੀਦਕੋਟ ਪੁਲਿਸ ਵੱਲੋਂ ਪਿੰਡ ਪਿੱਪਲੀ ਵਿੱਚ ਹੋਏ ਕਤਲ ਮਾਮਲੇ ਵਿੱਚ ਸਾਮਿਲ ਦੋਸ਼ੀਆਂ ਨੂੰ ਮਹਿਜ ਕੁੱਝ ਘੰਟਿਆ ਅੰਦਰ ਹੀ ਕੀਤਾ ਕਾਬੂ*

Spread the love
ਫ਼ਰੀਦਕੋਟ 6 ਜੁਲਾਈ (ਗੁਰਦੀਪ ਸਿੰਘ ਢਿੱਲੋਂ):-ਸ਼੍ਰੀ ਗੁਰਬੰਸ ਸਿੰਘ ਬੈਂਸ, ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਪਿੰਡ ਪਿੱਪਲੀ ਵਿਖੇ ਹੋਏ ਕਤਲ ਮਾਮਲੇ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਸ਼੍ਰੀ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਅਤੇ ਸ਼੍ਰੀ ਤਰਲੋਚਨ ਸਿੰਘ ਡੀ.ਐਸ.ਪੀ (ਸਬ-ਡਵੀਜਨ) ਫਰੀਦਕੋਟ ਜੀ ਦੇ ਦਿਸ਼ਾ ਨਿਰਦੇਸ਼ਾ ਪਿੰਡ ਪਿਪਲੀ ਵਿੱਚ ਹੋਏ ਕਤਲ ਮਾਮਲੇ ਵਿੱਚ ਸ਼ਾਮਿਲ 02 ਦੋਸ਼ੀਆਂ ਨੂੰ ਮਹਿਜ ਹੀ ਕੁੱਝ ਘੰਟਿਆਂ ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਸੰਖੇਪ ਹਲਾਤ ਮੁਕੱਦਮਾ ਇਸ ਪ੍ਰਕਾਰ ਹਨ ਕਿ ਮਦਈ ਮੁਕੱਦਮਾ ਹਰਨੇਕ ਸਿੰਘ ਨੇ ਬਿਆਨ ਦਰਜ ਕਰਵਾਇਆ ਕਿ ਇਸ ਦੇ ਵੱਡੇ ਲੜਕੇ ਅਰਸ਼ਦੀਪ ਸਿੰਘ ਨੇ ਮਦਈ ਨੂੰ ਦੱਸਿਆ ਕਿ ਹਰਪ੍ਰੀਤ ਕੌਰ ਨਾਮ ਦੀ ਇੱਕ ਲੜਕੀ ਮੈਨੂੰ ਵਾਰ ਵਾਰ ਫੋਨ ਕਰਦੀ ਹੈ ਅਤੇ ਗੱਲ ਕਰਨ ਲਈ ਕਹਿੰਦੀ ਹੈ ਅਤੇ ਆਪਣੇ ਨਾਲ ਰਿਸ਼ਤਾ ਬਣਾਉਣ ਲਈ ਵੀ ਕਹਿੰਦੀ ਹੈ ਪਰ ਮੈ ਇਸ ਨੂੰ ਕਾਫੀ ਸਮੇ ਤੋ ਟਾਲ ਰਿਹਾ ਹਾ ਅਤੇ ਮੈ ਡਰਿਆ ਹੋਇਆ ਹਾਂǀ ਮਦਈ ਨੇ ਆਪਣੇ ਲੜਕੇ ਅਰਸ਼ਦੀਪ ਸਿੰਘ ਨੂੰ ਹੌਸਲਾ ਦਿੱਤਾ ਫਿਰ ਮਦਈ ਨੇ ਆਪਣੇ ਲੜਕੇ ਨੂੰ ਪੁੱਛਿਆ ਕਿ ਕੀ ਗੱਲ ਹੈ ਤਾਂ ਉਸਨੇ ਡਰ ਕਰਕੇ ਕੁਝ ਨਹੀਂ ਦੱਸਿਆ ਪਰ ਇੰਨਾ ਜਰੂਰ ਦੱਸਿਆ ਕਿ ਇਹ ਲੜਕੀ ਪਿੰਡ ਪਿਪਲੀ ਦੀ ਹੈ ਤੇ ਇਸ ਦੇ ਪਿਤਾ ਦਾ ਨਾਮ ਚਮਕੌਰ ਸਿੰਘ ਉਰਫ ਕੌਰ ਹੈ ਅਤੇ ਇਹ ਲੜਕੀ ਪਿੰਡ ਮਚਾਕੀ ਕਲਾਂ ਵਿਆਹੀ ਹੋਈ ਸੀǀ ਮਦਈ ਦਾ ਬੇਟਾ ਅੱਜ ਘਰ ਨਹੀ ਸੀ ਤਾ ਮਦਈ ਨੇ ਆਪਣੇ ਲੜਕੇ ਅਰਸ਼ਦੀਪ ਸਿੰਘ ਦੀ ਭਾਲ ਕੀਤੀ ਜੋ ਨਾ ਮਿਲਿਆ ਤਾ ਮਦਈ ਸ਼ੱਕ ਦੇ ਅਧਾਰ ਪਰ ਮੋਹਤਬਰ ਪੁਰਸ਼ਾਂ ਨੂੰ ਨਾਲ ਲੈ ਕੇ ਪਿੰਡ ਪਿਪਲੀ ਪੁੱਜਾ ਤਾ ਪਤਾ ਲੱਗਾ ਕਿ ਉਸਦੇ ਲੜਕੇ ਦੇ ਹੱਥ ਪੈਰ ਅਤੇ ਮੂੰਹ ਬੰਨ ਕੇ ਕੁਹਾੜੀ ਨਾਲ ਕਤਲ ਕਰ ਦਿੱਤਾ ਹੈ। ਦੋਰਾਨੇ ਤਫਤੀਸ਼ ਮੁਕੱਦਮਾ ਉਕਤ ਵਿੱਚ ਦੋਸ਼ੀ ਹਰਪ੍ਰੀਤ ਕੌਰ ਪਤਨੀ ਸਿਮਰਜੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਮਚਾਕੀ ਕਲਾ ਅਤੇ ਚਮਕੌਰ ਸਿੰਘ ਕੌਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਪਿਪਲੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ਣ ਹਰਪ੍ਰੀਤ ਕੌਰ ਵੱਲੋ ਗਿਣੀ-ਮਿਥੀ ਸਾਜਿਸ ਦੇ ਤਹਿਤ ਮ੍ਰਿਤਕ ਅਰਸ਼ਦੀਪ ਸਿੰਘ ਨੂੰ ਪਿਪਲੀ ਪਿੰਡ ਬੁਲਾਇਆ ਸੀ, ਜਿਸ ਉਪਰੰਤ ਉਸਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਤੋ ਇਲਾਵਾ ਮਾਮਲੇ ਦੀ ਹੋਰ ਬਾਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।
ਪੁਲਿਸ ਟੀਮਾਂ ਵੱਲੋਂ ਇਸ ਵਾਰਦਾਤ ਵਿੱਚ ਸਾਮਿਲ ਹੋਰ ਦੋਸ਼ੀਆ ਦੀ ਭਾਲ ਕੀਤੀ ਜਾ ਰਹੀ ਹੈ, ਉਹਨਾ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਸ ਸਬੰਧੀ ਥਾਣਾ ਸਦਰ ਫਰੀਦਕੋਟ ਵਿਖੇ ਮੁਕੱਦਮਾ ਨੰਬਰ 208 ਮਿਤੀ 05.07.2026 ਅਧੀਨ ਧਾਰਾ 103, 61(2), 3(5) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ ਹੈ।
  • Related Posts

    ਸਰਕਾਰੀ ਹਾਈ ਸਕੂਲ ਗੁੰਮਜਾਲ ਵਿਖੇ ਮਨਾਇਆ ਗਿਆ ਵਿਸ਼ਵ ਜ਼ੂਨੋਟਿਕ ਦਿਵਸ

    Spread the love

    Spread the loveਪੱਟੀ ਸਦੀਕ, 6 ਜੁਲਾਈ (ਬਲਕਰਨ ਸਿੰਘ ਮਸ਼ਾਲ)- ਪਸ਼ੂ ਪਾਲਣ ਵਿਭਾਗ ਫ਼ਾਜ਼ਿਲਕਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ ਗੁੰਮਜਾਲ ਵਿਖੇ ਵਿਸ਼ਵ ਜ਼ੂਨੋਟਿਕ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਪਸ਼ੂ…

    ਦਲਵੀਰ ਸਿੰਘ, ਗੁਰਸੇਵਕ ਸਿੰਘ ਅਤੇ ਜਗਦੀਸ਼ ਕੌਰ ਉਰਫ਼ ਨੀਟੂ ਨੂੰ ਹਮਲਾ ਮਾਮਲੇ ‘ਚ ਅਦਾਲਤ ਨੇ ਕੀਤਾ ਬਰੀ ਅਦਾਲਤ ਨੇ ਵਕੀਲ ਹਰਪ੍ਰੀਤ ਸਿੰਘ ਅਤੇ ਰਾਜ ਕੁਮਾਰ ਕੁੰਡਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬਰੀ ਕਰ ਦਿੱਤਾ

    Spread the love

    Spread the loveਪੱਟੀ ਸਦੀਕ, 6 ਜੁਲਾਈ (ਪੱਤਰ ਪ੍ਰੇਰਕ)- ਅਬੋਹਰ ਸਬ-ਡਵੀਜ਼ਨ ਜੱਜ ਜਗਵਿੰਦਰ ਸਿੰਘ ਦੀ ਅਦਾਲਤ ਵਿੱਚ, ਵਕੀਲ ਹਰਪ੍ਰੀਤ ਸਿੰਘ ਅਤੇ ਰਾਜਕੁਮਾਰ ਕੁੰਡਲ ਨੇ ਤਿੰਨ ਮੁਲਜ਼ਮਾਂ: ਦਲਵੀਰ ਸਿੰਘ ਪੁੱਤਰ ਦਰਸ਼ਨ ਸਿੰਘ,…

    Leave a Reply

    Your email address will not be published. Required fields are marked *