ਬਿਨਾ ਡਾਕਟਰੀ ਪਰਚੀ ਦਵਾਈ ਲੈਣ ਆਏ ਗ੍ਰਾਹਕ ਨੇ ਦੁਕਾਨਦਾਰ ਨਾਲ ਕੀਤੀ ਬਦਤਮੀਜੀ

Spread the love

ਸ੍ਰੀ ਮੁਕਤਸਰ ਸਾਹਿਬ, ਜੁਲਾਈ ()- ਕੋਟਕਪੂਰਾ ਰੋਡ ਤੇ ਉਸ਼ਾ ਬਾਂਸਲ ਨਰਸਿੰਗ ਹੋਮ ਦੇ ਨਾਲ ਸਥਿਤ ਕੈਸ ਕੈਮੀਸਟ ਸ਼ਾਪ ਤੇ ਬਿਨਾ ਡਾਕਟਰੀ ਪਰਚੀ ਦਵਾਈ ਲੈਣ ਆਇਆ ਇੱਕ ਗ੍ਰਾਹਕ ਦੁਕਾਨਦਾਰ ਨਾਲ ਲੜਣ ਤੇ ਉਤਾਰੂ ਹੋ ਗਿਆ ਤੇ ਬਦਮਜੀਦੀ ਤੇ ਉਤਰ ਆਇਆ। ਕੈਮੀਸਟ ਸ਼ਾਪ ਦੇ ਮਾਲਕ ਤੇ ਜਿਲਾ ਪ੍ਰਧਾਨ ਰਵੀ ਕੁਮਾਰ ਨੇ ਇਸਦੀ ਸੀਸੀਟੀਵੀ ਫੁਟੇਜ ਕੱਢ ਕੇ ਪੰਜਾਬ ਕੈਮੀਸਟ ਐਸੋਸੀਏਸ਼ਨ ਨੂੰ ਸ਼ਿਕਾਇਤ ਭੇਜੀ ਹੈ। ਦੱਸ ਦਈਏ ਕਿ ਅੱਜ ਲਗਭਗ ਪੋਣੇ ਅੱਠ ਵਜੇ ਕੈਮੀਸਟ ਸ਼ਾਪ ਤੇ ਇਕ ਗ੍ਰਾਹਕ ਆਇਆ ਤੇ ਬਿਨਾ ਡਾਕਟਰੀ ਪਰਚੀ ਤੋਂ ਦੁਕਾਨਦਾਰ ਤੋਂ ਪੀ-ਗਾਬਾ 50 ਐਮਬੀ ਦਵਾਈ ਮੰਗਣ ਲੱਗਾ। ਜਦੋਂ ਕੈਮਿਸਟ ਸ਼ਾਪ ਦੇ ਮਾਲਕ ਰਵੀ ਕੁਮਾਰ ਨੇ ਡਾਕਟਰੀ ਪਰਚੀ ਮੰਗੀ ਤਾਂ ਉਲਟਾ ਬਹਿਸਬਾਜੀ ਕਰਨ ਲੱਗ ਪਿਆ ਤੇ ਬਿਨਾ ਪਰਚੀ ਤੋਂ ਦਵਾਈ ਲੈਣ ਤੇ ਅੜਿਆ ਰਿਹਾ। ਜਿਸ ਤੇ ਉਨਾਂ ਦਵਾਈ ਦੇਣ ਤੋਂ ਇਨਕਾਰ ਕਰ ਦਿੱਤਾ। ਉਨਾਂ ਕਿਹਾ ਕਿ ਡਾਕਟਰੀ ਪਰਚੀ ਤੋਂ ਬਿਨਾ ਉਹ ਅਜਿਹੀ ਕੋਈ ਦਵਾਈ ਸੈਲ ਨਹੀਂ ਕਰਦੇ, ਜਿਸਦੀ ਵਰਤੋਂ ਨਸ਼ੇ ਵਜੋਂ ਹੁੰਦੀ ਹੋਵੇ। ਰਵੀ ਕੁਮਾਰ ਨੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਕੈਮੀਸਟ ਤਾਂ ਦੋਵੇਂ ਪਾਸਿਓ ਫੰਸਿਆ ਪਿਆ ਹੈ। ਜੇਕਰ ਬਿਨਾ ਪਰਚੀ ਕਿਸੇ ਨੂੰ ਅਜਿਹੀ ਦਵਾਈ ਕੋਈ ਕੈਮੀਸਟ ਦੇ ਦਿੰਦਾ ਹੈ ਤਾ ਸਰਕਾਰ ਉਨਾਂ ਨੂੰ ਖਿੱਚਦੀ ਹੈ ਤੇ ਜੇ ਨਹੀਂ ਦਿੰਦੇ ਤਾਂ ਲੋਕ ਮਾਰਨ ਤੇ ਆ ਜਾਂਦੇ ਨੇ। ਉਹ ਕਿਸੇ ਪਾਸੇ ਵੀ ਸੁਰੱਖਿਅਤ ਨਹੀਂ ਨੇ। ਉਹਨਾਂ ਨੇ ਤਾਂ ਪਰਚੀ ਤੇ ਹੀ ਦਵਾਈ ਦੇਣੀ ਹੈ ਤੇ ਆਪਣੇ ਕੋਲ ਰਿਕਾਰਡ ਰੱਖਣਾ ਹੁੰਦਾ ਹੈ ਪਰ ਅੱਜ ਆਇਆ ਵਿਅਕਤੀ ਬਿਨਾ ਪਰਚੀ ਤੋਂ ਦਵਾਈ ਦੀ ਮੰਗ ਕਰਨ ਤੇ ਉਨਾਂ ਨੂੰ ਜਾਨ ਤੇ ਮਾਰਨ ਨੂੰ ਪੈ ਰਿਹਾ ਸੀ। ਉਨਾਂ ਇਸਦੀ ਸ਼ਿਕਾਇਤ ਪੰਜਾਬ ਕੈਮੀਸਟ ਐਸੋਸੀਏਸ਼ਨ ਨੂੰ ਭੇਜ ਦਿੱਤੀ ਤੇ ਛੇਤੀ ਹੀ ਪੰਜਾਬ ਕੈਮੀਸਟ ਐਸੋਸੀਏਸ਼ਨ ਇਸ ਮਸਲੇ ਤੇ ਮੁੱਖਮੰਤਰੀ ਭਗਵੰਤ ਮਾਨ ਨੂੰ ਮਿਲੇਗੀ। ਉਨਾਂ ਕਿਹਾ ਕਿ ਲੋਕ ਖੁਦ ਜਾਗਰੂਕ ਹੋਣੇ ਚਾਹੀਦੇ ਨੇ ਤੇ ਅਜਿਹੀ ਦਵਾਈ ਡਾਕਟਰੀ ਪਰਚੀ ਨਾਲ ਲੈ ਕੇ ਆਉਣ ਤੇ ਹੀ ਦਿੱਤੀ ਜਾਵੇਗੀ। ਇਸ ਗੱਲ ਨੂੰ ਚੰਗੀ ਤਰਾਂ ਸਮਝ ਲੈਣ।

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *