ਮਾਮਲਾ ਗੁਰੂ ਨਾਨਕ ਸਾਹਿਬ ਜੀ ਦੀ ਨਕਲ ਕਰਨ ਦਾ

Spread the love

ਮਾਮਲਾ ਗੁਰੂ ਨਾਨਕ ਸਾਹਿਬ ਜੀ ਦੀ ਨਕਲ ਕਰਨ ਦਾ

ਜਦੋਂ ਸਿੱਖ ਰਹੁ ਰੀਤਾਂ ਮੁਤਾਬਕ ਸਜ਼ਾ ਦਿੰਦੇ ਹਨ ਫਿਰ ਦੁਨੀਆ ਗੁੱਸਾ ਕਰਦੀ ਹੈ: ਬਾਬਾ ਜਗਰੂਪ ਸਿੰਘ

ਬਠਿੰਡਾ, 21 ਨਵੰਬਰ (ਸੁਰਿੰਦਰਪਾਲ ਸਿੰਘ): ਸਿੱਖ ਵਿਰੋਧੀ ਤਾਕਤਾਂ ਵੱਲੋਂ ਹਮੇਸ਼ਾ ਹੀ ਸਿੱਖੀ ਸਿਧਾਂਤਾਂ ਗੁਰੂ ਸਾਹਿਬਾਨਾਂ ਦੇ ਖਿਲਾਫ਼ ਕੂੜ ਪ੍ਰਚਾਰ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਸੇ ਤਰ੍ਹਾਂ ਦੀ ਹੀ ਇੱਕ ਵੀਡੀਓ ਸਾਹਮਣੇ ਆਈ ਹੈ,ਜਿਸ ਵਿੱਚ ਇੱਕ ਸਿਰ ਫਿਰਿਆ ਵਿਅਕਤੀ ਗੁਰੂ ਨਾਨਕ ਸਾਹਿਬ ਜੀ ਦੀ ਨਕਲ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀ ਤੇ ਬੈਠ ਜਾਂਦਾ ਹੈ ਜੋ ਕਿ ਸਹਿਣ ਯੋਗ ਨਹੀਂ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਜਗਰੂਪ ਸਿੰਘ ਬੁੱਗਰਾਂ ਨੇ ਕੀਤਾ। ਉਹਨਾਂ ਕਿਹਾ ਕਿ ਅਜਿਹੀਆਂ ਕਰਤੂਤਾਂ ਜਾਣ ਬੁਝ ਕੇ ਸਿੱਖਾਂ ਨੂੰ ਚੜਾਉਣ ਵਾਸਤੇ ਕੀਤੀਆਂ ਜਾ ਰਹੀਆਂ ਹਨ ਤੇ ਸਿੱਖਾਂ ਨੂੰ ਨੀਵਾਂ ਦਿਖਾਇਆ ਜਾਵੇ,ਇਸ ਲਈ ਸਿੱਖ ਵਿਰੋਧੀ ਤਾਕਤਾਂ ਹਮੇਸ਼ਾ ਸਰਗਰਮ ਰਹਿੰਦੀਆਂ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਸਿੱਖ ਪਾਣੀ ਦੇ ਵਾਂਗ ਹਨ ਜੋ ਉਹ ਹਮੇਸ਼ਾ ਸ਼ਾਂਤ ਰਹਿੰਦੇ ਹਨ ਪਰ ਜੇ  ਅੱਗ ਲਾਈ ਜਾਵੇ ਤਾਂ ਉਹ ਉਬਲ ਵੀ ਪੈਂਦੇ ਹਨ ਤੇ ਫਿਰ ਅੱਗ ਨੂੰ ਅਖੀਰ ਬੁਝਣਾ ਪੈਂਦਾ ਹੈ। ਉਹਨਾਂ ਕਿਹਾ ਕਿ ਜਦੋਂ ਅਜਿਹੇ ਵਿਅਕਤੀਆਂ ਦਾ ਸਿੱਖ ਰਹੁ ਰੀਤਾਂ ਦੇ ਮੁਤਾਬਿਕ ਸੋਧਾ ਲੱਗਦਾ ਹੈ ਤਾਂ ਫਿਰ ਦੁਨੀਆ ਚੀਕਾਂ ਮਾਰਦੀ ਹੈ ਕਿ ਸਿੱਖਾਂ ਨੇ ਇਸ ਤਰ੍ਹਾਂ ਕਿਉਂ ਕੀਤਾ ? ਉਹਨਾਂ ਕਿਹਾ ਕਿ ਦੁਨੀਆ ਭਰ ਵਿੱਚ ਸਿੱਖਾਂ ਦੇ ਮੁਕਾਬਲੇ ਕੋਈ ਕੌਮ ਨਹੀਂ ਕਿਉਂਕਿ ਸਿੱਖਾਂ ਨੇ ਹਮੇਸ਼ਾ ਹੀ ਨੇ ਦੁਨੀਆਂ ਦਾ ਭਲਾ ਕੀਤਾ ਹੈ, ਭਾਰਤ ਹੋਵੇ
ਬਾਬਾ
ਜਾਂ ਕੋਈ ਹੋਰ ਹੋਰ ਦੇਸ਼। ਬਾਬਾ ਜਗਰੂਪ ਸਿੰਘ ਨੇ ਕਿਹਾ ਕਿ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਸਿੱਖਾਂ ਨੇ ਜੋ ਕੁਰਬਾਨੀਆਂ ਭਾਰਤ ਲਈ ਕੀਤੀਆਂ ਹਨ, ਉਹ ਹੋਰ ਕਿਸੇ ਜਾਤ,ਧਰਮ ਜਾਂ ਫਿਰਕੇ ਵਾਲੇ ਲੋਕਾਂ ਨੇ ਨਹੀਂ ਕੀਤੀਆਂ ਪਰ ਫਿਰ ਸਿੱਖਾਂ ਨੂੰ ਹਮੇਸ਼ਾ ਬਦਨਾਮ ਕੀਤਾ ਜਾਂਦਾ ਹੈ ਜੋ ਕਿ ਬਰਦਾਸ਼ਯੋਗ ਨਹੀਂ। ਉਹਨਾਂ ਸਖਤ ਲਹਿਜੇ ਵਿੱਚ ਕਿਹਾ ਕਿ ਅਜਿਹੇ ਸਿਰਫਰੇ ਲੋਕ ਆਪਣੀਆਂ ਭੈੜੀਆਂ ਕਰਤੂਤਾਂ ਤੋਂ ਵਾਜ ਆਉਣ ਤੇ ਨਹੀਂ ਤਾਂ ਫਿਰ ਉਹਨਾਂ ਨਾਲ ਸਿੱਖਾਂ ਦੀ ਰਹਰੀਤੀ ਦੇ ਮੁਤਾਬਿਕ ਹੀ ਨਿਬੜਿਆ ਜਾਵੇਗਾ।

 

More News

Youtube

Facebook

Whatsapp

Home

 

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *