ਮੋਟਰਸਾਇਕਲ ਸਵਾਰਾਂ ਨੇ ਐਕਟਿਵਾ ਨੂੰ ਮਾਰੀ ਟੱਕਰ, ਪਤੀ ਦੀ ਮੌਤ, ਪਤਨੀ ਜ਼ਖਮੀ

Spread the love

ਸ੍ਰੀ ਮੁਕਤਸਰ ਸਾਹਿਬ, 17 ਜੂਨ ()- ਸ਼ਹਿਰ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਕੱਚਾ ਭਾਗਸਰ ਰੋਡ ’ਤੇ ਇਕ ਤੇਜ ਰਫ਼ਤਾਰ ਮੋਟਰਸਾਇਕਲ ਸਵਾਰਾਂ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਟੱਕਰ ਐਨੀਂ ਭਿਆਨਕ ਸੀ ਕਿ ਐਕਟਿਵਾ ਚਾਲਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਪਿੱਛੇ ਬੈਠੀ ਉਸਦੀ ਪਤਨੀ ਗੰਭੀਰ ਜਖ਼ਮੀ ਹੋ ਗਈ ਜੋ ਕਿ ਹਸਪਤਾਲ ’ਚ ਜ਼ੇਰੇ ਇਲਾਜ ਹੈ। ਓਧਰ ਥਾਣਾ ਸਿਟੀ ਮੁਕਤਸਰ ਪੁਲਿਸ ਵੱਲੋਂ ਸਵਾਰ ਦੋ ਲੋਕਾਂ ਦੇ ਖਿਲਾਫ਼ ਪਰਚਾ ਦਰਜ਼ ਕਰ ਲਿਆ ਹੈ। ਥਾਣਾ ਸਿਟੀ ਮੁਕਤਸਰ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਗੁਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਨੰਦਗੜ ਨੇ ਦੱਸਿਆ ਕਿ ਮਿਤੀ 15.06.2025 ਨੂੰ ਸ਼ਾਮ ਕਰੀਬ 04:30 ਵਜੇ ਮੇਰਾ ਸਹੁਰਾ ਸੁਖਪਾਲ ਸਿੰਘ ਢਿੱਲੋਂ ਅਤੇ ਮੇਰੀ ਸੱਸ ਅਮਨਪ੍ਰੀਤ ਕੌਰ ਗੁਰਦੁਆਰਾ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਮੱਥਾ ਟੇਕ ਕੇ ਆਪਣੀ ਐਕਟਿਵਾ ਨੰਬਰੀ ਪੀਬੀ03ਬੀਐਨ 7723 ਮਾਰਕਾ ਹਾਂਡਾ ’ਤੇ ਸਵਾਰ ਹੋ ਕੇ ਵਾਪਸ ਆਪਣੇ ਘਰ ਪਿੰਡ ਭਾਗਸਰ ਨੂੰ ਜਾ ਰਹੇ ਸਨ। ਮੈਂ ਆਪਣੇ ਮੋਟਰਸਾਇਕਲ ਨੰਬਰੀ ਪੀਬੀ05 3982 ਮਾਰਕਾ ਹੀਰੋ ਹਾਡਾ ਰੰਗ ਕਾਲਾ ’ਤੇ ਸਵਾਰ ਹੋ ਕੇ ਮੇਰੇ ਸਹੁਰਾ ਸੁਖਪਾਲ ਸਿੰਘ ਢਿੱਲੋਂ ਅਤੇ ਮੇਰੀ ਸੱਸ ਅਮਨਪ੍ਰੀਤ ਕੌਰ ਦੇ ਪਿੱਛੇ-ਪਿੱਛੇ ਪਿੰਡ ਭਾਗਸਰ ਨੂੰ ਜਾ ਰਹੇ ਸੀ ਤਾਂ ਜਦ ਮੇਰਾ ਸਹੁਰਾ ਸੁਖਪਾਲ ਸਿੰਘ ਢਿੱਲੋਂ ਅਤੇ ਮੇਰੀ ਸੱਸ ਅਮਨਪ੍ਰੀਤ ਕੌਰ ਸ੍ਰੀ ਮੁਕਤਸਰ ਸਾਹਿਬ ਤੋਂ ਕ੍ਰੀਬ 03 ਕਿਲੋਮੀਟਰ ਕੱਚਾ ਭਾਗਸਰ ਰੋਡ ’ਤੇ ਪੁੱਜੇ ਤਾਂ ਸਾਹਮਣੇ ਤੋਂ ਇੱਕ ਮੋਟਰਸਾਇਕਲ ਮਾਰਕਾ ਪਲਟੀਨਾ ਬਿਨ੍ਹਾ ਨੰਬਰੀ ਰੰਗ ਕਾਲਾ ਜਿਸ ’ਤੇ ਦੋ ਨੌਜਵਾਨ ਸਵਾਰ ਸਨ ਅਤੇ ਤੇਜ ਰਫਤਾਰ ਨਾਲ ਪਿੰਡ ਭਾਗਸਰ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਆ ਰਹੇ ਸਨ ਨੇ ਗਲਤ ਸਾਇਡ ’ਤੇ ਲਿਆ ਕੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਮੈਨੂੰ ਪੜਤਾਲ ਕਰਨ ’ਤੇ ਹੁਣ ਪਤਾ ਲੱਗਾ ਹੈ ਕਿ ਮੋਟਰਸਾਇਕਲ ਬਿਨ੍ਹਾ ਨੰਬਰੀ ਉਕਤ ਨੂੰ ਵਿਨੋਦ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਗੰਧੜ ਚਲਾ ਰਿਹਾ ਸੀ ਅਤੇ ਉਸਦੇ ਪਿੱਛੇ ਮੋਟਰਸਾਇਕਲ ਦੀ ਸੀਟ ’ਤੇ ਸੁਖਮਨਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਬਾਘਾ ਪੁਰਾਣਾ ਜਿਲ੍ਹਾ ਮੋਗਾ ਬੈਠਾ ਸੀ। ਵਿਨੋਦ ਉਕਤ ਨੇ ਤੇਜ ਰਫਤਾਰ ਅਤੇ ਲਾਹਪਰਵਾਹੀ ਨਾਲ ਆਪਣਾ ਮੋਟਰਸਾਇਕਲ ਗਲਤ ਸਾਈਡ ’ਤੇ ਲਿਆ ਕੇ ਮੇਰੇ ਸਹੁਰਾ ਸੁਖਪਾਲ ਸਿੰਘ ਢਿੱਲੋਂ ਦੀ ਐਕਟਿਵਾ ਨੰਬਰੀ ਪੀਬੀ03ਬੀਐਨ 7723 ਮਾਰਕਾ ਹਾਂਡਾ ਵਿੱਚ ਮਾਰਿਆ। ਜਿਸ ਕਰਕੇ ਮੇਰਾ ਸਹੁਰਾ ਸੁਖਪਾਲ ਸਿੰਘ ਢਿੱਲੋਂ ਅਤੇ ਮੇਰੀ ਸੱਸ ਅਮਨਪ੍ਰੀਤ ਕੌਰ ਆਪਣੀ ਐਕਟਿਵਾ ਨੰਬਰੀ ਪੀਬੀ03ਬੀਐਨ 7723 ਮਾਰਕਾ ਹਾਂਡਾ ਤੋਂ ਹੇਠਾਂ ਡਿੱਗ ਗਏ। ਜਿਸ ਕਾਰਨ ਮੇਰਾ ਸਹੁਰਾ ਸੁਖਪਾਲ ਸਿੰਘ ਢਿੱਲੋਂ ਅਤੇ ਮੇਰੀ ਸੱਸ ਅਮਨਪ੍ਰੀਤ ਕੌਰ ਦੇ ਗੰਭੀਰ ਸੱਟਾਂ ਲੱਗ ਗਈਆਂ ਸਨ ਤਾਂ ਅਸੀਂ ਮੇਰਾ ਸਹੁਰਾ ਸੁਖਪਾਲ ਸਿੰਘ ਢਿੱਲੋਂ ਅਤੇ ਮੇਰੀ ਸੱਸ ਅਮਨਪ੍ਰੀਤ ਕੌਰ ਦੀ ਸਾਂਭ-ਸੰਭਾਲ ਕਰਨ ਲੱਗ ਪਏ ਤਾਂ ਮੌਕਾ ’ਤੇ ਕਿਸੇ ਨਾਮਲੂਮ ਵਿਅਕਤੀ ਨੇ 108 ਐਬੂਲੇਸ ’ਤੇ ਫੋਨ ਕਰ ਦਿੱਤਾ ਸੀ,ਜੋ ਕੁੱਝ ਸਮੇਂ ਬਾਅਦ 108 ਐਬੂਲੇਸ ਮੌਕਾ ’ਤੇ ਆ ਗਈ ਸੀ। ਜਿਸ ’ਤੇ ਅਸੀ ਮੇਰੇ ਸਹੁਰਾ ਸੁਖਪਾਲ ਸਿੰਘ ਢਿੱਲੋਂ ਅਤੇ ਮੇਰੀ ਸੱਸ ਅਮਨਪ੍ਰੀਤ ਕੌਰ ਨੂੰ ਇਲਾਜ ਕਰਾਉਣ ਲਈ 108 ਐਬਲੇਸ ਰਾਹੀ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਪੁੱਜੇ। ਜਿੱਥੇ ਡਾਕਟਰ ਸਾਹਿਬ ਨੇ ਮੇਰੀ ਸੱਸ ਅਮਨਪ੍ਰੀਤ ਕੌਰ ਨੂੰ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖਲ ਕਰ ਲਿਆ ਅਤੇ ਮੇਰੇ ਸਹੁਰਾ ਸੁਖਪਾਲ ਸਿੰਘ ਢਿੱਲੋਂ ਨੂੰ ਮ੍ਰਿਤਕ ਘੋਸ਼ਿਤ ਕਰਨ ਉਪਰੰਤ ਡਾਕਟਰ ਸਾਹਿਬ ਨੇ ਮੇਰੇ ਸਹੁਰਾ ਸੁਖਪਾਲ ਸਿੰਘ ਢਿੱਲੋਂ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀ ਮੋਰਚਰੀ ਵਿੱਚ ਰੱਖਵਾ ਦਿੱਤੀ ਹੈ। ਉਕਤ ਬਿਆਨਾਂ ’ਤੇ ਕਾਰਵਾਈ ਕਰਦਿਆਂ ਥਾਣਾ ਸਿਟੀ ਮੁਕਤਸਰ ਪੁਲਿਸ ਨੇ ਸੁਖਮਨਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਬਾਘਾ ਪੁਰਾਣਾ ਅਤੇ ਵਿਨੋਦ ਪੁੱਤਰ ਦਰਸ਼ਨ ਕੁਮਾਰ ਵਾਸੀ ਗੰਧੜ ਦੇ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਹੈ ਜਦਕਿ ਗ੍ਰਿਫਤਾਰੀ ਅਜੇ ਬਾਕੀ ਹੈ।

  • Related Posts

    ਥਾਣਾ ਕਾਠਗੜ੍ਹ ਪੁਲਿਸ ਵੱਲੋਂ ਦੜਾ ਸੱਟਾ ਲਗਵਾਉਂਦੇ 3 ਕਾਬੂ

    Spread the love

    Spread the love ਬਲਾਚੌਰ, 24 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਬਲਾਚੌਰ ਹੇਮੰਤ ਮਲਹੋਤਰਾ ਦੀ ਯੋਗ ਅਗਵਾਈ ਹੇਠ…

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    Leave a Reply

    Your email address will not be published. Required fields are marked *